
ਹੈਰੋਇਨ ਦੇ 5 ਪੈਕੇਟ ਦਾ ਕੁੱਲ ਵਜ਼ਨ 2.660 ਕਿਲੋ ਹੈ
ਤਰਨਤਾਰਨ: ਬੀ.ਐੱਸ.ਐੱਫ. ਜਵਾਨਾਂ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਜਵਾਨਾਂ ਨੇ ਤਰਨਤਾਰਨ ਸਰਹੱਦ ਨੇੜੇ ਸਥਿਤ ਪਿੰਡ ਮਹਿਦੀਪੁਰ 'ਚ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜਵਾਨਾਂ ਨੇ 5 ਪੈਕਟ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ: ਦੱਖਣੀ-ਪੱਛਮੀ ਚੀਨ 'ਚ ਖਾਨ ਦੀ ਡਿੱਗੀ ਛੱਤ, 5 ਮਜ਼ਦੂਰਾਂ ਦੀ ਮੌਤ
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹੈਰੋਇਨ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਹੈ। ਹੈਰੋਇਨ ਦੇ 5 ਪੈਕੇਟ ਦਾ ਕੁੱਲ ਵਜ਼ਨ 2.660 ਕਿਲੋ ਹੈ। ਜਿਸ ਦੀ ਬਾਜ਼ਾਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਧਰ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਭੇਜਣ ਦਾ ਸਿਲਸਿਲਾ ਵੀ ਜਾਰੀ ਹੈ। ਅੰਮ੍ਰਿਤਸਰ ਬਾਰਡਰ 'ਤੇ ਡਰੋਨ ਨੂੰ ਡੇਗਣ ਦੇ 24 ਘੰਟਿਆਂ ਦੇ ਅੰਦਰ, ਤਸਕਰਾਂ ਨੇ ਤਰਨਤਾਰਨ ਸੈਕਟਰ 'ਚ ਇਕ ਹੋਰ ਡਰੋਨ ਭੇਜ ਦਿੱਤਾ, ਪਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਕਾਰਵਾਈ ਕਰਦੇ ਹੋਏ ਡਰੋਨ ਨੂੰ ਵਾਪਸ ਭੇਜਿਆ।
2.6kg of heroin recovered from Pakistan border in Tarn Taran
ਇਹ ਵੀ ਪੜ੍ਹੋ: ਸਿਸੋਦੀਆ ਗ੍ਰਿਫ਼ਤਾਰੀ: 'ਆਪ' ਦਾ ਦਿੱਲੀ ਸਮੇਤ ਕਈ ਸ਼ਹਿਰਾਂ 'ਚ ਪ੍ਰਦਰਸ਼ਨ, ਹਿਰਾਸਤ 'ਚ ਵਰਕਰ-ਆਗੂ
ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਬੀਐਸਐਫ ਨੇ ਇਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ। ਹੁਣ ਪੰਜਾਬ ਪੁਲਿਸ ਅਤੇ ਬੀਐਸਐਫ ਬਟਾਲੀਅਨ 103 ਦੇ ਜਵਾਨਾਂ ਵੱਲੋਂ ਅਮਰਕੋਟ ਅਤੇ ਪਿੰਡ ਕੰਲਾਂ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।