ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ : ਮਨੋਹਰ ਲਾਲ
Published : Feb 27, 2022, 7:46 am IST
Updated : Feb 27, 2022, 7:46 am IST
SHARE ARTICLE
image
image

ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ : ਮਨੋਹਰ ਲਾਲ


ਚੰਡੀਗੜ੍ਹ, 26 ਫ਼ਰਵਰੀ (ਨਰਿੰਦਰ ਸਿੰਘ ਝਾਮਪੁਰ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਭਾਰਤ ਦੇ ਮੁਗਲ ਸ਼ਾਸਕਾਂ ਵਿਰੁਧ ਯੁੱਧ ਛੇੜਨ ਵਾਲੇ ਪਹਿਲੇ ਸਿੱਖ ਸਿਪਾਹੀ ਪ੍ਰਮੁੱਖ ਸਨ, ਜਿਨ੍ਹਾਂ ਨੇ ਸਿੱਖਾਂ ਦੇ ਰਾਜ ਦਾ ਵਿਸਤਾਰ ਵੀ ਕੀਤਾ | ਉਨ੍ਹਾਂ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਨੂੰ  ਤੋੜਿਆ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਅਤੇ ਗੁਰੂ ਗੋਬਿੰਦ ਸਿੰਘ ਵਲੋਂ ਸੰਕਲਪਿਤ ਪ੍ਰਭੁਸੱਤਾ ਸੰਪੰਨ ਲੋਕ ਰਾਜ ਦੀ ਰਾਜਧਾਨੀ ਲੋਹਗੜ੍ਹ ਵਿਚ ਖ਼ਾਲਸਾ ਰਾਜ ਦੀ ਨੀਂਹ ਰੱਖੀ | ਮੁੱਖ ਮੰਤਰੀ ਕੈਥਲ ਵਿਚ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਦੇ ਬੁੱਤ ਅਤੇ ਅਮਰ ਸ਼ਹੀਦ ਮਦਨ ਲਾਲ ਧੀਂਗੜਾ ਯਾਦਗਾਰ 'ਤੇ ਬਣੇ ਨਵੇਂ ਨਿਰਮਾਣਤ ਦੋ ਮੰਜਲਾਂ ਹਾਲ ਅਤੇ ਆਈ ਡੋਨੇਸ਼ਨ ਬੈਂਕ ਦਾ ਉਦਘਾਟਨ ਕਰ ਰਹੇ ਸਨ |
ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਵਿਚ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ  ਸਿੱਖ ਬਣਾ ਕੇ ਉਨ੍ਹਾਂ ਦਾ ਨਾਂਅ ਬੰਦਾ ਸਿੰਘ ਬਹਾਦੁਰ ਰੱਖ ਦਿਤਾ | ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਦੇਸ਼ ਨਾਲ ਹੀ ਉਹ ਪੰਜਾਬ ਆਏ ਅਤੇ ਸਿੱਖਾਂ ਦੇ ਸਹਿਯੋਗ ਨਾਲ ਮੁਗ਼ਲਾਂ ਨੂੰ  ਹਰਾਉਣ ਵਿਚ ਸਫ਼ਲ ਹੋਏ | ਮਈ, 1710 ਵਿਚ ਉਨ੍ਹਾਂ ਨੇ ਸਰਹੰਦ ਨੂੰ  ਜਿੱਤ ਲਿਆ ਅਤੇ ਸਤਲੁਜ ਨਦੀਂ ਦੇ ਦੱਖਣ ਵਿਚ ਸਿੱਖ ਰਾਜ ਦੀ ਸਥਾਪਨਾ ਅਤੇ ਖ਼ਾਲਸਾ ਦੇ ਨਾਂਅ ਨਾਲ ਗੁਰੂਆਂ ਦੇ ਨਾਂਅ ਦੇ ਸਿੱਕੇ ਵੀ ਚਲਾਏ | ਸ੍ਰੀ ਬੰਦਾ ਸਿੰਘ ਬਹਾਦੁਰ ਟਰਸਟ ਵਲੋਂ ਆਈ ਡੋਨੇਸ਼ਨ ਬੈਂਕ ਦੀ ਸਥਾਪਨਾ 'ਤੇ ਕਰੀਬ 18 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ | ਅਮਰ ਸ਼ਹੀਦ ਮਦਨ ਲਾਲ ਧੀਂਗੜਾ ਯਾਦਗਾਰ 'ਤੇ ਬਣੇ ਨਵੇਂ ਨਿਰਮਾਣਤ ਦੋ ਮੰਜਲਾ ਹਾਲ ਦੇ ਸੁੰਦਰੀਕਰਨ 'ਤੇ ਕਰੀਬ 50 ਲੱਖ ਰੁਪਏ ਖਰਚ ਹੋਏ | ਇਸ ਮੌਕੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਲੀਲਾ ਰਾਮ, ਵਿਧਾਇਕ ਗ੍ਰਹਿਲਾ ਇਸ਼ਵਰ ਸਿੰਘ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ |
ਐਸਏਐਸ-ਨਰਿੰਦਰ-26-4

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement