Amritsar News: ਅੰਮ੍ਰਿਤਸਰ ਵਿਚ ਇਨਸਾਨੀਅਤ ਸ਼ਰਮਸਾਰ, ਦਾਦਾ-ਦਾਦੀ ਨਾਲ ਖੇਤ ਗਈ ਲੜਕੀ ਨਾਲ ਕੀਤਾ ਰੇਪ
Published : Jan 27, 2024, 4:34 pm IST
Updated : Jan 27, 2024, 4:34 pm IST
SHARE ARTICLE
A girl was raped in Amritsar News in punjabi
A girl was raped in Amritsar News in punjabi

Amritsar News: ਡੇਢ ਮਹੀਨੇ ਬਾਅਦ ਪੁਲਿਸ ਨੇ ਮਾਮਲਾ ਕੀਤਾ ਦਰਜ

A girl was raped in Amritsar News in punjabi : ਅੰਮ੍ਰਿਤਸਰ 'ਚ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਆਪਣੇ ਦਾਦਾ-ਦਾਦੀ ਨਾਲ ਖੇਤ 'ਚੋਂ ਘਾਹ ਫੂਸ ਲੈਣ ਗਈ ਸੀ ਤਾਂ ਦੋਸ਼ੀਆਂ ਨੇ ਚੋਰੀ-ਛਿਪੇ ਉਸ ਨੂੰ ਫੜ ਲਿਆ ਅਤੇ ਗੰਨੇ ਦੇ ਖੇਤ 'ਚ ਖਿੱਚ ਕੇ ਲੈ ਗਿਆ। ਬੱਚੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਕਿਸੇ ਨੂੰ ਦੱਸਣ 'ਤੇ ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਧਮਕੀ ਦਿਤੀ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Vikramjit Singh Sahney News: ਸੰਸਦ ਮੈਂਬਰ ਵਿਕਰਮ ਸਾਹਨੀ ਨੇ ਮਨਮੋਹਕ ਸੰਗੀਤਮਈ ਸੂਫੀ ਸ਼ਾਮ ਪੇਸ਼ ਕੀਤੀ

21 ਸਾਲਾ ਪੀੜਤਾ ਅਨੁਸਾਰ ਉਸ ਦੇ ਦਾਦਾ-ਦਾਦੀ 11 ਨਵੰਬਰ 2023 ਨੂੰ ਸਵੇਰੇ 11 ਵਜੇ ਦੇ ਕਰੀਬ ਖੇਤਾਂ 'ਚ ਘਾਹ ਲੈਣ ਗਏ ਸਨ। ਜਦੋਂ ਉਹ ਕੁਝ ਦੇਰ ਤੱਕ ਵਾਪਸ ਨਾ ਆਏ ਤਾਂ ਪੀੜਤ ਲੜਕੀ ਵੀ ਕਰੀਬ 12 ਵਜੇ ਆਪਣੇ ਦਾਦਾ-ਦਾਦੀ ਨੂੰ ਲੈਣ ਚਲੀ ਗਈ।

ਇਹ ਵੀ ਪੜ੍ਹੋ: Punjab News: ਪੰਜਾਬ 'ਚ ਟ੍ਰੀ ਗਾਰਡ ਘੁਟਾਲੇ ਦੀ ਜਾਂਚ 'ਚ ਹੋਇਆ ਖੁਲਾਸਾ, ਖਰੀਦ ਸਬੰਧੀ ਨਹੀਂ ਅਪਣਾਇਆ ਗਿਆ ਕੋਈ ਨਿਯਮ 

ਘਰੋਂ ਨਿਕਲਣ ਤੋਂ ਬਾਅਦ ਜਦੋਂ ਉਹ ਅਨੰਤ ਸਿੰਘ ਦੇ ਗੰਨੇ ਦੇ ਖੇਤਾਂ ਨੇੜੇ ਪਹੁੰਚੀ ਤਾਂ ਖੇਤਾਂ ਵਿਚ ਪਹਿਲਾਂ ਤੋਂ ਹੀ ਲੁਕੇ ਹੋਏ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਅੰਦਰ ਖਿੱਚ ਲਿਆ। ਉਸ ਨੂੰ ਅੰਦਰ ਲਿਜਾ ਕੇ ਦੋਸ਼ੀ ਪ੍ਰਭ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਇਸ ਦੌਰਾਨ ਭਿੰਦਾ ਦੇ ਰਹਿਣ ਵਾਲੇ ਖੁਸ਼ਨੂਰ ਸਿੰਘ, ਰਣਜੀਤ ਸਿੰਘ ਅਤੇ ਮਝੀਮੀਆਂ ਬਾਹਰ ਖੜੇ ਰਹੇ। ਇਸ ਤੋਂ ਬਾਅਦ ਚਾਰਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਣਗੇ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀੜਤਾ ਕਾਫੀ ਡਰੀ ਹੋਈ ਸੀ, ਇਸ ਲਈ ਜਦੋਂ ਸ਼ਾਮ ਨੂੰ ਉਸ ਦੇ ਮਾਤਾ-ਪਿਤਾ ਘਰ ਆਏ ਤਾਂ ਉਸ ਨੇ ਉਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਮਾਪਿਆਂ ਸਮੇਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਡੇਢ ਮਹੀਨੇ ਦੀ ਜਾਂਚ ਤੋਂ ਬਾਅਦ ਥਾਣਾ ਅਜਨਾਲਾ ਵਿੱਚ ਕੇਸ ਦਰਜ ਕੀਤਾ ਗਿਆ। ਜਿਸ 'ਚ ਮੁਲਜ਼ਮ ਪ੍ਰਭ, ਰਣਜੀਤ ਸਿੰਘ, ਖੁਸ਼ਨੂਰ ਸਿੰਘ ਅਤੇ ਭਿੰਦਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 (For more Punjabi news apart from A girl was raped in Amritsar News in punjabi , stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement