
ਜ਼ਖ਼ਮੀ ਗੈਂਗਸਟਰ ਮਨਪ੍ਰੀਤ ਭਾਊ, ਅਰਸ਼ਦ ਖ਼ਾਨ ਤੇ ਕੇਸ਼ਵ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕਰਵਾਇਆ ਸੀ ਦਾਖ਼ਲ
ਅੰਮ੍ਰਿਤਸਰ : ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੀਤੇ ਦਿਨ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਵਿੱਚ ਹੋਈ ਗੈਂਗਵਾਰ ਤੋਂ ਬਾਅਦ ਜ਼ਖਮੀ ਗੈਂਗਸਟਰ ਮਨਪ੍ਰੀਤ ਭਾਊ, ਅਰਸ਼ਦ ਖ਼ਾਨ ਅਤੇ ਕੇਸ਼ਵ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਜਿੱਥੇ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਸੀ। ਗੰਭੀਰ ਹਾਲਤ ਨੂੰ ਦੇਖਦੇ ਹੋਏ ਕੇਸ਼ਵ ਅਤੇ ਅਰਸ਼ਦ ਖ਼ਾਨ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਜਦ ਕਿ ਮਨਪ੍ਰੀਤ ਭਾਊ ਦੇ ਮਾਮੂਲੀ ਸੱਟਾਂ ਦੇ ਚਲਦਿਆਂ ਮਰਹਮ ਪੱਟੀ ਕਰ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ।