ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ; ਪੰਜਾਬ ’ਚ ਤਿੰਨ ਟਰੇਨਾਂ ਹੋਈਆਂ ਰੱਦ
Published : Dec 26, 2022, 4:32 pm IST
Updated : Dec 26, 2022, 4:32 pm IST
SHARE ARTICLE
Dense fog rages in Punjab; Three trains were canceled in Punjab
Dense fog rages in Punjab; Three trains were canceled in Punjab

ਨੰਗਲ, ਅੰਮ੍ਰਿਤਸਰ 7.20 ਸਵੇਰੇ ਟਰੇਨ 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਇਹ ਟਰੇਨ ਬੰਦ ਰਹਿਣਗੀਆਂ। ...

 

ਸ੍ਰੀ ਅਨੰਦਪੁਰ ਸਾਹਿਬ - ਲਗਾਤਾਰ ਪੈ ਰਹੇ ਠੰਢ ਤੇ ਧੁੰਦ ਦੇ ਕਰ ਕੇ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ ਹੈ, ਉਥੇ ਹੀ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਧੁੰਦ ਦੀ ਚਿੱਟੀ ਚਾਦਰ ਵਿੱਚ ਪੂਰਾ ਲਿਪਟਿਆ ਹੋਇਆ ਹੈ। ਇਸੇ ਕਰ ਕੇ ਆਉਣਾ ਜਾਣਾ ਵੀ ਬਹੁਤ ਔਖਾ ਹੋ ਗਿਆ ਹੈ। ਗੱਲ ਰੇਲ ਮਾਰਗ ਦੀ ਕੀਤੀ ਜਾਵੇ ਤਾਂ ਜ਼ਿਆਦਾ ਪੈ ਰਹੀ ਧੁੰਦ ਦੇ ਕਰ ਕੇ ਰੇਲਵੇ ਵਿਭਾਗ ਵੱਲੋਂ ਤਿੰਨ ਟਰੇਨਾਂ ਰੱਦ ਕੀਤੀਆਂ ਹੈ। ਅੱਜ ਨੰਗਲ ਵਿਚ ਧੁੰਦ ਦਾ ਬਹੁਤ ਜ਼ਿਆਦਾ ਕਹਿਰ ਪਿਆ ਹੈ। ਵਿਜ਼ੀਬਿਲਟੀ ਵੀ ਬਹੁਤ ਘੱਟ ਗਈ ਹੈ

ਭਾਵੇਂ ਸਰਦੀਆਂ ਦੇ ਇਸ ਮੌਸਮ ਵਿਚ ਬਰਸਾਤ ਨਾ ਹੋਈ ਹੋਵੇ ਪਰ ਠੰਢ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਉਪਰੋਂ ਧੁੰਦ ਦੀ ਚਿੱਟੀ ਚਾਦਰ ਦੇ ਕਰ ਕੇ ਜਿੱਥੇ ਸਾਰਾ ਜਨ-ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਆਵਾਜਾਈ ਕੀ ਰਫ਼ਤਾਰ ’ਤੇ ਵੀ ਕਾਫ਼ੀ ਫ਼ਰਕ ਪਿਆ ਹੈ। ਲੋਕ ਇਸ ਤੋ ਧੁੰਦ ਅਤੇ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਦੁਕਾਨਦਾਰ ਵੀ ਦੁਕਾਨਾਂ ਛੱਡ ਕੇ ਅੱਗ ਸੇਕਦੇ ਨਜ਼ਰ ਆਏ। ਵੱਧ ਰਹੀ ਧੁੰਦ ਦੇ ਕਰ ਕੇ ਰੇਲਵੇ ਵਿਭਾਗ ਵੱਲੋਂ ਤਿੰਨ ਟਰੇਨਾਂ ਰੱਦ ਕੀਤੀਆਂ ਹਨ, ਜਿਨ੍ਹਾਂ ਵਿਚ ਨੰਗਲ, ਅੰਬਾਲਾ, ਚੰਡੀਗੜ੍ਹ 10.45 ਸਵੇਰੇ 25 ਦਸੰਬਰ ਤੋਂ ਲੈ ਕੇ 24 ਜਨਵਰੀ ਤਕ ਇਹ ਟਰੇਨ ਆਉਣਾ ਤੇ ਜਾਣਾ ਬੰਦ ਹੈ। ਨੰਗਲ, ਅੰਮ੍ਰਿਤਸਰ 7.20 ਸਵੇਰੇ ਟਰੇਨ 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਇਹ ਟਰੇਨ ਬੰਦ ਰਹਿਣਗੀਆਂ। 

ਧੁੰਦ ਅਤੇ ਸਰਦੀ ਦੇ ਇਸ ਮੌਸਮ ਵਿਚ ਡਾਕਟਰ ਦਾ ਕਹਿਣਾ ਹੈ ਕਿ ਮੌਸਮ ਦੀ ਬੇਰੁਖ਼ੀ ਕਰ ਕੇ ਸਰਦੀ ਦੇ ਇਸ ਮੌਸਮ ਵਿਚ ਬਰਸਾਤ ਹਾਲੇ ਤੱਕ ਨਹੀਂ ਹੋਈ, ਇਸ ਕਰ ਕੇ ਸਰਦੀ ਪੈ ਰਹੀ ਹੈ। ਸਰਦੀ ਤੋਂ ਬਚਣ ਲਈ ਹਰ ਇਕ ਵਿਅਕਤੀ ਨੂੰ ਪੋਸ਼ਟਿਕ ਨਾਸ਼ਤਾ, ਫਲ ਫਰੂਟ ਖਾਣੇ ਚਾਹੀਦੇ ਹਨ, ਤਾਂ ਜੋ ਪੈ ਰਹੀ ਸਰਦੀ ਦੇ ਕਰ ਕੇ ਲੋਕਾਂ ਦਾ ਖੰਘ, ਜ਼ੁਕਾਮ, ਗਲਾ ਖਰਾਬ, ਪੇਟ ਦਰਦ ਵਰਗੀਆਂ ਬੀਮਾਰੀਆਂ ਤੋਂ ਬਚਾਅ ਰਹੇ। ਜੇਕਰ ਇਸ ਸਰਦੀ ਵਿੱਚ ਧੁੰਦ ਵਿੱਚ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ ਤਾਂ ਆਪਣੇ ਚੰਗੀ ਤਰ੍ਹਾਂ ਮੂੰਹ ਹੱਥ ਪੈਰ ਢਕ ਲਓ ਤਾਂ ਜੋ ਤੁਹਾਨੂੰ ਸਰਦੀ ਨਾ ਲੱਗ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement