Ferozepur News : ਫਿਰੋਜ਼ਪੁਰ ’ਚ ਸਰਕਾਰੀ ਅਧਿਆਪਕ ਚਾਈਨਾ ਡੋਰ ਦਾ ਹੋਇਆ ਸ਼ਿਕਾਰ

By : BALJINDERK

Published : Jan 27, 2025, 4:17 pm IST
Updated : Jan 27, 2025, 4:18 pm IST
SHARE ARTICLE
ਜ਼ੇਰੇ ਇਲਾਜ ਜ਼ਖ਼ਮੀ ਹੈਡਮਾਸਟਰ ਜਗਦੀਸ਼ ਲਾਲ
ਜ਼ੇਰੇ ਇਲਾਜ ਜ਼ਖ਼ਮੀ ਹੈਡਮਾਸਟਰ ਜਗਦੀਸ਼ ਲਾਲ

Ferozepur News : ਜ਼ਖ਼ਮੀ ਨੂੰ ਸਿਵਲ ਹਸਪਤਾਲ ਕਰਵਾਇਆ ਗਿਆ ਦਾਖ਼ਲ

Ferozepur News in Punjabi : ਸੂਬੇ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਉੱਪਰ ਸਖ਼ਤੀ ਨਾਲ ਠੱਲ ਪਾਉਣ ਦੇ ਭਾਵੇਂ ਲੱਖਾਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਰੋਜ਼ਾਨਾ ਕਿਤੇ ਨਾ ਕਿਤੇ ਆਮ ਜਨਤਾ ਇਸ ਚਾਈਨਾ ਡੋਰ ਦੇ ਕਹਿਰ ਦੀ ਸ਼ਿਕਾਰ ਬਣ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਰਕਾਰੀ ਅਧਿਆਪਕ ਸਕੂਲ ਦੇ ਉਸਾਰੀ ਵਾਲੇ ਕੰਮਾਂਕਾਰਾਂ ਲਈ ਮਮਦੋਟ ’ਚ ਜਾ ਰਿਹਾ ਸੀ ਕਿ ਰਸਤੇ ’ਚ ਚਾਈਨਾ ਡੋਰ ਦਾ ਉਹ ਸ਼ਿਕਾਰ ਹੋ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਹਿਮਦ ਢੰਡੀ ਦੇ ਸਰਕਾਰੀ ਹੈਡਮਾਸਟਰ ਜਗਦੀਸ਼ ਲਾਲ ਨੇ ਦੱਸਿਆ ਕਿ ਉਹ ਸਕੂਲ ਦੇ ਉਸਾਰੀ ਵਾਲੇ ਕੰਮਾਂ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਮਦੋਟ ਵਿਖੇ ਜਾ ਰਿਹਾ ਸੀ ਕਿ ਪਿੰਡ ਜਾਮਾ ਰਖੱਈਆ ਨੇੜੇ ਇਕਦਮ ਉਸ ਦੇ ਗਲੇ ’ਚ ਕੋਈ ਚੀਜ਼ ਵੱਜੀ ਜਿਸ ਨਾਲ ਉਹ ਖੂਨ ਨਾਲ ਇਕਦਮ ਲੱਥ ਪੱਥ ਹੋ ਗਿਆ। ਕੋਲ ਖੜੇ ਲੋਕਾਂ ਨੇ ਉਸ ਦੇ ਗਲੇ ’ਚੋਂ ਚਾਈਨਾ ਡੋਰ ਕੱਢੀ ਅਤੇ ਤੁਰੰਤ ਸਿਵਲ ਹਸਪਤਾਲ ਮਮਦੋਟ ਵਿਖੇ ਲਿਜਾਇਆ ਗਿਆ। 

ਪੀੜਤ ਅਧਿਆਪਕ ਦੀ ਭੈਣ ਪਰਮਜੀਤ ਕੌਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮਨੁੱਖਾਂ ਅਤੇ ਪਸ਼ੂ ਪੰਛੀਆਂ ਦੀਆਂ ਕੀਮਤੀ ਜਾਨਾਂ ਦੇ ਲਈ ਇਹ ਖਤਰਾ ਨਾ ਬਣ ਸਕੇ।

ਉਧਰ ਮਮਦੋਟ ਸਿਵਲ ਹਸਪਤਾਲ ਵਿਖੇ ਤੈਨਾਤ ਬਲਾਕ ਐਕਸਟੈਂਸ਼ਨ ਐਜੂਕੇਸ਼ਨ BEE ਅਮਨ ਕੰਬੋਜ ਨੇ ਕਿਹਾ ਹੈ ਕਿ ਜ਼ਖ਼ਮੀ ਵਿਅਕਤੀ ਦੇ ਗਲੇ ਉਪਰ ਤਿੰਨ ਟਾਂਕੇ ਲੱਗੇ ਹਨ ਅਤੇ ਉਸ ਦੀ ਸਥਿਤੀ ਹੁਣ ਇਸ ਵੇਲੇ ਸਥਿਰ ਹੈ।

(For more news apart from government teacher China Door was victimized In Ferozepur News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement