
Punjab Vigilance: ਮੁਲਜ਼ਮ ਨੇ ਜ਼ਮੀਨ ਦੇ ਇੰਤਕਾਲ ਬਦਲੇ ਮੰਗੇ ਸਨ ਪੈਸੇ
Vigilance arrests Patwari of Giddarbaha while accepting bribe of Rs.4000 News in punjabi: ਬਠਿੰਡਾ ਵਿਜੀਲੈਂਸ ਬਿਊਰੋ ਨੇ ਗਿੱਦੜਬਾਹਾ ਤੋਂ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਹਲਕਾ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਕੁਲਵੰਤ ਸਿੰਘ ਨੇ ਦਸਿਆ ਕਿ ਦਰਸ਼ਨ ਸਿੰਘ ਵਾਸੀ ਪਿੰਡ ਪਯੋਰੀ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਜ਼ਮੀਨ ਦੇ ਇੰਤਕਾਲ ਲਈ ਗਿੱਦੜਬਾਹਾ-2 ਵਿਖੇ ਤਾਇਨਾਤ ਪਟਵਾਰੀ ਸ਼ੁਭਮ ਬਾਂਸਲ ਨੇ ਉਸ ਤੋਂ 4000 ਰੁਪਏ ਦੀ ਰਿਸ਼ਵਤ ਮੰਗੀ।
ਇਹ ਵੀ ਪੜ੍ਹੋ: Punjab News: ਮੁੱਖ ਸਕੱਤਰ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼
ਸ਼ਿਕਾਇਤਕਰਤਾ ਦਰਸ਼ਨ ਸਿੰਘ ਨੇ ਉਕਤ ਮਾਲ ਪਟਵਾਰੀ ਸ਼ੁਭਮ ਬਾਂਸਲ ਨੂੰ 2000 ਰੁਪਏ ਦਿਤੇ ਅਤੇ ਬਾਅਦ ਦੁਪਹਿਰ ਉਕਤ ਜਦੋਂ ਦਰਸ਼ਨ ਸਿੰਘ ਰਹਿੰਦੇ 2 ਹਜ਼ਾਰ ਰੁਪਏ ਦੀ ਰਿਸ਼ਵਤ ਸ਼ੁਭੁਮ ਬਾਂਸਲ ਨੂੰ ਦੇਣ ਲਈ ਉਸ ਦੇ ਦਫ਼ਤਰ ’ਚ ਪਟਵਾਰੀ ਕੋਲ ਆਇਆ ਤਾਂ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਮੌਕੇ ’ਤੇ ਹੀ 2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ: Farmer Protest : ਭਾਰਤ ’ਚ ‘ਕਿਸਾਨਾਂ ਉੱਤੇ ਤਸ਼ੱਦਦ’ ਵਿਰੁਧ ਕੈਨੇਡਾ ਦੇ ਸਿੱਖਾਂ ਨੇ ਚੁਕੀ ਆਵਾਜ਼
ਸ਼ਿਕਾਇਤਕਰਤਾ ਦਰਸ਼ਨ ਸਿੰਘ ਵਲੋਂ ਸਵੇਰੇ ਉਸ ਦੀ ਜੇਬ ’ਚੋਂ ਦਿਤੇ 2 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ। ਉਨ੍ਹਾਂ ਦਸਿਆ ਕਿ ਉਕਤ ਪਟਵਾਰੀ ਵਿਰੁਧ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਵਿਜੀਲੈਂਸ ਟੀਮ ’ਚ ਇੰਸਪੈਕਟਰ ਵਰੁਣ ਯਾਦਵ, ਐਸ.ਆਈ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Vigilance arrests Patwari of Giddarbaha while accepting bribe of Rs.4000 News in punjab, News in punjabi, stay tuned to Rozana Spokesman)