ਜਲੰਧਰ 'ਚ ਬੇਖੌਫ਼ ਲੁਟੇਰੇ, ਦਾਤਾਰ ਦਿਖਾ ਕੇ ਲੁੱਟਿਆ ਨੌਜਵਾਨ, ਘਟਨਾ CCTV 'ਚ ਕੈਦ

By : GAGANDEEP

Published : Dec 26, 2022, 1:27 pm IST
Updated : Dec 26, 2022, 1:27 pm IST
SHARE ARTICLE
photo
photo

ਲੁਟੇਰੇ ਨੌਜਵਾਨ ਦੇ ਕੀਮਤੀ ਕਾਗਜ਼ ਲੈ ਕੇ ਵੀ ਹੋਏ ਫਰਾਰ

 

ਜਲੰਧਰ: ਪੰਜਾਬ ਦੇ ਜਲੰਧਰ ਸ਼ਹਿਰ 'ਚ ਚੋਰੀਆਂ, ਲੁੱਟ-ਖੋਹ ਵਰਗੀਆਂ ਘਟਨਾਵਾਂ ਆਮ ਗੱਲ ਬਣ ਗਈ ਹੈ। ਸ਼ਹਿਰ ਵਿੱਚ ਲੁਟੇਰਿਆਂ ਵਿੱਚ ਖਾਕੀ ਦਾ ਕੋਈ ਡਰ ਨਹੀਂ ਬਚਿਆ ਹੈ। ਸ਼ਰੇਆਮ ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਜਾਂ ਸਿੱਧਾ ਹਮਲਾ ਕਰਕੇ ਲੁੱਟਿਆ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਸ਼ਹਿਰ ਦੇ ਵਿਚਕਾਰ ਸਥਿਤ ਫੁੱਲਾਂ ਵਾਲੇ ਚੌਕ ਤੋਂ ਸਾਹਮਣੇ ਆਇਆ ਹੈ। ਇੱਥੇ ਚਾਰ ਸਕੂਟੀ ਸਵਾਰ ਲੁਟੇਰਿਆਂ ਨੇ ਦੋ ਨੌਜਵਾਨਾਂ ਨੂੰ ਡਰਾ ਧਮਕਾ ਕੇ ਲੁੱਟ ਲਿਆ।

ਜਲੰਧਰ ਦੇ ਫੁੱਲਾਂ ਵਾਲੇ ਚੌਕ 'ਚ ਲੁੱਟ ਦੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਲੁਟੇਰਿਆਂ ਨੇ ਪਹਿਲਾਂ ਰਾਤ ਸਮੇਂ ਆਪਣੇ ਦੋਪਹੀਆ ਵਾਹਨ 'ਤੇ ਘਰ ਜਾ ਰਹੇ ਦੋ ਨੌਜਵਾਨਾਂ ਨੂੰ ਰੋਕਿਆ। ਇਸ ਤੋਂ ਬਾਅਦ ਦਾਤਾਰ ਨੇ ਜਾਨੋਂ ਮਾਰਨ ਦਾ ਡਰ ਦਿਖਾ ਕੇ ਲੁੱਟ ਕੀਤੀ। ਸਕੂਟੀ 'ਤੇ ਆਏ ਚਾਰ ਲੁਟੇਰਿਆਂ 'ਚੋਂ ਇਕ ਨੇ ਵੱਡਾ ਛੁਰਾ ਫੜਿਆ ਹੋਇਆ ਸੀ। ਜਿਸ ਨੌਜਵਾਨ ਨੂੰ ਲੁੱਟਿਆ ਜਾ ਰਿਹਾ ਸੀ, ਉਹ ਲੁਟੇਰਿਆਂ ਅੱਗੇ ਹੱਥ ਜੋੜ ਕੇ ਉਨ੍ਹਾਂ ਨੂੰ ਜਾਣ ਦੇਣ ਲਈ ਕਹਿ ਰਿਹਾ ਸੀ।

ਸੀਸੀਟੀਵੀ ਫੁਟੇਜ ਅਨੁਸਾਰ ਚਾਰ ਲੁਟੇਰਿਆਂ ਨੇ ਪਹਿਲਾਂ ਸਾਹਮਣੇ ਤੋਂ ਆ ਰਹੇ ਇੱਕ ਦੋਪਹੀਆ ਵਾਹਨ ਨੂੰ ਸਾਈਡ ਬੰਦ ਕਰਕੇ ਰੋਕਿਆ। ਇਸ ਤੋਂ ਬਾਅਦ ਕੁਝ ਹੀ ਮਿੰਟਾਂ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦਾਤਾਰ ਤੋਂ ਇੱਕ ਲੁਟੇਰਾ ਨੌਜਵਾਨਾਂ ਨੂੰ ਡਰਾ ਰਿਹਾ ਸੀ ਜਦਕਿ ਦੋ ਲੁਟੇਰੇ ਨੌਜਵਾਨਾਂ ਦੀਆਂ ਜੇਬਾਂ ਦੀ ਤਲਾਸ਼ੀ ਲੈ ਰਹੇ ਸਨ। ਇੱਕ ਲੁਟੇਰਾ ਸਕੂਟੀ ਸਟਾਰਟ ਕਰਕੇ ਖੜ੍ਹਾ ਸੀ। ਲੁੱਟਣ ਤੋਂ ਬਾਅਦ ਨੌਜਵਾਨ ਵੀ ਲੁਟੇਰਿਆਂ ਦੇ ਪਿੱਛੇ ਪਰਸ ਵਿੱਚ ਮੌਜੂਦ ਕਾਗਜ਼ਾਤ ਮੰਗਣ ਲਈ ਗਿਆ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement