
ਯੂਕਰੇਨ 'ਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਜਹਾਜ਼ ਮੁੰਬਈ ਪਹੁੰਚਿਆ
ਮੁੰਬਈ, 26 ਫ਼ਰਵਰੀ : ਯੂਕਰੇਨ ਤੋਂ ਰੋਮਾਨੀਆ ਪਹੁੰਚੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਅੱਜ ਦੁਪਹਿਰ ਵੇਲੇ ਬੁਖਾਰੈਸਟ ਤੋਂ ਰਵਾਨਾ ਹੋਇਆ ਏਅਰ ਇੰਡੀਆ ਦਾ ਹਵਾਈ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਥੋਂ ਦੇ ਹਵਾਈ ਅੱਡੇ 'ਤੇ ਸ਼ਾਮ 7.50 ਵਜੇ ਲੈਂਡ ਕਰ ਗਿਆ ਹੈ | ਇਸ ਹਵਾਈ ਜਹਾਜ਼ ਵਿਚ 219 ਯਾਤਰੀ ਸਵਾਰ ਹਨ | ਇਸੇ ਤਰ੍ਹਾਂ 250 ਭਾਰਤੀ ਨਾਗਰਿਕਾਂ ਨੂੰ ਲਿਆਉਣ ਵਾਲੀ ਦੂਜੀ ਉਡਾਣ (ਏਆਈ1942) ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਉਤਰੇਗੀ | ਯੂਕਰੇਨ ਤੋਂ ਹਵਾਈ ਜਹਾਜ਼ ਰਾਹੀਂ ਮੁੰਬਈ ਪਹੁੰਚੇ ਭਾਰਤੀ ਵਿਦਿਆਰਥੀਆਂ ਦਾ ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਸਵਾਗਤ ਕੀਤਾ ਗਿਆ | (ਏਜੰਸੀ)