ਮੇਰੇ ਦੋਸਤ ਨੇ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦਾ ਕੜਾ ਹੱਥ ਤੋਂ ਉਤਾਰ ਕੇ ਦਿੱਤਾ ਸੀ, ਮਰਦੇ ਦਮ ਤੱਕ ਨਾਲ ਰੱਖਾਂਗਾ - ਜਾਵੇਦ ਅਖ਼ਤਰ
Published : Feb 27, 2023, 6:12 pm IST
Updated : Feb 27, 2023, 6:12 pm IST
SHARE ARTICLE
Javed Akhtar at Chitkara Literature Festival
Javed Akhtar at Chitkara Literature Festival

ਉਹਨਾਂ ਦੇ ਸੈਸ਼ਨ ਦਾ ਥੀਮ ਸੀ- ਮੇਰਾ ਪੈਗ਼ਾਮ ਮੁਹੱਬਤ ਹੈ..।



ਚੰਡੀਗੜ੍ਹ:  ਕਵੀ ਅਤੇ ਗੀਤਕਾਰ ਜਾਵੇਦ ਅਖਤਰ ਚਿਤਕਾਰਾ ਲਿਟਰੇਚਰ ਫੈਸਟ ਵਿਚ ਸ਼ਿਰਕਤ ਕਰਨ ਲਈ ਐਤਵਾਰ ਨੂੰ ਚੰਡੀਗੜ੍ਹ ਪਹੁੰਚੇ ਸਨ। ਇੱਥੇ ਉਹਨਾਂ ਦੇ ਸੈਸ਼ਨ ਦਾ ਥੀਮ ਸੀ- ਮੇਰਾ ਪੈਗ਼ਾਮ ਮੁਹੱਬਤ ਹੈ..। 

ਇੱਥੇ ਉਹਨਾਂ ਦੱਸਿਆ, “1964 ਵਿਚ ਜਦੋਂ ਮੈਂ ਨਵੀਂ ਮੁੰਬਈ ਪਹੁੰਚਿਆ ਤਾਂ ਰਹਿਣ ਲਈ ਕੋਈ ਥਾਂ ਨਹੀਂ ਸੀ। ਕੋਈ ਕੰਮ ਨਹੀਂ ਸੀ। ਫਿਰ ਇਕ ਪੰਜਾਬੀ ਦੋਸਤ ਮਿਲਿਆ-ਮੁਸ਼ਤਾਕ ਸਿੰਘ। ਉਹ ਨੌਕਰੀ ਦੇ ਨਾਲ-ਨਾਲ ਸੰਘਰਸ਼ ਵੀ ਕਰਦਾ ਸੀ। ਉਸ ਨੇ ਮੈਨੂੰ ਆਪਣੇ ਕੋਲ ਰੱਖਿਆ ਅਤੇ ਮੇਰਾ ਸਾਥ ਵੀ ਦਿੱਤਾ। ਫਿਰ ਉਹ ਗਲਾਸਗੋ ਚਲਾ ਗਿਆ। ਜਾਂਦੇ ਸਮੇਂ ਉਸ ਨੇ ਸ੍ਰੀ ਦਰਬਾਰ ਸਾਹਿਬ ਦਾ ਕੜਾ ਆਪਣੇ ਹੱਥੋਂ ਲਾਹ ਕੇ ਮੈਨੂੰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੈਂ ਇਸ ਨੂੰ ਨਹੀਂ ਉਤਾਰਿਆ। ਇਹ ਮੇਰੇ ਮਰਨ ਤੱਕ ਮੇਰੇ ਨਾਲ ਰਹੇਗਾ। ਇਹ ਉਸ ਦੋਸਤ ਦੀ ਯਾਦ ਵਾਂਗ ਹੈ”।

Photo

ਪੰਜਾਬ ਨੇ ਉਰਦੂ ਲਈ ਬਹੁਤ ਕੁਝ ਕੀਤਾ- ਜਾਵੇਦ ਅਖਤਰ

ਦੇਸ਼ ਵਿਚ ਉਰਦੂ ਦੀ ਸਥਿਤੀ ਬਾਰੇ ਗੱਲ ਕਰਦਿਆਂ ਜਾਵੇਦ ਅਖਤਰ ਨੇ ਦੱਸਿਆ ਕਿ ਕਿਵੇਂ 20ਵੀਂ ਸਦੀ ਵਿਚ ਭਾਸ਼ਾ, ਵਾਰਤਕ, ਕਵਿਤਾ ਵਿਚ ਪੰਜਾਬ ਦਾ ਵੱਡਾ ਯੋਗਦਾਨ ਹੈ। “ਨਵੇਂ ਅਲੰਕਾਰ, ਨਜ਼ਮਾਂ, ਗ਼ਜ਼ਲ, ਇਹ ਸਭ ਇੱਥੋਂ ਸ਼ੁਰੂ ਹੋਇਆ ਅਤੇ ਪੰਜਾਬ ਨੇ ਉਰਦੂ ਲਈ ਬਹੁਤ ਕੁਝ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਉਰਦੂ ਪੰਜਾਬ ਦੀ ਜ਼ੁਬਾਨ ਹੈ, ਇਸ ਨੂੰ ਕਿਉਂ ਛੱਡਿਆ? ਭਾਸ਼ਾ ਧਰਮਾਂ ਦੀ ਨਹੀਂ, ਖੇਤਰਾਂ ਦੀ ਹੁੰਦੀ ਹੈ ਅਤੇ ਸਾਨੂੰ ਵੰਡ ਦੇ ਕੂੜ ਪ੍ਰਚਾਰ ਤੋਂ ਦੂਰ ਰਹਿਣਾ ਚਾਹੀਦਾ ਹੈ। ਧਰਮ ਸਾਡੀ ਭਾਸ਼ਾ ਉਧਾਰ ਲੈਂਦਾ ਹੈ ਅਤੇ ਰੱਬ ਤੁਹਾਡੀ ਭਾਸ਼ਾ ਵਿਚ ਤੁਹਾਡੇ ਨਾਲ ਗੱਲ ਕਰਦਾ ਹੈ। ਪੰਜਾਬ ਦੋਭਾਸ਼ੀ ਹੈ ਅਤੇ ਤੁਸੀਂ ਇਸ ਨੂੰ ਛੱਡ ਕੇ ਗਲਤੀ ਕੀਤੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਕਿਵੇਂ ਪੜ੍ਹਨਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਆਉਂਦੀ ਹੈ ”।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement