
ਭਾਖੜਾ ਬੋਰਡ : ਪਹਿਲਾਂ ਵੀ ਸਪੋਕਸਮੈਨ ਨੇ ਇਤਿਹਾਸਕ ਜ਼ਿੰਮੇਵਾਰੀ ਨਿਭਾਈ ਸੀ ਤੇ....
ਨੰਗਲ, 26 ਫ਼ਰਵਰੀ (ਕੁਲਵਿੰਦਰ ਭਾਟੀਆ) : ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਭਾਵੇਂ ਜਿੰਨਾ ਮਰਜ਼ੀ ਕਹਿ ਲਵੇ ਕਿ ਉਹ ਪੰਜਾਬ ਹਿਤੈਸ਼ੀ ਹੈ ਅਤੇ ਪੰਜਾਬ ਹਿਤੈਸ਼ੀ ਬਣਨ ਦਾ ਦਾਅਵਾ ਵੀ ਕਰਦੀ ਰਹੇ ਪਰ ਉਸ ਦਾ ਕੋਈ ਨਾ ਕੋਈ ਅਜਿਹਾ ਕਦਮ ਦੱਸ ਹੀ ਦਿੰਦਾ ਹੈ ਕਿ ਭਾਜਪਾ ਕਦੀ ਵੀ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ |
ਭਾਖੜਾ ਬਿਆਸ ਪ੍ਰਬੰਧਨ ਬੋਰਡ ਇਕ ਅਜਿਹਾ ਬੋਰਡ ਹੈ ਜੋ ਕਿ ਨਾ ਸਿਰਫ਼ ਉੱਤਰ ਭਾਰਤ ਨੂੰ ਬਿਜਲੀ ਹੀ ਪੂਰੀ ਕਰਦਾ ਹੈ ਸਗੋਂ ਸਿੰਚਾਈ ਅਤੇ ਹਰੀ ਕ੍ਰਾਂਤੀ ਲਿਆਉਣ ਵਿਚ ਵੀ ਇਸ ਦਾ ਇਕ ਵੱਡਾ ਅਹਿਮ ਰੋਲ ਰਿਹਾ ਹੈ ਅਤੇ ਇਸ ਵਿਚ ਇਕ ਅਸਾਮੀ ਚੇਅਰਮੈਨ ਦੀ ਹੁੰਦੀ ਹੈ ਜੋ ਕਿ ਕੇਂਦਰ ਸਰਕਾਰ ਵਲੋਂ ਨਿਯੁਕਤ ਕੀਤਾ ਜਾਂਦਾ ਹੈ ਜਦਕਿ ਇਕ ਮੈਂਬਰ ਪਾਵਰ ਅਤੇ ਇਕ ਮੈਂਬਰ ਸਥਾਈ ਪੰਜਾਬ ਅਤੇ ਹਰਿਆਣਾ ਤੋਂ ਕ੍ਰਮਵਾਰ ਹੁੰਦੇ ਹਨ ਜੋ ਕਿ ਪੰਜਾਬ ਅਤੇ ਹਰਿਆਣਾ ਦੇ ਹਿਤਾਂ ਦੀ ਰਾਖੀ ਕਰਦੇ ਹਨ ਇਸੇ ਤਰ੍ਹਾਂ ਹੀ ਬੀਬੀਐਮਬੀ ਵਿਚ ਤਲਵਾੜਾ ਸੁੰਦਰਨਗਰ ਅਤੇ ਨੰਗਲ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਵੀ ਸਟੇਟਾਂ ਮੁਤਾਬਕ ਹੀ ਲਗਾਏ ਜਾਂਦੇ ਅਤੇ ਭਾਖੜਾ ਡੈਮ ਚੀਫ਼ ਇੰਜੀਨੀਅਰ ਦੀ ਸੀਟ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਹਿੱਸੇ ਆਉਂਦੀ ਹੈ | ਭਾਵੇਂ ਕਿ ਮੈਂਬਰਾਂ ਦੀ ਨਿਯੁਕਤੀ ਦੀ ਨੋਟੀਫ਼ੀਕੇਸ਼ਨ ਕੇਂਦਰ ਸਰਕਾਰ ਵਲੋਂ ਹੁਣ ਜਾਰੀ ਕੀਤੀ ਗਈ ਹੈ ਪਰ ਭਾਖੜਾ ਡੈਮ ਦੀ ਸੀਟ 'ਤੇ ਹਿਮਾਚਲ ਪ੍ਰਦੇਸ਼ ਤੋਂ ਲਿਆ ਕੇ ਚੀਫ਼ ਇੰਜੀਨੀਅਰ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਇਕ ਵਾਰ ਪਹਿਲਾਂ ਵੀ ਕਰ ਚੁੱਕੀ ਹੈ ਪਰ ਸਪੋਕਸਮੈਨ ਵਲੋਂ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਅਪਣੇ ਮੁੱਖ ਪੰਨੇ 'ਤੇ ਉਠਾਉਣ ਕਾਰਨ ਇਹ ਫ਼ੈਸਲਾ ਵਾਪਸ ਲੈਣਾ ਪੈ ਗਿਆ ਸੀ ਪਰ ਕੇਂਦਰ ਦੀਆਂ ਬੀ.ਬੀ.ਐਮ.ਬੀ. 'ਤੇ ਮਾੜੀਆਂ ਨਿਗਾਹਾਂ ਪਿਛਲੇ ਕਈ ਚਿਰਾਂ ਤੋਂ ਨਜ਼ਰ ਆ ਰਹੀਆਂ ਸਨ | ਕੇਂਦਰ ਦੇ ਇਸ ਫ਼ੈਸਲੇ ਦੇ ਨਾਲ ਪੰਜਾਬ ਦਾ ਬੀ.ਬੀ.ਐਮ.ਬੀ. ਵਿਚੋਂ ਹੱਕ ਹੀ ਖ਼ਤਮ ਹੋ ਜਾਵੇਗਾ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਬੀ.ਬੀ.ਐਮ.ਬੀ. ਵਿਚ ਕੋਈ ਨਹੀਂ ਰਹੇਗਾ |
ਦਸਣਾ ਬਣਦਾ ਹੈ ਕਿ ਪੰਜਾਬ ਰਾਜ ਰੀ ਆਰਗੇਨਾਈਜੇਸ਼ਨ ਐਕਟ 1966 ਤਹਿਤ ਬਿਜਲੀ ਅਤੇ ਪਾਣੀ ਦੇ ਬਟਵਾਰੇ ਦੇ ਨਾਲ-ਨਾਲ ਰਾਜਾਂ ਦੇ ਹਿਤਾਂ ਦਾ ਧਿਆਨ ਰਖਦੇ ਹੋਏ ਅਪਣੇ ਰਾਜਾਂ ਦੇ ਹਿੱਸੇਦਾਰੀ ਕੋਟੇ ਅਨੁਸਾਰ ਬੀ.ਬੀ.ਐਮ.ਬੀ. ਨੂੰ ਅਪਣੇ ਅਧਿਕਾਰ ਅਤੇ ਕਰਮਚਾਰੀਆਂ ਨੂੰ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਮੈਂਬਰਾਂ ਕੋਲ ਹੁੰਦੀ ਸੀ ਅਤੇ ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿਚ ਪੰਜਾਬ ਸਰਕਾਰ ਦੀਆਂ ਕੋਟੇ ਦੀਆਂ ਭਰਤੀਆਂ ਹੀ ਨਹੀਂ ਕੀਤੀਆਂ ਗਈਆਂ ਜਿਸ ਦੇ ਚਲਦਿਆਂ ਬੀ.ਬੀ.ਐਮ.ਬੀ. ਵਿਚ ਪੰਜਾਬ ਦੇ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਚਲ ਰਹੀ ਹੈ |
ਡੱਬੀ
ਸ਼ੋ੍ਰਮਣੀ ਅਕਾਲੀ ਦਲ ਨੇ ਦਸਿਆ ਭਿਆਨਕ ਖ਼ਤਰਾ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਇਕ ਟਵੀਟ ਵਿਚ ਕਿਹਾ ਹੈ ਕਿ ਬੀ.ਬੀ.ਐਮ.ਬੀ. ਸੰਕਟ ਮਹਿਜ਼ ਹੈੱਡਵਰਕਸ ਬਾਰੇ ਨਹੀਂ | ਅਸਲ 'ਚ ਇਹ ਸੰਕਟ ਬਹੁਤ ਵੱਡਾ ਹੈ ਕਿ ਕੇਂਦਰ ਸਰਕਾਰਾਂ ਨੇ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨਾਲ ਕਿਵੇਂ ਮਤਰੇਆ ਸਲੂਕ ਕੀਤਾ | ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁੱਖਮਰੀ ਤੋਂ ਬਚਾਉਣ ਅਤੇ ਸੰਘਵਾਦ ਦੀ ਰਾਖੀ ਲਈ ਤਿੱਖੀ ਜੰਗ ਦੀ ਸ਼ੁਰੂਆਤ ਦਾ ਬਿਗੁਲ ਵਜਾਉਣ ਤੋਂ ਇਲਾਵਾ, ਹੁਣ ਸ਼੍ਰੋਮਣੀ ਅਕਾਲੀ ਦਲ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ | ਸਾਡੇ ਮਹਾਨ ਗੁਰੂ ਸਾਹਿਬਾਨ, ਸੰਤ-ਮਹਾਤਮਾ ਤੇ ਪੀਰਾਂ ਦੇ ਵਰੋਸਾਏ ਪੰਜਾਬ ਦੀ ਧਰਤੀ 'ਤੇ ਬੜੇ ਭਿਆਨਕ ਸੰਕਟ ਦੇ ਬੱਦਲ਼ ਮੰਡਰਾ ਰਹੇ ਹਨ | ਇਸ ਭਿਆਨਕ ਖ਼ਤਰੇ ਦਾ ਸਾਹਮਣਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਰੇਗਾ, ਜਿਹੜਾ ਪੰਜਾਬ ਨੂੰ ਮਾਰੂਥਲ ਬਣਾ ਦੇਵੇਗਾ ਅਤੇ ਸਾਡੇ ਬੱਚਿਆਂ ਨੂੰ ਮਜਬੂਰ ਕਰੇਗਾ ਕਿ ਉਹ ਜਾਂ ਤਾਂ ਭੁੱਖਮਰੀ ਦਾ ਸ਼ਿਕਾਰ ਹੋਣ ਅਤੇ ਜਾਂ ਫੇਰ ਅਪਣੀਆਂ ਪੀੜ੍ਹੀਆਂ ਬਚਾਉਣ ਲਈ ਅਪਣੀ ਮਾਂ-ਭੂਮੀ ਤੇ ਘਰ ਛੱਡ ਕਿਤੇ ਹੋਰ ਬਸੇਰਾ ਕਰਨ ਲਈ ਮਜਬੂਰ ਹੋ ਜਾਣ |
ਕ੍ਰਿਪਾ ਕਰਕੇ ਖ਼ਬਰ ਨਾਲ ਭਾਖੜਾ ਡੈਮ ਦੀ ਫ਼ੋਟੋ ਲਗਾਈ ਜਾਵੇ ਜੀ |