
ਸੰਘਰਸ਼ ਲੜ ਰਹੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਜਥੇਬੰਦੀਆਂ
ਫਿਰੋਜ਼ਪੁਰ ( ਪਰਮਜੀਤ ਸਿੰਘ) ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਵੇਂ ਖੇਤੀ ਕਾਨੂੰਨਾ ਨੂੰ ਲੈਕੇ 26 ਜਨਵਰੀ ਨੂੰ ਦਿੱਲੀ ਵਿਖੇ ਦਿੱਤੇ ਗਏ ਸੱਦੇ ਵਿੱਚ ਸ਼ਾਮਲ ਹੋਣ ਗਏ ਕਈ ਨੌਜਵਾਨ ਤੇ ਆਗੂਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਬੇਕਸੂਰ ਨੌਜਵਾਨਾਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਨੇੜਲੇ ਪਿੰਡ ਲੌਂਗੋਦੇਵਾ ਦੇ ਨੌਜਵਾਨ ਸੁਖਰਾਜ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
youths
ਜੋ ਕਰੀਬ ਇੱਕ ਮਹੀਨੇ ਜੇਲ੍ਹ ਵਿੱਚ ਬੰਦ ਰਹਿਣ ਉਪਰੰਤ ਜ਼ਮਾਨਤ ਤੇ ਬਾਹਰ ਆਏ ਹਨ। ਜਿਨ੍ਹਾਂ ਦਾ ਪਿੰਡ ਪਹੁੰਚਣ ਤੇ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਜ਼ੀਰਾ ਵਿਖੇ ਨੌਜਵਾਨਾਂ ਦਾ ਵੱਖ ਵੱਖ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਪਿੰਡ ਸਨ੍ਹੇਰ, ਪਿੰਡ ਮਨਸੂਰਵਾਲ ਤੋਂ ਹੁੰਦੇ ਹੋਏ ਪਿੰਡ ਲੌਂਗੋਦੇਵਾ ਵਿਖੇ ਲਿਆਂਦਾ ਗਿਆ
Two more youths lodged in Tihar Jail released,
ਤੇ ਪਿੰਡ ਦੇ ਅੱਡੇ ਤੇ ਪੁੱਜਣ ਤੇ ਪਿੰਡ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨੌਜਵਾਨਾਂ ਦਾ ਸੁਆਗਤ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਲ੍ਹ ਵਿਚੋਂ ਜਮਾਨਤ ਤੇ ਆਏ ਨੌਜਵਾਨ ਸੁਖਰਾਜ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਤੋਂ 26 ਤਰੀਕ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ ਅਤੇ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਉਨ੍ਹਾਂ ਦੀ ਜ਼ਮਾਨਤ ਮਿਲ ਗਈ ਹੈ
Harpreet singh
ਜਿਸ ਲਈ ਉਨ੍ਹਾਂ ਨੇ ਵਕੀਲ ਸਾਹਿਬਾਨਾ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਕੇਸ ਦੀ ਲੜਾਈ ਜਥੇਬੰਦੀਆਂ ਵੱਲੋਂ ਲੜੀ ਜਾਵੇਗੀ ਅਤੇ ਜਥੇਬੰਦੀਆਂ ਸਘੰਰਸ਼ ਲੜ ਰਹੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ।