
ਇਸ ਵਾਰ ਪ੍ਰੀਖਿਆ ਦਾ ਆਯੋਜਨ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਕੋਝਿਕੋਡ ਵੱਲੋਂ ਕੀਤਾ ਗਿਆ ਸੀ।
ਨਵੀਂ ਦਿੱਲੀ: ਦੇਸ਼ ਦੇ ਸੀਨੀਅਰ ਬਿਜ਼ਨੈਸ ਸਕੂਲਾਂ ਵਿਚ ਦਾਖਲੇ ਲਈ ਆਯੋਜਿਤ ਹੋਣ ਵਾਲੀ ਦਾਖਲਾ ਪ੍ਰੀਖਿਆ ਕਾਮਨ ਐਡਮੀਸ਼ਨ ਟੈਸਟ 2019 ਯਾਨੀ ਕੈਟ ਪ੍ਰੀਖਿਆ ਦੇ ਚੁੱਕੇ ਉਮੀਦਵਾਰ ਹੁਣ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ।
Students ਇਸ ਵਾਰ ਪ੍ਰੀਖਿਆ ਦਾ ਆਯੋਜਨ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਕੋਝਿਕੋਡ ਵੱਲੋਂ ਕੀਤਾ ਗਿਆ ਸੀ। IIM CAT2019 ਅਨੁਸਾਰ ਪ੍ਰੀਖਿਆ ਦਾ ਨਤੀਜਾ ਜਨਵਰੀ 2020 ਦੇ ਦੂਜੇ ਹਫ਼ਤੇ ਤਕ ਐਲਾਨ ਕੀਤੇ ਜਾਣਗੇ। ਹਾਲਾਂਕਿ ਅਜੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ।
Photo ਪ੍ਰੀਖਿਆ 24 ਨਵੰਬਰ 2019 ਨੂੰ 156 ਸ਼ਹਿਰਾਂ ਵਿਚ ਫੈਲੇ 376 ਪ੍ਰੀਖਿਆ ਕੇਂਦਰਾਂ ਤੇ ਆਯੋਜਿਤ ਕੀਤੀ ਗਈ ਸੀ। ਕੈਟ ਪ੍ਰੀਖਿਆ ਵਿਚ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਉਮੀਦਵਾਰ ਵਿਚ ਲਗਭਗ 3000 ਦਾ ਵਾਧਾ ਹੋਇਆ ਹੈ ਜਦਕਿ ਇਸ ਸਾਲ 2,44,169 ਉਮੀਦਵਾਰ ਪੇਸ਼ ਹੋਏ ਸਨ।
Photoਕੈਟ 2019 ਸਕੋਰ ਅਧਿਕਾਰਿਕ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ,2020 ਤਕ ਮੰਨਿਆ ਗਿਆ। ਇਸ ਸਕੋਰ ਦੇ ਆਧਾਰ ਤੇ, ਉਮੀਦਵਾਰ IIM, ਦਿੱਲੀ ਯੂਨੀਵਰਸਿਟੀ ਦੇ ਨਾਲ-ਨਾਲ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਮੇਤ ਬੀ-ਸਕੂਲਾਂ ਵਿਚ ਦਾਖਲਾ ਲੈ ਸਕਦੇ ਹਨ।
Photoਇਸ ਤਰ੍ਹਾਂ ਚੈਕ ਕਰੋ CAT Answer Key 2018: ਸਭ ਤੋਂ ਪਹਿਲਾਂ iimct.ac.in ਵੈਬਸਾਈਟ 'ਤੇ ਜਾਓ। ਹੁਣ Commom Admission Test 2019 Result Declaration ਤੇ ਕਲਿਕ ਕਰੋ। ਹੁਣ ਲਾਗਿਨ ਕਰੋ। ਹੁਣ Answer Key ਸਕ੍ਰੀਨ ਤੇ ਦਿਖਾਈ ਦੇਵੇਗੀ। ਇਸ ਨੂੰ ਭਵਿੱਖ ਲਈ ਡਾਊਨ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।