
Khanuri Border News : 26 ਜਨਵਰੀ ਨੂੰ ਅੰਦੋਲਨ ਦੀ ਕਾਲ ’ਤੇ ਕੱਢਿਆ ਗਿਆ ਸੀ ਟਰੈਕਟਰ ਮਾਰਚ, ਪੂਰੇ ਦੇਸ਼ ’ਚ ਟਰੈਕਟਰ ਮਾਰਚ ਕੱਢ ਕੇ ਕਿਸਾਨਾਂ ਨੇ ਕਰ ਦਿੱਤਾ ਸਾਬਿਤ
Khanuri Border News in Punjabi : ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਦਿਨੀਂ 26 ਜਨਵਰੀ ਨੂੰ ਅੰਦੋਲਨ ਦੀ ਕਾਲ ’ਤੇ ਦੇਸ਼ ਭਰ ’ਚ ਕਿਸਾਨਾਂ ਭਰਾਵਾਂ ਵਲੋਂ ਟਰੈਕਟਰ ਮਾਰਚ ਕੱਢ ਕੇ ਕੀਤੇ ਸਹਿਯੋਗ ਦੇਣ ’ਤੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ। ਡੱਲੇਵਾਲ ਨੇ ਕਿਹਾ ਕਿ ਤੁਸੀਂ ਇਸ ਕਾਲ ਨੂੰ ਲਾਗੂ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਇਕੱਲਾ ਪੰਜਾਬ ਜਾਂ ਹਰਿਆਣਾ ਹੀ ਨਹੀਂ ਸਗੋਂ ਕਿਸਾਨੀ ਮੰਗਾਂ ਦੇਸ਼ ਵਿਆਪੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਇੱਕ ਮੀਟਿੰਗ 14 ਫਰਵੀ ਦੀ ਦਿੱਤੀ ਹੈ, ਮੈਂ ਸਾਰਿਆਂ ਤੋਂ ਉਮੀਦ ਕਰਦਾ ਹਾਂ ਕਿ ਇਹ ਮਰਨ ਵਰਤ ਉਦੋਂ ਤੱਕ ਜਾਰੀ ਰੱਖਿਆ ਜਾਵੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਡੱਲੇਵਾਲ ਨੇ ਕਿਹਾ ਕਿ ਮੈਨੂੰ ਸਰਕਾਰ ਵਲੋਂ ਮੈਡੀਕਲ ਏਡ ਵੀ ਦਿੱਤੀ ਜਾ ਰਹੀ ਹੈ ਇਹ ਉਹ ਉਦੋਂ ਦਿੱਤੀ ਜਾਂਦੀ ਹੈ ਜਦੋਂ ਤਬੀਅਤ ਖ਼ਰਾਬ ਹੁੰਦੀ ਹੈ।
ਡੱਲੇਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਅੱਗੇ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ, ਜਿਸ ਵਿਚ ਸਾਰਿਆਂ ਨੂੰ ਪਹੁੰਚਣ ਦਾ ਸੁਨੇਹਾ ਵੀ ਦਿੱਤਾ ਜਾਵੇਗਾ। ਡੱਲੇਵਾਲ ਨੇ ਕਿਹਾ ਕਿ ਸਾਰਿਆਂ ਨੇ ਮੋਰਚੇ ਨਾਲ ਹੋਰ ਮਜ਼ਬੂਤੀ ਨਾਲ ਜੁੜਨ ਦਾ ਯਤਨ ਕਰਨਾ ਹੈ। ਜਿਵੇਂ ਸਰਕਾਰ ਕਹਿ ਰਹੀ ਹੈ ਕਿ ਇਹ ਸਿਰਫ਼ ਪੰਜਾਬ, ਹਰਿਆਣਾ ਵਾਲੇ ਬੋਲ ਰਹੇ ਹਨ ਅਤੇ ਪੂਰਾ ਦੇਸ਼ ਚੁੱਪ ਬੈਠਾ ਹੈ। ਤੁਸੀਂ ਦੇਸ਼ ’ਚ ਟਰੈਕਟਰ ਮਾਰਚ ਕੱਢ ਕੇ ਇਹ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਗੇ ਤੋਂ ਵੀ ਅਜਿਹੀ ਉਮੀਦ ਕਰਦਾ ਹਾਂ ਕਿ ਪੂਰਾ ਦੇਸ਼ ਇਸ ਅੰਦੋਲਨ ਵਿਚ ਨਜ਼ਰ ਆਵੇ।
(For more news apart from Dallewal from Khanuri border thanked farmers for taking out tractor march across country News in Punjabi, stay tuned to Rozana Spokesman)