ਅੰਮ੍ਰਿਤਪਾਲ 'ਤੇ ਫਿਰ ਭੜਕੇ ਰਵਨੀਤ ਬਿੱਟੂ, ਪਾਸਪੋਰਟ ਜ਼ਬਤ ਕਰਨ ਦੀ ਕਹੀ ਗੱਲ 
Published : Feb 27, 2023, 7:00 pm IST
Updated : Feb 27, 2023, 7:00 pm IST
SHARE ARTICLE
Ravneet Bittu
Ravneet Bittu

ਬਜਟ ਸੈਸ਼ਨ ਨੂੰ ਲੈ ਕੇ ਵੀ ਕਹੀ ਵੱਡੀ ਗੱਲ

ਲੁਧਿਆਣਾ - ਰਵਨੀਤ ਬਿੱਟੂ ਨੇ ਅੱਜ ਇਕ ਵਾਰ ਫਿਰ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਜੋ ਬੱਚਾ ਮੈਨੂੰ ਧਮਕੀ ਦੇ ਰਿਹਾ ਹੈ ਕਿ ਕਿਸੇ ਨੇ ਦਿਵਾਲਰ ਬਣ ਕੇ ਇਸ ਨੂੰ ਬੰਬ ਨਾਲ ਉਡਾ ਦੇਣਾ ਹੈ ਤੇ ਫਿਰ ਰਵਨੀਤ ਬਿੱਟੂ ਨੂੰ ਕੀਰਤਨੀਏ ਨਹੀਂ ਲੱਭਣੇ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਮੇਰੀ ਚਿੰਤਾ ਛੱਡ ਦੇਵੇ ਕਿਉਂਕਿ ਮੇਰੇ ਤਾਂ ਕੋਈ ਕਥਾ ਵੀ ਕਰ ਜਾਵੇਗਾ ਤਾਂ ਉਹ ਅਪਣੀ ਚਿੰਤਾ ਕਰੇ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਜਿਹਨਾਂ ਦੀਆਂ ਗੱਲਾਂ ਕਰਦਾ ਹੈ ਉਹਨਾਂ ਦਾ ਅੱਜ ਤੱਕ ਕਿਸੇ ਨੇ ਭੋਗ ਨਹੀਂ ਪਾਇਆ ਕੀਰਤਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। 

ਕਿਸੇ ਨੂੰ ਇਹ ਤੱਕ ਨਹੀਂ ਪਤਾ ਕਿ ਇਹਨਾਂ ਦੇ ਭੋਗ ਕਿੱਥੇ ਪਾਏ ਨੇ ਤੇ ਨਾ ਹੀ ਸਸਕਾਰ ਦਾ ਪਤਾ ਲੱਗਾ ਕਿ ਕਿਹੜੇ ਪਿੰਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਇਸੇ ਤਰ੍ਹਾਂ ਹੀ ਵਧਾਵਾ ਸਿੰਘ ਬੱਬਰ ਤੇ ਮਹਿਲ ਸਿੰਘ ਬੱਬਰ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਦਿਲਾਵਰ ਵਰਗਿਆਂ ਨੂੰ ਮਨੁੱਖੀ ਬੰਬ ਬਣਾ ਦਿੱਤਾ। 

Amritpal Singh press confrenceAmritpal Singh 

ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਕਾਇਰਤਾ ਤੋਂ ਇੱਥੋਂ ਪਤਾ ਲੱਗਦਾ ਹੈ ਕਿ ਉਸ ਨੇ ਲੋਕਾਂ ਨੂੰ ਦਿਲਾਵਰ ਬਣਾਉਣ ਦੀ ਗੱਲ ਕਹੀ ਹੈ ਤੇ ਜੇ ਹਿੰਮਤ ਹੈ ਤਾਂ ਆਪ ਦਿਲਾਵਰ ਬਣ ਕੇ ਦਿਖਾਵੇ ਲੋਕਾਂ ਨੂੰ ਕਿਉਂ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇ ਕੋਈ ਗਰੀਬ ਤੋਂ ਗਰੀਬ ਲੋਕ ਵੀ ਗੁਰੂ ਸਾਹਿਬ ਦੇ ਸਰੂਪ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਉਹ ਵੀ ਇੰਨੇ ਸਤਿਕਾਰ ਨਾਲ ਲੈ ਕੇ ਆਉਂਦਾ ਹੈ ਉਹ ਅਪਣੇ ਘਰ ਸਫ਼ਾਈਆਂ ਕਰਦਾ ਹੈ ਘਰ ਨੂੰ ਲਿੱਪਦਾ ਹੈ ਤੇ ਅੰਮ੍ਰਿਤਪਾਲ ਗੁਰੂ ਸਾਹਿਬ ਦੇ ਸਰੂਪ ਨੂੰ ਗੱਡੀ ਵਿਚ ਰੱਖ ਕੇ ਅੱਗੇ-ਅੱਗੇ ਭਜਾ ਰਿਹਾ ਹੈ ਤੇ ਨਾਲ ਬੰਦੂਕਾਂ ਤੇ ਤਲਵਾਰਾਂ ਲਈ ਫਿਰਦਾ ਹੈ ਜੋ ਕਿ ਬਹੁਤ ਗਲਤ ਹੈ। 

ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਨ-ਕਾਨੂੰਨ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਪੰਜਾਬ 'ਚ ਕਤਲ ਵੱਧ ਰਹੇ ਹਨ, ਲੋਕ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਹਨ। ਜੇਕਰ ਪੰਜਾਬ 'ਚ ਕਾਨੂੰਨ ਵਿਵਸਥਾ ਨਾ ਸੁਧਰੀ ਅਤੇ ਅੰਮ੍ਰਿਤਪਾਲ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਖ਼ੁਦ ਰੋਸ ਪ੍ਰਦਰਸ਼ਨ ਕਰਨਗੇ ਤੇ ਮੁੱਖ ਮੰਤਰੀ ਦੇ ਘਰ ਬਾਹਰ ਧਰਨੇ 'ਤੇ ਬੈਠਣਗੇ। 

Bhagwant Mann Bhagwant Mann

ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਪਾਸਪੋਰਟ ਨੂੰ ਲੈ ਕੇ ਵੀ ਸਵਾਲ ਉੱਠੇ ਹਨ ਤੇ ਮੈਂ ਕਹਿੰਦਾ ਹਾਂ ਕਿ ਜਿਹੜਾ ਬੰਦਾ ਇਹ ਕਹਿ ਰਿਹਾ ਹੈ ਕਿ ਮੈਂ ਪੰਜਾਬੀ ਹਾਂ ਇਕ ਭਾਰਤੀ ਨਹੀਂ ਤਾਂ ਉਸ ਦਾ ਪਾਸਪੋਰਟ ਜ਼ਬਤ ਕਰ ਕੇ ਉਸ ਨੂੰ ਇੱਥੋਂ ਬਾਹਰ ਕੱਢਣਾ ਚਾਹੀਦਾ ਹੈ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਰਕਾਰ ਤੁਹਾਡੇ ਹੱਥਾਂ ਵਿਚ ਹੈ, ਲੋਕ ਸ਼ਾਂਤੀ ਚਾਹੁੰਦੇ ਹਨ, ਉਹ ਦਿਨ ਦੂਰ ਨਹੀਂ ਜਦੋਂ ਮੈਂ ਖ਼ੁਦ ਤੁਹਾਡੇ ਘਰ ਦੇ ਬਾਹਰ ਧਰਨੇ 'ਤੇ ਬੈਠਾਂਗਾ। 

ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਪੁਲਿਸ ਨੂੰ ਕਮਜ਼ੋਰ ਕਰ ਦਿੱਤਾ ਹੈ, ਇਸ ਨੂੰ ਕੰਗਾਲ ਕਰ ਦਿੱਤਾ ਹੈ, ਥਾਣੇ 'ਤੇ ਗੁੰਡੇ ਕਾਬਜ਼ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਹਨ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪੰਜਾਬ ਵਾਪਸ ਆਉਣ ਤੋਂ ਡਰਦੇ ਹਨ। ਪੰਜਾਬ ਦੀ ਜੇਲ੍ਹ ਵਿਚ ਹੋਈ ਗੈਂਗਵਾਰ 'ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਨਾਂ ਹੀ ਗੈਂਗਸਟਰ ਹੈ, ਉਨ੍ਹਾਂ ਦੀ ਹਾਲਤ ਉਹੀ ਹੋਵੇਗੀ, ਜਿੱਥੇ ਕੰਟਰੋਲ ਨਹੀਂ ਹੁੰਦਾ, ਉੱਥੇ ਉਹਨਾਂ ਦਾ ਹੀ ਰਾਜ ਹੁੰਦਾ ਹੈ। ਕੋਈ ਰੋਡ 'ਤੇ ਹੀ ਹਮਲਾ ਕਰ ਰਿਹਾ ਹੈ ਤੇ ਕੋਈ ਉਗਲਾਂ ਕੱਟ ਰਿਹਾ ਹੈ ਤੇ ਵੀਡੀਓ ਬਣਾ ਰਿਹਾ ਹੈ।  

ਇਸ ਦੇ ਨਾਲ ਹੀ ਉਹਨਾਂ ਨੇ ਬਜਟ ਸੈਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੀ ਸਰਕਾਰ ਦੇ ਮੁੱਦੇ 'ਤੇ ਕਿਹਾ ਕਿ  ਇਹ ਬਹੁਤ ਗਲਤ ਗੱਲ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਰਾਜਪਾਲ ਸਤਿਕਾਰਯੋਗ ਹਨ ਤੇ  ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਹਨ ਪਰ ਮੈਂ ਮੰਨਦਾ ਹਾਂ ਕਿ ਕੋਈ ਵੀ ਇਲੈਕਟਡ ਪਾਰਟੀ ਹੋਵੇ ਤੇ ਅਸੀਂ ਵੀ ਉਹਨਾਂ ਤੋਂ ਵੱਖਰੇ ਕਿਉਂ ਨਾ ਹੋਈਏ ਪਰ ਜੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲੇਗਾ ਤਾਂ ਤਬਾਹੀ ਮਚ ਜਾਏਗੀ ਕਿਉਂਕਿ ਲੋਕਾਂ ਦੀ ਬੁਢਾਪਾ ਪੈਨਸ਼ਨ ਰੁਕ ਜਾਵੇਗੀ ਤੇ ਹੋਰ ਕਿੰਨੇ ਮਹਿਕਮਿਆਂ ਨੂੰ ਪੈਸੇ ਜਾਣੇ ਹਨ ਤਾਂ ਉਹ ਸਭ ਕਿਵੇਂ ਜਾਣਗੇ। ਬਜਟ ਸੈਸ਼ਨ ਤੋਂ ਬਿਨ੍ਹਾਂ ਸਭ ਕੰਮ ਰੁਕ ਜਾਣਗੇ।  ਜੇ ਕੋਈ ਮਨ ਮੁਟਾਵ ਹਨ ਤਾਂ ਉਹ ਬਾਅਦ ਵਿਚ ਵੀ ਨਬੇੜੇ ਜਾ ਸਕਦੇ ਹਨ ਪਰ ਬਜਟ ਸੈਸ਼ਨ ਵਿਚ ਤਾਂ ਪੂਰੇ ਪੰਜਾਬ ਦੇ ਪੈਸੇ ਦਾ ਹਿਸਾਬ ਹੁੰਦਾ ਹੈ ਉਹ ਤਾਂ ਕਰਵਾਉਣਾ ਹੀ ਪਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement