
ਪੁਲਿਸ ’ਤੇ ਚਲਾਈਆਂ ਸਨ ਗੋਲੀਆਂ, ਛੇ ਹਥਿਆਰ ਬਰਾਮਦ
Jalandhar Encounter Latest Today news in Punjabi : ਤਰਨਤਾਰਨ ਤੋਂ ਬਾਅਦ ਪੰਜਾਬ ਵਿਚ ਇਕ ਹੋਰ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਜਮਸ਼ੇਰ-ਦੀਵਾਲੀ ਰੋਡ ’ਤੇ ਪੁਲਿਸ ਨੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ। ਇਥੇ ਗੈਂਗਸਟਰ ਤੇ ਪੁਲਿਸ ਵਿਚਾਲੇ ਕਰੀਬ 15 ਰਾਊਂਡ ਫਾਇਰਿੰਗ ਹੋਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਫਾਇਰਿੰਗ ’ਚ ਇਕ ਬਦਮਾਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਹੋਏ ਬਦਮਾਸ਼ਾਂ ਨੂੰ ਪੁਲਿਸ ਗੋਲਾ ਬਾਰੂਦ ਦੀ ਰਿਕਵਰੀ ਲਈ ਲੈ ਕੇ ਗਈ ਸੀ। ਜਿਵੇਂ ਹੀ ਪੁਲਿਸ ਬਦਮਾਸ਼ਾਂ ਨੂੰ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਗ੍ਹਾ ’ਤੇ ਲੈ ਕੇ ਗਈ। ਤਾਂ ਉਨ੍ਹਾਂ ਵਿਚੋਂ ਇਕ ਬਦਮਾਸ਼ ਨੇ ਉਥੇ ਲੁਕੋਏ ਹੋਏ ਹਥਿਆਰ ਨਾਲ ਪੁਲਿਸ ’ਤੇ ਹਮਲਾ ਕਰ ਦਿਤਾ। ਨਤੀਜੇ ਵਜੋਂ ਬਦਮਾਸ਼ ਨੂੰ ਗੋਲੀਆਂ ਲੱਗੀਆਂ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਕਮਿਸਨਰ ਸਵੱਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਤਿੰਨ ਬਦਮਾਸ਼ ਗ੍ਰਿਫ਼ਤਾਰ ਕੀਤੇ ਸਨ । ਪਹਿਲਾਂ ਵੀ ਗੈਂਗਸਟਰ 'ਤੇ ਅਪਰਾਧਕ ਮਾਮਲੇ ਦਰਜ ਸਨ । ਹੁਣ ਹਥਿਆਰਾਂ ਦੀ ਤਸਕਰੀ ਸ਼ੁਰੂ ਕੀਤੀ ਸੀ । ਜਿੱਥੇ ਹਥਿਆਰ ਛੁਪਾਏ ਸਨ। ਉਥੇ ਪੁਲਿਸ ਦੀ ਰਿਕਵਰੀ ਦੌਰਾਨ ਬਦਮਾਸ਼ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖ਼ਮੀ ਹੋ ਗਿਆ । ਜਿਸ ਦਾ ਇਲਾਜ ਚਲ ਰਿਹਾ ਹੈ । ਪੁਲਿਸ ਕਮਿਸਨਰ ਨੇ ਦਸਿਆ ਕਿ ਗੈਂਗਸਟਰ ਜੰਡਿਆਲਾ ਦਾ ਰਹਿਣ ਵਾਲਾ ਸੀ ਜਿਸ ਕੋਲੋਂ ਛੇ ਹਥਿਆਰ ਬਰਾਮਦ ਹੋਏ ਹਨ ।
(For more Punjabi news apart from Jalandhar Encounter Latest Today news in Punjabi stay tuned to Rozana Spokesman)