ਸਾਂਸਦ ਗੁਰਜੀਤ ਸਿੰਘ ਔਜਲਾ ਤੇ ਰਾਜ ਕੁਮਾਰ ਵੇਰਕਾ ਨੇ ਦੁੱਧ ਨਾਲ ਨੁਹਾਇਆ ਡਾ. ਅੰਬੇਦਕਰ ਦਾ ਬੁੱਤ
Published : Jan 27, 2025, 4:03 pm IST
Updated : Jan 27, 2025, 4:03 pm IST
SHARE ARTICLE
MPs Gurjit Singh Aujla and Raj Kumar Verka bathed Dr. Ambedkar's statue with milk
MPs Gurjit Singh Aujla and Raj Kumar Verka bathed Dr. Ambedkar's statue with milk

ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

 

Amritsar News: ਅੰਮ੍ਰਿਤਸਰ ‘ਚ ਬੀਤੇ ਦਿਨ ਇੱਕ ਨੌਜਵਾਨ ਵਲੋਂ ਡਾ: ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਪੌੜੀ ਉੱਤੇ ਚੜ੍ਹ ਕੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਲਗ ਗਿਆ। ਉਸ ਨੇ ਬੁੱਤ ਨੂੰ ਹਥੌੜੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਬੁੱਤ ਨੁਕਸਾਨਿਆ ਗਿਆ। ਇਸ ਘਟਨਾ ਕਾਰਨ ਰੋਸ ਵਜੋਂ ਅੱਜ ਦਲਿਤ ਭਾਈਚਾਰੇ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਗਿਆ।

ਦੱਸ ਦਈਏ ਕਿ ਅੱਜ ਇਸ ਘਟਨਾ ਨੂੰ ਲੈ ਕੇ ਅੱਜ ਅੰਮ੍ਰਿਤਸਰ ’ਚ ਕਾਂਗਰਸ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਹੀ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਰਾਜ ਕੁਮਾਰ ਵੇਰਕਾ ਨੇ ਡਾ. ਅੰਬੇਡਕਰ ਦੇ ਬੁੱਤ ਨੂੰ ਦੁੱਧ ਨਾਲ ਨੁਹਾਇਆ

ਇਸ ਘਟਨਾ ‘ਤੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਉਪਰ ਕੀਤੇ ਹਮਲੇ ਦੀ ਸ਼ਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਇਸ ਘਟਨਾ ਪਿੱਛੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ”

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement