
ਡਾਇਰੈਕਟਰ ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਰਮਨ ਗੁਪਤਾ, ਵਿਨੋਦ ਗੁਪਤਾ ਅਤੇ ਹੋਰਾਂ ਨੂੰ ਸਪੈਸ਼ਲ ਕੋਰਟ (ਪੀਐਮਐਲਏ) ਚੰਡੀਗੜ੍ਹ ਸਾਹਮਣੇ ਪੇਸ਼ ਹੋਣ ਦੇ ਹੁਕਮ
Punjab News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੈਸਰਜ਼ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਵਿਰੁਧ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੇ ਤਹਿਤ ਇਕ ਮੁਕੱਦਮੇ ਦੀ ਸ਼ਿਕਾਇਤ (ਪੀਸੀ) ਦਾਇਰ ਕੀਤੀ ਹੈ। ਹੁਣ GBPPL ਦੇ ਡਾਇਰੈਕਟਰਾਂ ਸਤੀਸ਼ ਕੁਮਾਰ, ਪ੍ਰਦੀਪ ਕੁਮਾਰ, ਰਮਨ ਗੁਪਤਾ, ਵਿਨੋਦ ਗੁਪਤਾ ਅਤੇ ਹੋਰਾਂ ਨੂੰ ਇਸ ਮਾਮਲੇ ਵਿਚ ਵਿਸ਼ੇਸ਼ ਅਦਾਲਤ (PMLA), ਚੰਡੀਗੜ੍ਹ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।
ਦਰਅਸਲ ਵਲੋਂ 21 ਨਵੰਬਰ 2023 ਨੂੰ ਮੈਸਰਜ਼ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਵਿਰੁਧ ਸ਼ਿਕਾਇਤ ਦਿਤੀ ਗਈ ਸੀ। ਮੈਸਰਜ਼ ਗੁਪਤਾ ਬਿਲਡਰਜ਼ ਖ਼ਿਲਾਫ਼ ਚੰਡੀਗੜ੍ਹ, ਮੁਹਾਲੀ ਅਤੇ ਜ਼ੀਰਕਪੁਰ ਵਿਚ ਕਰੀਬ 1500 ਕਰੋੜ ਰੁਪਏ ਦੀ ਜਾਇਦਾਦ ਘੁਟਾਲੇ ਦੇ ਕੇਸ ਦਰਜ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਜੀਬੀਪੀਪੀਐਲ ਅਤੇ ਇਸ ਦੇ ਨਿਰਦੇਸ਼ਕਾਂ ਨੇ ਵੱਖ-ਵੱਖ ਪ੍ਰਾਜੈਕਟਾਂ ਵਿਚ ਵੱਖ-ਵੱਖ ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੇ ਵਿਰੁਧ ਬੁਕਿੰਗ ਅਤੇ ਪੇਸ਼ਗੀ ਭੁਗਤਾਨ ਦੇ ਰੂਪ ਵਿਚ ਕਰੋੜਾਂ ਰੁਪਏ ਇਕੱਠੇ ਕਰਕੇ ਘਰ ਖਰੀਦਦਾਰਾਂ ਅਤੇ ਨਿਵੇਸ਼ਕਾਂ ਨਾਲ ਧੋਖਾ ਕੀਤਾ।
ਘਰ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਦੇ ਪੈਸੇ ਨੂੰ ਪ੍ਰਾਜੈਕਟਾਂ ਦੇ ਵਿਕਾਸ 'ਤੇ ਖਰਚ ਕਰਨ ਦੀ ਬਜਾਏ, ਨਕਦ ਨਿਕਾਸੀ ਲੈਣ-ਦੇਣ ਦੁਆਰਾ ਪੈਸਾ ਉਨ੍ਹਾਂ ਦੇ ਸਬੰਧਤ ਅਦਾਰਿਆਂ, ਹੋਰ ਵਿਅਕਤੀਆਂ ਅਤੇ ਨਿੱਜੀ ਖਾਤਿਆਂ ਵਿਚ ਟ੍ਰਾਂਸਫਰ ਕੀਤਾ ਗਿਆ ਸੀ। ਇਹ ਪੈਸਾ ਕੰਪਨੀ ਦੇ ਹੋਰ ਪ੍ਰਾਜੈਕਟਾਂ ਲਈ ਜ਼ਮੀਨ ਖਰੀਦਣ ਲਈ ਵਰਤਿਆ ਗਿਆ ਸੀ। ਨਵੇਂ ਘਰ ਖਰੀਦਦਾਰਾਂ ਅਤੇ ਨਿਵੇਸ਼ਕਾਂ ਨੂੰ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੀ ਆੜ ਵਿਚ ਹੋਰ ਪੈਸਾ ਲਗਾਉਣ ਦਾ ਲਾਲਚ ਦਿਤਾ ਗਿਆ।
ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਕਿ ਇਸ ਤੋਂ ਉਨ੍ਹਾਂ ਨੂੰ ਚੰਗਾ ਰਿਟਰਨ ਮਿਲੇਗਾ। ਜੀਬੀਪੀਪੀਐਲ ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿੱਜੀ ਲਾਭ ਲਈ ਨਿਵੇਸ਼ਕਾਂ ਦੇ ਪੈਸੇ ਦੀ ਵਰਤੋਂ ਕੀਤੀ। ਜਾਂਚ ਦੌਰਾਨ ਜੀਬੀਪੀਪੀਐਲ ਨਾਲ ਸਬੰਧਤ ਸੰਸਥਾਵਾਂ ਅਤੇ ਵਿਅਕਤੀਆਂ ਦੇ ਵੱਖ-ਵੱਖ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਜ਼ਬਤ ਕੀਤੇ ਗਏ।
(For more Punjabi news apart from Punjab News: 1500 crore property scam case; Summons issued to Gupta Builders, stay tuned to Rozana Spokesman)