Farmer Protest : ਭਾਰਤ ’ਚ ‘ਕਿਸਾਨਾਂ ਉੱਤੇ ਤਸ਼ੱਦਦ’ ਵਿਰੁਧ ਕੈਨੇਡਾ ਦੇ ਸਿੱਖਾਂ ਨੇ ਚੁਕੀ ਆਵਾਜ਼
Published : Feb 27, 2024, 6:14 pm IST
Updated : Feb 27, 2024, 6:19 pm IST
SHARE ARTICLE
Canadian Sikhs raised their voice against 'torture on farmers' in India News in punjabi
Canadian Sikhs raised their voice against 'torture on farmers' in India News in punjabi

Farmer Protest : ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਦੀਆਂ ਗੁਰਦੁਆਰਾ ਜਥੇਬੰਦੀਆਂ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ

 Canadian Sikhs raised their voice against 'torture on farmers' in India News in punjabi : ਬ੍ਰਿਟਿਸ਼ ਕੋਲੰਬੀਆਂ ਦੇ ਗੁਰਦੁਆਰਿਆਂ ਦੀ ਕੌਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਭਾਰਤ ’ਚ ‘ਕਿਸਾਨਾਂ ’ਤੇ ਕੀਤੇ ਜਾ ਰਹੇ ਤਸ਼ੱਦਦ’ ਵਿਰੁਧ ਆਵਾਜ਼ ਚੁੱਕਣ ਲਈ ਅਪੀਲ ਕੀਤੀ ਹੈ। ਚਿੱਠੀ ’ਚ ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ ਨੀਮ ਫ਼ੌਜੀ ਬਲਾਂ ਦੀ ਲਾਮਬੰਦੀ ਅਤੇ ਕਿਸਾਨ ਕਾਰਕੁਨਾਂ ਦੇ ‘ਦਮਨ’ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ। ਚਿੱਠੀ ’ਚ ਸੰਭਾਵਤ ਹਿੰਸਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰੀ ਇਕੱਠ ਨੂੰ ਦਬਾਉਣ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਭਾਰਤੀ ਹਾਈ ਕਮਿਸ਼ਨ ਕੋਲ ਉਠਾਏ। 

ਇਹ ਵੀ ਪੜ੍ਹੋ; Delhi News: ਲੋਕ ਸਭਾ ਚੋਣਾਂ : 'ਆਪ' ਨੇ ਦਿੱਲੀ-ਹਰਿਆਣਾ 'ਚ ਉਮੀਦਵਾਰਾਂ ਦਾ ਕੀਤਾ ਐਲਾਨ 

ਚਿੱਠੀ ’ਚ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰਨ ਵਾਲੇ ਨੀਤੀਗਤ ਮੁੱਦਿਆਂ ’ਤੇ ਸਰਕਾਰ ਦੀ ਅਸਫਲਤਾ ਵਿਰੁਧ 13 ਫ਼ਰਵਰੀ, 2024 ਤੋਂ ਭਾਰਤ ’ਚ ਚੱਲ ਰਹੇ ਕਿਸਾਨ ਵਿਰੋਧ ਪ੍ਰਦਰਸ਼ਨਾਂ ਨੂੰ ਉਜਾਗਰ ਕੀਤਾ ਗਿਆ ਹੈ। ਚਿੱਠੀ ਅਨੁਸਾਰ, ‘‘ਭਾਰਤ ਸਰਕਾਰ ਦੀ ਪ੍ਰਤੀਕਿਰਿਆ ’ਚ ਦਮਨ ਵਧਿਆ ਹੈ, ਜਿਸ ’ਚ ਨਿਹੱਥੇ ਪ੍ਰਦਰਸ਼ਨਕਾਰੀਆਂ ਵਿਰੁਧ  ਡਰੋਨ, ਅੱਥਰੂ ਗੈਸ, ਰਬੜ ਦੀਆਂ ਗੋਲੀਆਂ, ਜ਼ਿੰਦਾ ਗੋਲਾ ਬਾਰੂਦ ਅਤੇ ਹੋਰ ਹਥਿਆਰਾਂ ਦੀ ਵਰਤੋਂ ਸ਼ਾਮਲ ਹੈ।’’

ਇਹ ਵੀ ਪੜ੍ਹੋ; Sikh News : ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਨੇ ਪਹਿਲੀ ਵਾਰ ਕਰਵਾਈ ‘ਅੰਤਰਰਾਸ਼ਟਰੀ ਸਿੱਖ ਯੂਥ ਅਸੈਂਬਲੀ

ਇਸ ’ਚ ਅੱਗੇ ਕਿਹਾ ਗਿਆ ਹੈ ਉਹ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਨ ਅਤੇ ਵਿਰੋਧ ਕਰਨ ਦੇ ਅਧਿਕਾਰ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਨ, ਜਿਵੇਂ ਕਿ ਇਸ ਨੇ ਹੋਰ ਦੇਸ਼ਾਂ ’ਚ ਕੀਤਾ ਹੈ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਵਲੋਂ ਹਿੰਸਕ ਜ਼ੇਨੋਫੋਬਿਕ ਬਿਆਨਬਾਜ਼ੀ ਦੇ ਵਾਧੇ ਅਤੇ ਭਾਰਤ ’ਚ ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਬੇਰੋਕ ਹਿੰਸਾ ਬਾਰੇ ਚਿੰਤਾ ਜ਼ਾਹਰ ਕਰਦੇ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚਿੱਠੀ ’ਚ ਕੈਨੇਡਾ ਅੰਦਰ ਕਥਿਤ ਤੌਰ ’ਤੇ ਭਾਰਤੀ ਏਜੰਟਾਂ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਦਲੀਲ ਦਿਤੀ ਗਈ ਹੈ ਕਿ ਅਜਿਹੀਆਂ ਕਾਰਵਾਈਆਂ ਜਵਾਬਦੇਹੀ ਦੀ ਘਾਟ ਨੂੰ ਦਰਸਾਉਂਦੀਆਂ ਹਨ ਅਤੇ ਘੱਟ ਗਿਣਤੀਆਂ ਅਤੇ ਸਿਆਸੀ ਅਸੰਤੁਸ਼ਟਾਂ ’ਤੇ ਦਮਨ ਕਰਨ ’ਚ ਭਾਰਤੀ ਹਕੂਮਤ ਦਾ ਹੌਸਲਾ ਵਧਾਉਂਦੀਆਂ ਹਨ। 

ਅੰਤ ’ਚ, ਕੈਨੇਡਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਦੀਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰੇ, ਅਸਹਿਮਤੀ ਦੇ ਅਧਿਕਾਰ ਦਾ ਸਮਰਥਨ ਕਰੇ ਅਤੇ ਨਾਗਰਿਕ ਆਜ਼ਾਦੀ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਏ। ਉਹ ਹਿੰਸਾ ਦੇ ਸੰਭਾਵਤ  ਵਾਧੇ ਬਾਰੇ ਚਿੰਤਾ ਜ਼ਾਹਰ ਕਰਦੇ ਹਨ ਅਤੇ ਲੋਕਤੰਤਰ ਅਨੁਸਾਰ ਇਕੱਠੀ ਨੂੰ ਦਬਾਉਣ ਲਈ ਲਾਗੂ ਕੀਤੇ ਗਏ ਉਪਾਵਾਂ ਨੂੰ ਤੁਰਤ ਹਟਾਉਣ ਦੀ ਮੰਗ ਕੀਤੀ।

(For more news apart from Canadian Sikhs raised their voice against 'torture on farmers' in India News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement