
Bathinda News : ਜਥੇਦਾਰ ਦੀ ਨਿਵਾਸ ਸਥਾਨ ’ਤੇ ਵਿਸ਼ੇਸ਼ ਤੌਰ ਤੇ ਪਹੁੰਚੇ
Bathinda News in Punjabi : ਅੱਜ ਬਠਿੰਡਾ ਦੇ ਗ੍ਰੀਨ ਸਿਟੀ ’ਚ ਡੇਰਾ ਬਾਬਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰਜੀਤ ਸਿੰਘ ਢਿੱਲੋਂ ਹੈਲੀਕਾਪਟਰ ਰਾਹੀਂ ਜਥੇਦਾਰ ਗਿਆਨੀ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕਰਨ ਦੇ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਹਨ। ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ’ਤੇ 15 ਦਿਨਾਂ ਦੀ ਰੋਕ ਲਗਾਈ ਹੋਈ ਹੈ।
ਇਸ ਦੌਰਾਨ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਾ ਕਈ ਸਵਾਲ ਖੜੇ ਕਰ ਰਿਹਾ ਹੈ। ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫ਼ਾ ਦਿੱਤਾ ਸੀ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਨ੍ਹਾਂ ਦੇ ਨਾਲ ਹਮਦਰਦੀ ਜਾਹਿਰ ਕੀਤੀ ਸੀ।
ਇਸ ਵਿਚਾਲੇ ਜਦੋਂ ਹੁਣ ਉਨ੍ਹਾਂ ਦੀਆਂ ਸੇਵਾਂਵਾਂ ’ਤੇ ਮੁੜ ਰੋਕ ਲਗਾਈ ਗਈ ਹੈ। ਕਿਉਂਕਿ ਉਸ ਵੇਲੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਸੀ।
(For more news apart from Dera Beas chief Gurinder Singh Dhillon meets Jathedar Giani Harpreet Singh News in Punjabi, stay tuned to Rozana Spokesman)