'ਆਪ' ਆਮ ਲੋਕਾਂ ਦੀ ਪਾਰਟੀ, ਆਮ ਲੋਕਾਂ ਨੂੰ ਰਾਜਨੀਤੀ 'ਚ ਆਉਣ ਦਾ ਮੌਕਾ ਦਿਤਾ : ਭਗਵੰਤ ਮਾਨ
Published : Jan 27, 2022, 11:08 pm IST
Updated : Jan 27, 2022, 11:08 pm IST
SHARE ARTICLE
image
image

'ਆਪ' ਆਮ ਲੋਕਾਂ ਦੀ ਪਾਰਟੀ, ਆਮ ਲੋਕਾਂ ਨੂੰ ਰਾਜਨੀਤੀ 'ਚ ਆਉਣ ਦਾ ਮੌਕਾ ਦਿਤਾ : ਭਗਵੰਤ ਮਾਨ


ਚੰਡੀਗੜ੍ਹ, 27 ਜਨਵਰੀ (ਸਸਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਿੱਲੀ ਵਿਚ ਪਹਿਲੀ ਵਾਰ ਚੋਣ ਲੜਦਿਆਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੀ ਦਿੱਗਜ ਆਗੂ ਸ਼ੀਲਾ ਦੀਕਸ਼ਤ ਨੂੰ  ਹਰਾਇਆ ਸੀ, ਉਸੇ ਤਰ੍ਹਾਂ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਤੇ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ  ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ  ਜਿਤਾਉਣਗੇ |
ਪਾਰਟੀ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਨੇ ਆਮ ਲੋਕਾਂ ਨੂੰ  ਰਾਜਨੀਤੀ ਵਿਚ ਆਉਣ ਦਾ ਮੌਕਾ ਦਿਤਾ ਹੈ | 'ਆਪ' ਦੇ ਵਿਧਾਇਕ ਅਤੇ ਆਗੂ ਆਮ ਘਰਾਂ ਅਤੇ ਪ੍ਰਵਾਰਾਂ ਨਾਲ ਸਬੰਧਤ ਹਨ, ਇਸ ਲਈ ਉਹ ਆਮ ਲੋਕਾਂ ਦੇ ਦੁੱਖ ਦਰਦ ਨੂੰ  ਚੰਗੀ ਤਰ੍ਹਾਂ ਸਮਝਦੇ ਹਨ | ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦਾ ਰਾਜਨੀਤੀ ਵਿਚ ਵਿਸ਼ਵਾਸ ਪੈਦਾ ਕੀਤਾ ਹੈ | ਭਗਵੰਤ ਮਾਨ ਨੇ ਕਿਹਾ ਕਿ 2013 ਵਿਚ ਜਦ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵਿਰੁਧ ਚੋਣ ਲੜ ਰਹੇ ਸਨ, ਤਾਂ ਸ਼ੀਲਾ ਦੀਕਸ਼ਤ ਨੇ ਮੀਡੀਆ ਨੂੰ  ਕਿਹਾ ਸੀ,''ਕੌਣ ਹੈ ਕੇਜਰੀਵਾਲ?'' ਪਰ ਕੇਜਰੀਵਾਲ ਨੇ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਸ਼ੀਲਾ ਦੀਕਸ਼ਤ ਨੂੰ  ਹਰਾਇਆ ਸੀ | ਭਗਵੰਤ ਮਾਨ ਨੇ ਕਿਹਾ ਕਿ ਸਾਲ 2014 ਵਿਚ ਸੰਗਰੂਰ ਲੋਕ ਸਭਾ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਸਮੇਂ ਉਨ੍ਹਾਂ ਵਿਰੁਧ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਤਤਕਾਲੀ ਲੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਮੈਦਾਨ ਵਿਚ ਸਨ | ਜਦੋਂ ਕਿ ਉਸ ਸਮੇਂ ਪਾਰਟੀ ਕੋਲ ਨਾ ਚੰਗਾ ਸੰਗਠਨ ਸੀ ਅਤੇ ਨਾ ਹੀ ਪੈਸੇ ਸਨ | ਪਰ ਸੰਗਰੂਰ ਦੇ ਲੋਕਾਂ ਨੇ ਉਨ੍ਹਾਂ (ਮਾਨ) ਨੂੰ  ਸਵਾ ਦੋ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿਤਾਇਆ ਸੀ |
ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ 'ਆਪ' ਉਮੀਦਵਾਰ ਸਾਧਾਰਣ ਪ੍ਰਵਾਰਾਂ ਤੋਂ ਹੀ ਹਨ ਅਤੇ ਇਨ੍ਹਾਂ ਉਮੀਦਵਾਰਾਂ ਵਿਰੁਧ ਕਾਂਗਰਸ ਦੇ ਵੱਡੇ ਆਗੂ ਮੈਦਾਨ ਵਿਚ ਹਨ | ਕਾਂਗਰਸ ਦੀ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਵੀ ਕਾਂਗਰਸ ਪਾਰਟੀ ਨੇ ਪੰਜਾਬ
ਵਿਚ ਅਪਣੇ ਆਗੂਆਂ ਦੇ ਧੀਆਂ, ਪੁੱਤਾਂ ਅਤੇ ਹੋਰ ਪ੍ਰਵਾਰਕ ਮੈਂਬਰਾਂ ਨੂੰ  ਟਿਕਟਾਂ ਦਿਤੀਆਂ ਹਨ | ਕਾਂਗਰਸ ਪਾਰਟੀ ਪ੍ਰਵਾਰਵਾਦ ਤੋਂ ਕਦੇ ਬਾਹਰ ਨਹੀਂ ਨਿਕਲ ਸਕਦੀ, ਕਿਉਂਕਿ ਪ੍ਰਵਾਰਵਾਦ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਹੈ | ਅੰਮਿ੍ਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਵਿਰੁਧ ਬਿਕਰਮ ਮਜੀਠੀਆ ਦੇ ਚੋਣ ਲੜਨ ਬਾਰੇ ਮਾਨ ਨੇ ਕਿਹਾ ਕਿ ਇਸ ਵਾਰ ਅੰਮਿ੍ਤਸਰ ਦੇ ਲੋਕਾਂ ਕੋਲ ਦੋਵੇਂ ਬੜਬੋਲੇ ਆਗੂਆਂ ਨੂੰ  ਸਬਕ ਸਿਖਾਉਣ ਦਾ ਚੰਗਾ ਮੌਕਾ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਪੂਰਬੀ ਦੇ ਲੋਕ ਇਸ ਵਾਰ 'ਆਪ' ਉਮੀਦਵਾਰ ਜੀਵਨਜੋਤ ਕੌਰ ਨੂੰ  ਵਿਧਾਨ ਸਭਾ ਪਹੁੰਚਾ ਕੇ ਇਕ ਤੀਰ ਨਾਲ ਦੋ ਨਿਸ਼ਾਨ ਲਾਉਣਗੇ |

 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement