ਕਿਸਾਨੀ ਸੰਘਰਸ਼ ਵਿਚ ਸ਼ਹੀਦਹੋਏਕਿਸਾਨਾਂਦੇ ਰਵਾਰਾਂਲਈਕਲਗ਼ੀਧਰਟਰੱਸਟਬੜੂਸਾਹਿਬਸੰਸਥਾਨੇਕਰਦਿਤਾਵੱਡਾਐਲਾਨ
Published : Dec 26, 2020, 5:26 am IST
Updated : Dec 26, 2020, 5:26 am IST
SHARE ARTICLE
image
image

ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਸੰਸਥਾ ਨੇ ਕਰ ਦਿਤਾ ਵੱਡਾ ਐਲਾਨ

ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਸੰਸਥਾ ਨੇ ਕਰ ਦਿਤਾ ਵੱਡਾ ਐਲਾਨ

ਸੰਗਰੂਰ, 25 ਦਸੰਬਰ (ਭੁੱਲਰ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ¢ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਹਰ ਕੋਈ ਕਿਸਾਨਾਂ ਦੀ ਮਦਦ ਕਰ ਰਹੇ ਹਨ, ਕੋਈ ਲੰਗਰ ਲਗਾ ਰਿਹਾ ਹੈ ਕੋਈ ਕਿਸਾਨਾਂ ਨੂੰ ਲੋੜੀਦੀਆਂ ਚੀਜ਼ਾਂ ਮੁਹਈਆਂ ਕਰਵਾ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ ਬਹੁਤ ਸਾਰੇ ਕਿਸਾਨ ਆਪਣੀਆਂ  ਜਾਨਾਂ ਗੁਆ ਚੁੱਕੇ ਹਨ¢ ਜਿਹੜੇ ਕਿਸਾਨ ਇਸ ਕਿਸਾਨੀ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁੱਕੇ ਹਨ ਉਨ੍ਹਾਂ ਦੇ ਪਰਵਾਰ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਹਨ¢ ਉਨ੍ਹਾਂ ਵਿਚੋਂ ਇਕ ਬੜੂ ਸਾਹਿਬ ਦੀ ਬ੍ਰਾਂਚ ਅਕਾਲ ਅਕਾਡਮੀ ਚੀਮਾ ਹੈ ਜਿਸਦੀ ਬਾਬਾ ਇਕਬਾਲ ਜੀ ਅਗਵਾਈ ਕਰ ਰਹੇ ਹਨ¢ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਇਸ ਸੰਸਥਾ ਦੇ ਪ੍ਰਬੰਧਕ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ  ਗਈ¢ ਜਿਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ¢ ਜੋ ਵੀ ਕਿਸਾਨ ਇਸ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋ ਗਏ ਹਨ | ਉਹਨਾਂ ਦੇ ਬੱਚਿਆਂ ਨੂੰ ਫਰੀ ਸਿਖਿਆ ਅਤੇ ਉਸ ਕਿਸਾਨਾਂ ਦੇ ਮੈਂਬਰਾਂ ਨੂੰ ਨÏਕਰੀ ਵੀ ਦਿਤੀ ਜਾਵੇਗੀ¢
ਬਾਬਾ ਜੀ ਨੇ ਗੱਲਬਾਤ ਦÏਰਾਨ ਦਸਿਆ ਕਿ  ਬਾਬਾ ਸੰਤ  ਬਾਬਾ ਤਰਸੇਮ ਜੀ ਦਾ  ਮਿਸ਼ਨ ਸੀ  ਵੀ ਦੁਨਿਆਵੀ ਵਿਦਿਆ ਅਤੇ ਪ੍ਰਰਮਾਰਥੀ ਵਿਦਿਆ ਦਾ ਸੁਮੇਲ ਕੀਤਾ ਜਾਵੇ¢  ਜਿਸ ਦੇ ਚਲਦੇ 1906 ਵਿਚ ਮਸਤੂਆਣਾ ਸਾਹਿਬ ਵਿਚ ਲੜਕੀਆਂ ਦਾ ਕਾਲਜ  ਅਤੇ ਹੋਰ ਸਕੂਲ ਖੋਲ੍ਹੇ ਗਏ ਉਸਦੇ ਤਹਿਤ ਸੰਤ ਬਾਬਾ ਤੇਜਾ ਸਿੰਘ ਜੀ  ਨੇ ਦੇਸ਼ਾਂ ਵਿਦੇਸ਼ਾਂ ਵਿਚ ਇਸਦਾ ਪ੍ਰਚਾਰ ਕੀਤਾ ਅਤੇ ਬਡੂ ਸਾਹਿਬ ਦੀ ਸਥਾਪਨਾ ਕੀਤੀ¢ ਅੱਜ ਬਾਬਾ ਇਕਬਾਲ ਜੀ ਇਸ ਦੀ ਅਗਵਾਈ ਕਰ ਰਹੇ ਹਨ¢ ਉਹਨਾਂ ਦਾ ਇਕ ਮਿਸ਼ਨ ਸੀ ਵੀ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿਖਿਆ ਦਿੱਤੀ ਜਾਵੇ ਸ਼ਹਿਰਾਂ ਦੇ ਬੱਚੇ ਅਕਸਰ ਪੜ੍ਹ ਜਾਂਦੇ ਹਨ¢ ਉਸਦੇ ਤਹਿਤ ਬਾਬਾ ਜਾ ਨੇ 129 ਅਕਾਡਮੀਆਂ 5 ਰਾਜਾਂ ਵਿਚ ਖੋਲ੍ਹੀਆਂ¢
ਜਿਆਦਾਤਰ ਪੰਜਾਬ ਵਿਚ ਖੋਲ੍ਹੀਆਂ ਗਈਆ¢  ਅੱਜ 129 ਅਕਾਡਮੀਆਂ ਵਿਚ 70,000 ਬੱਚੇ ਸਿਖਿਆ ਲੈ ਰਹੇ ਹਨ ਜਿਹਨਾਂ ਵਿਚੋਂ 28850 ਬੱਚੇ ਫਰੀ ਜਾਂ ਘੱਟ ਫੀਸ ਤੇ ਸਿਖਿਆ ਲੈ ਰਹੇ ਹਨ¢ ਕਿਸਾਨਾਂ ਦੇ ਬੱਚਿਆਂ ਨੂੰ ਵੀ ਫਰੀ ਪੜਾਇਆ ਜਾਂਦਾ ਹੈ¢ ਜੋ ਬਾਰਡਰ  ਤੇ ਵੀਰ ਸ਼ਹੀਦ ਹੋ ਰਹੇ ਹਨ ਉਹਨਾਂ ਦੇ ਬੱਚੇ ਵੀ ਫਰੀ ਪੜਾਏ ਜਾ ਰਹੇ ਹਨ¢ ਉਹਨਾਂ ਨੇ ਦੱਸਿਆ ਕਿ  ਕਿਸਾਨੀ ਅੰਦੋਲਨ ਵਿਚ ਜੋ ਕਿਸਾਨ ਸ਼ਹੀਦ ਹੋਏ ਹਨ ਉਨਾਂ ਦੇ ਬੱਚਿਆਂ ਨੂੰ  ਪੜ੍ਹਾਈ ਕਲਗ਼ੀਧਰ  ਟਰੱਸਟ ਸੰਸਥਾ ਵਲੋਂ ਫਰੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ  ਯੋਗਤਾ ਅਨੁਸਾਰ ਨÏਕਰੀ ਦਿਤੀ ਜਾਵੇਗੀ¢

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement