ਸਾਬਕਾ ਡਿਪਟੀ ਸਪੀਕਰ ਬੀਰਦਿਵੰਦਰ ਸਿੰਘ ਨੇ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ‘ਗੁਰਦਵਾਰਾ ਨੌਵੀਂ
Published : Feb 27, 2021, 1:54 am IST
Updated : Feb 27, 2021, 1:54 am IST
SHARE ARTICLE
image
image

ਸਾਬਕਾ ਡਿਪਟੀ ਸਪੀਕਰ ਬੀਰਦਿਵੰਦਰ ਸਿੰਘ ਨੇ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ‘ਗੁਰਦਵਾਰਾ ਨੌਵੀਂ ਪਾਤਸ਼ਾਹੀ’ ਐਲਾਨਣ ਦੀ ਮੰਗ ਦੋਹਰਾਈ

ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕਰ ਕੇ ਸੌਂਪਿਆ ਯਾਦ ਪੱਤਰ

ਐਸ.ਏ.ਐਸ ਨਗਰ, 26 ਫ਼ਰਵਰੀ (ਸੁਖਦੀਪ ਸਿੰਘ ਸੋਈ): ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਵਿਧਾਇਕ ਨੇ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ‘ਗੁਰਦਵਾਰਾ ਨੌਵੀਂ ਪਾਤਸ਼ਾਹੀ’ ਘੋੋਸ਼ਤ ਕਰਨ ਦੀ ਮੰਗ ਨੂੰ ਲੈ ਕੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਕੱਲ੍ਹ ਚੰਡੀਗੜ੍ਹ ਵਿਖੇ ਕਮੇਟੀ ਦੇ ਸਬ-ਆਫ਼ਿਸ ਪਹੁੰਚ ਕੇ ਮੁਲਾਕਾਤ ਕੀਤੀ। ਉਨ੍ਹਾਂ ਬਸੀ ਪਠਾਣਾ ਦੀ ਪੁਰਾਤਨ ਜੇਲ੍ਹ ਨਾਲ ਸਬੰਧਤ ਇਤਿਹਾਸਕ ਹਵਾਲਿਆਂ ਨਾਲ ਲੈਸ ਇਕ ਪ੍ਰਭਾਵਸ਼ਾਲੀ ਦਸਤਾਵੇਜ਼ ਵੀ ਬੀਬੀ ਜਗੀਰ ਕੌਰ ਨੂੰ ਸੌਂਪਿਆ। ਬੀਰਦਿਵੰਦਰ ਸਿੰਘ ਨੇ ਇਕ ਵਾਰ ਫਿਰ ਤਰਕ ਅਤੇ ਦਲੀਲ ਦੇ ਅਧਾਰ ’ਤੇ ਜ਼ੋਰ ਦਿੰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਪਹੁੰਚ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਜਨਮ ਸ਼ਤਾਬਦੀ ਦੇ ਸਮੇਂ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ‘ਗੁਰਦਵਾਰਾ ਨੌਵੀਂ ਪਾਤਸ਼ਾਹੀ’ ਘੋਸ਼ਿਤ ਕਰਨਾ ਇਕ ਬੇਹੱਦ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਇਤਿਹਾਸਕ ਵਿਡੰਬਣਾ ਹੈ ਕਿ ਇਹ ਅਸਥਾਨ ਤਿੰਨ ਸਦੀਆਂ ਤੋਂ ਵੀ ਵੱਧ ਸਮਾਂ ਸਿੱਖ ਕੌਮ ਦੇ ਚੇਤਿਆ ਵਿਚ ਅਣਗੌੌਲਿਆ ਰਿਹਾ, ਬਾਵਜੂਦ ਇਸ ਤੱਥ ਦੇ ਕਿ ਪ੍ਰਸਿਧ ਸਿੱਖ ਇਤਿਹਾਸਕਾਰਾਂ ਨੇ ਵਾਰ-ਵਾਰ, ਦਸਤਾਵੇਜ਼ੀ ਹਵਾਲੇ ਦੇ ਕੇ ਇਹ ਸਿੱਧ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸਮੇਤ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਬਿਕਰਮੀ ਸੰਮਤ 1732 ਵਿਚ ਸਾਥੀਆਂ ਸਮੇਤ ਇਸ ਜੇਲ੍ਹ ਦੀ ਹਵਾਲਾਤ ਵਿਚ ਲਗਭਗ ਚਾਰ ਮਹੀਨੇ ਤਕ ਕੈਦ ਰਹੇ। ਸਿੱਖ ਕੌਮ ਦੇ ਵਿਦਵਾਨ ਇਤਹਾਸਕਾਰਾਂ ਡਾਕਟਰ ਗੰਡਾ ਸਿੰਘ, ਡਾਕਟਰ ਫੌਜਾ ਸਿੰਘ, ਡਾਕਟਰ ਤਾਰਨ ਸਿੰਘ,  ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਤੇ ਡਾਕਟਰ ਸੁਖਦਿਆਲ ਸਿੰਘ ਦੀ ਖੋਜ ਅਨੁਸਾਰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਤੇਗ ਬਹਾਦੁਰ ਜੀ, ਕਸ਼ਮੀਰੀ ਬ੍ਰਾਹਮਣਾਂ ਦੀ ਫਰਿਆਦ ਸੁਣਨ ਉਪਰੰਤ ਜਦੋਂ ਚੱਕ ਨਾਨਕੀ (ਅਨੰਦਪੁਰ ਸਾਹਿਬ) ਤੋਂ ਦਿੱਲੀ ਤਖ਼ਤ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਦੀ ਮਨਸ਼ਾ ਨਾਲ ਰਵਾਨਾ ਹੋਏ ਤਾਂ ਰਸਤੇ ਵਿਚ ਰੋਪੜ ਪੁਲਿਸ ਚੌਂਕੀ ਦੇ ਦਰੋਗੇ ਨੂਰ ਮੁਹੰਮਦ ਖ਼ਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾਂ, ਪਰਗਨਾ ਘਨੌਲਾ ਤੋਂ ਉਨ੍ਹਾਂ ਨੂੰ ਬਿਕਰਮੀ ਸੰਮਤ 1732 ਵਿਚ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਸੂਬਾ ਸਰਹੰਦ ਦੇ ਆਹਲਾ ਮੁਕੱਦਮਾ ਦੇ ਪੇਸ਼ ਕਰ ਦਿਤਾ। ਜਿਥੋਂ ਸੂਬਾ ਸਰਹੰਦ ਦੇ ਹੁਕਮ ਅਨੁਸਾਰ ਨੌਵੇਂ ਪਾਤਸ਼ਾਹ ਸ੍ਰੀ ਤੇਗ ਬਹਾਦੁਰ ਜੀ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਬਸੀ ਪਠਾਣਾ ਦੇ ਕੈਦਖਾਨੇ ਵਿਚ ਬੰਦ ਕਰ ਦਿਤਾ ਗਿਆ। ਵਿਦਵਾਨ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਸਾਥੀਆਂ ਸਮੇਤ ਬਸੀ ਪਠਾਣਾਂ ਦੇ ਕੈਦਖਾਨੇ ਵਿਚ ਲਗਭਗ ਚਾਰ ਮਹੀਨੇ ਤਕ ਕੈਦ ਰਹੇ। ਇਸ ਸਮੇਂ ਗੁਰੂ ਜੀ ਦੇ ਸਾਥੀਆਂ ਵਿਚ ਦੀਵਾਨ ਮਤੀ ਦਾਸ, ਸਤੀ ਦਾਸ ਪੁੱਤਰਾਨ ਹੀਰਾ ਮੱਲ ਛਿੱਬਰ, ਦਿਆਲ ਦਾਸ ਪੁਤੱਰ ਮਾਈ ਦਾਸ ਬਲੌਤ ਵੀ ਸ਼ਾਮਲ ਸਨ ਜੋ ਗੁਰੂ ਜੀ ਦੇ ਨਾਲ ਹੀ ਚਾਰ ਮਹੀਨੇ ਤਕ ਬਸੀ ਪਠਾਣਾਂ ਦੀ ਜੇਲ੍ਹ ਵਿਚ ਬੰਦ ਰਹੇ। ਬੀਰਦਵਿੰਦਰ ਸਿੰਘ ਨੇ ਕਿਹਾ ਕਿ  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਬੀਬੀ ਜਗੀਰ ਕੌਰ ਦੀ ਰਿਹਨੁਮਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੌਰੀ ਤੌਰ ਤੇ ਮੁਲਾਕਾਤ ਕਰੇ ਅਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਚੌਥੀ ਜਨਮ ਸ਼ਤਾਬਦੀ ਨਾਲ ਸਬੰਧਤ ਮੁੱਖ ਸਮਾਗਮ ਹੀ, ਬਸੀ ਪਠਾਣਾਂ ਪੁਰਾਤਨ ਜੇਲ੍ਹ ਵਿਚ ਰਖਿਆ ਜਾਵੇ। ਉਨ੍ਹਾਂ ਕਿਹਾ ਕਿ  ਮੈਂ ਸਮਝਦਾ ਹਾਂ ਕਿ ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸ ਤੋਂ ਢੁਕਵੀਂ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਹੋਰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ।
 

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement