
ਐਨ.ਆਰ.ਆਈਜ਼ ਨੇ ਕਿਸਾਨ ਅੰਦੋਲਨ 'ਚ ਕੁੱਦਣ ਲਈ ਵਿੱਢੀ 'ਚੱਲੋ ਦਿੱਲੀ' ਮੁਹਿੰਮ
ਚੰਡੀਗੜ੍ਹ, 25 ਦਸੰਬਰ (ਨੀਲ ਭਿਲੰਦਰ ਸਿੰਘ, ਸਤਿੰਦਰ ਸੰਤੀ) : 'ਐਨ.ਆਰ.ਆਈ. ਚੱਲੋ ਦਿੱਲੀ' ਮੁਹਿੰਮ ਤਹਿਤ ਸੁਰਿੰਦਰ ਮਾਵੀ ਕੈਨੇਡਾ ਟਰਾਂਟੋ (ਪਟਿਆਲਾ) ਅਪਣੇ ਸਾਥੀਆਂ ਰਮਨ ਬਰਾੜ ਟਰਾਂਟੋ (ਫ਼ਰੀਦਕੋਟ), ਵਿਕਰਮਜੀਤ ਸਰਾਂ ਵੈਨਕੂਵਰ (ਮਾਨਸਾ), ਦਵਿੰਦਰ ਸਿੰਘ ਘਲੋਟੀ ਜਰਮਨੀ (ਲੁਧਿਆਣਾ), ਜਗਜੀਤ ਸਿੰਘ ਜਰਮਨੀ (ਕਪੂਰਥਲਾ), ਹਰਪ੍ਰੀਤ ਸਿੰਘ ਜਰਮਨੀ (ਜਲੰਧਰ), ਮੇਜਰ ਸਿੰਘ ਇੰਗਲੈਂਡ, ਭਵਜੀਤ ਸਿੰਘ ਆਸਟਰੇਲੀਆ (ਲੁਧਿਆਣਾ), ਅੰਮਿ੍ਤਪਾਲ ਢਿੱਲੋਂ ਕੈਲੇਫ਼ੋਰਨੀਆ (ਕਪੂਰਥਲਾ), ਦਲਵਿੰਦਰ ਸਿੰਘ ਨਿਊਯਾਰਕ (ਬਠਿੰਡਾ), ਬਲਜਿੰਦਰ ਸਿੰਘ ਨਿਊ ਜਰਸੀ (ਨਕੋਦਰ), ਅਵਤਾਰ ਸਿੱਧ ੂਅਲਬਰਟਾ (ਮੋਗਾ) ਅਤੇ ਹੋਰ ਅਨੇਕਾਂ ਐਨਆਰਆਈ ਭਰਾਵਾਂ ਨਾਲ ਕਿਸਾਨ ਅੰਦੋਲਨ ਵਿਚ ਸਾਥ ਦੇਣ ਲਈ ਇੰਡੀਆ ਆ ਰਹੇ ਹਨ | ਸੁਰਿੰਦਰ ਮਾਵੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਦੇ ਪੁੱਤ ਹੋਣ ਕਰ ਕੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜ਼ਮੀਨ 'ਤੇ ਸੰਘਰਸ਼ ਕਰ ਰਹੇ ਕਿਸਾਨ ਧੀਆਂ ਪੁੱਤਰਾਂ ਦਾ ਸਾਥ ਦੇਣ ਅਤੇ ਮੋਢੇ ਨਾਲ ਮੋਢਾ ਲਾ ਕੇ ਖੜਣ | ਕਿਉਾ ਕਿ ਉਹ ਸਾਡੀਆਂ ਜ਼ਮੀਨਾਂ ਦੀ ਰਾਖੀ ਅਤੇ ਹੱਕਾਂ ਲਈ ਐਨੀ ਠੰਢ ਵਿਚ ਦਿੱਲੀ ਬੈਠੇ ਹਨ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕਿਸਾਨ ਭਰਾਵਾਂ ਦੀ ਮਦਦ ਤੇ ਐਨ.ਆਰ.ਆਈ ਸਪੋਰਟ ਨੂੰ ਸੰਗਠਿਤ ਕਰਨਾ ਹੈ | ਜਿਹੜੇ ਐਨ.ਆਰ.ਆਈ ਪੁਹੰਚ ਚੁੱਕੇ ਨੇ, ਉਨ੍ਹਾਂ ਸੱਭ ਨੂੰ ਅਪੀਲ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ 'ਤੇ ਦਸੰਬਰ 30 ਦਿਨ ਬੁਧਵਾਰ ਨੂੰ ਦੁਪਹਿਰੇ 12:30 ਵਜੇ ਮੁੱਖ ਸਟੇਜ ਦੇ ਮੁਹਰੇ ਪਹੁੰਚੋ | ਸਾਥੀ ਰਮਨ ਬਰਾੜ ਨੇ ਕਿਹਾ ਕਿ ਆਉ ਸਾਰੇ ਐਨਆਰਈ ਮਿੱਟੀ ਦੇ ਜਾਇਆ ਹੋਣ ਤੇ ਨਾਤੇ ਇੱਕਜੁਟਤਾ ਦਿਖਾਈਏ ਅਤੇ ਵਹੀਰਾਂ ਘੱਤ ਕੇ ਦਿੱਲੀ ਪੁੱਜ ਕੇ ਕਿਸਾਨੀ ਸੰਘਰਸ਼ ਵਿਚ ਅਪਣਾ ਯੋਗਦਾਨ ਪਾਈਏ | ਮਾਨਿਕ ਗੋਇਲ ਅਤੇ ਜੋਬਨ ਰੰਧਾਵਾ ਨੇ ਕਿਹਾ ਕਿ ਸਾਨੂੰ ਬੇਹੱਦ ਖ਼ੁਸ਼ੀ ਹੈ ਕਿ ਸਾਡੇ ਭਰਾ ਸਾਡਾ ਸਾਥ ਦੇਣ ਲਈ ਬਾਹਰਲੇ ਮੁਲਕਾਂ ਤੋਂ ਆ ਰਹੇ ਹਨ | ਅਸੀ ਤਹਿ ਦਿਲੋਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ