Vikramjit Singh Sahney News: ਸੰਸਦ ਮੈਂਬਰ ਵਿਕਰਮ ਸਾਹਨੀ ਨੇ ਮਨਮੋਹਕ ਸੰਗੀਤਮਈ ਸੂਫੀ ਸ਼ਾਮ ਪੇਸ਼ ਕੀਤੀ
Published : Jan 27, 2024, 3:49 pm IST
Updated : Jan 27, 2024, 4:27 pm IST
SHARE ARTICLE
Vikramjit Singh Sahney presented a mesmerizing Sufi evening with music News in punjabi
Vikramjit Singh Sahney presented a mesmerizing Sufi evening with music News in punjabi

Vikramjit Singh Sahney News:

Vikramjit Singh Sahney presented a mesmerizing Sufi evening with music News in punjabi :  ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੀ ਸਨਅਤ ਵੱਲੋਂ ਆਪਣੇ ਸਨਮਾਨ ਸਮਾਰੋਹ ਮੌਕੇ ਇੱਕ ਰੂਹਾਨੀ ਸੰਗੀਤਕ ਸੂਫੀ ਸ਼ਾਮ ਪੇਸ਼ ਕੀਤੀ। ਸਾਹਨੀ ਨੇ ਦੋ ਘੰਟੇ ਤੋਂ ਵੱਧ ਚੱਲੇ ਸੁਰੀਲੇ ਸੈਸ਼ਨ ਵਿਚ ਵਾਰਿਸ਼ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਸੂਫ਼ੀ ਕਵੀਆਂ ਦੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਸ ਵਿਚ ਉਨ੍ਹਾਂ ਦੀ ਮਨਮੋਹਕ ਅਤੇ ਭਾਵਪੂਰਤ ਪੇਸ਼ਕਾਰੀ ਨਾਲ ਸਰੋਤੇ ਮੰਤਰਮੁਗਧ ਹੋ ਗਏ।

Vikramjit Singh Sahney presented a mesmerizing Sufi evening with music News in punjabi Vikramjit Singh Sahney presented a mesmerizing Sufi evening with music 

ਇਹ ਵੀ ਪੜ੍ਹੋ: Today Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਗੁਆਟੇਮਾਲਾ ਘਰਾਂ 'ਚੋਂ ਬਾਹਰ ਭੱਜੇ ਲੋਕ 

ਵਿਕਰਮ ਸਾਹਨੀ ਨੇ ਆਪਣੇ ਰੂਹਾਨੀ ਸੂਫੀ ਸੰਗੀਤ ਨਾਲ ਵੱਖ-ਵੱਖ ਸਰੋਤਿਆਂ ਦਾ ਮਨ ਮੋਹ ਲਿਆ, ਜਿਸ ਨੂੰ ਸਾਰਿਆਂ ਨੇ ਪਿਆਰ ਕੀਤਾ ਅਤੇ ਪ੍ਰਸ਼ੰਸਾ ਕੀਤੀ। ਇਸ ਸੰਗੀਤਮਈ ਸੂਫੀ ਸ਼ਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ: ਬਲਬੀਰ ਸਿੰਘ, ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਗੁਰਮੀਤ ਸਿੰਘ ਮੀਤ ਹੇਅਰ, ਬ੍ਰਹਮ ਸ਼ੰਕਰ ਜਿੰਪਾ ਅਤੇ ਲਾਲ ਚੰਦ ਕਟਾਰੂਚੱਕ ਨੇ ਵਿਸ਼ੇਸ਼ ਹਾਜ਼ਰੀ ਭਰੀ।

Vikramjit Singh Sahney presented a mesmerizing Sufi evening with music News in punjabi Vikramjit Singh Sahney presented a mesmerizing Sufi evening with music 

ਇਹ ਵੀ ਪੜ੍ਹੋ: Punjab News: ਪੰਜਾਬ 'ਚ ਟ੍ਰੀ ਗਾਰਡ ਘੁਟਾਲੇ ਦੀ ਜਾਂਚ 'ਚ ਹੋਇਆ ਖੁਲਾਸਾ, ਖਰੀਦ ਸਬੰਧੀ ਨਹੀਂ ਅਪਣਾਇਆ ਗਿਆ ਕੋਈ ਨਿਯਮ 

ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਜਿਵੇਂ ਕਿ ਮੁੱਖ ਸਕੱਤਰ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ, ਉਦਯੋਗ ਸਕੱਤਰ ਤੇਜਵੀਰ ਸਿੰਘ, ਹੁਨਰ ਵਿਕਾਸ ਸਕੱਤਰ ਜਸਪ੍ਰੀਤ ਤਲਵਾਰ, ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਏ.ਡੀ.ਜੀ.ਪੀ ਸੁਰੱਖਿਆ ਸੁਧਾਂਸ਼ੂ ਸ੍ਰੀਵਾਸਤਵ, ਡੀ.ਸੀ. ਮੋਹਾਲੀ ਆਸ਼ਿਕਾ ਜੈਨ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਦਯੋਗ ਜਗਤ ਦੇ ਦਿੱਗਜਾਂ ਜਿਵੇਂ ਸੋਨਾਲੀਕਾ ਦੇ ਚੇਅਰਮੈਨ ਏ.ਐਸ. ਮਿੱਤਲ, ਟ੍ਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ, ਰੁਪਿੰਦਰ ਸਚਦੇਵਾ, ਪੀ.ਜੇ. ਸਿੰਘ, ਅਜੈ ਜੈਨ, ਜਸਪਾਲ ਸਿੰਘ, ਸੰਜੀਵ ਜੁਨੇਜਾ, ਆਰ ਕਪੂਰ ਰੈਡੀਸਨ ਅਤੇ ਹੋਰ ਉਦਯੋਗਪਤੀਆਂ ਨੇ ਸ਼ਾਮ ਦੀ ਮੇਜ਼ਬਾਨੀ ਕੀਤੀ |

 (For more Punjabi news apart from Vikramjit Singh Sahney presented a mesmerizing Sufi evening with music News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement