Barnala News: ਬਰਨਾਲਾ ਪੁਲਿਸ ਨੇ ਗੁੰਮ ਹੋਏ 125 ਮੋਬਾਈਲ ਫ਼ੋਨ ਕੀਤੇ ਅਸਲ ਮਾਲਕਾਂ ਦੇ ਹਵਾਲੇ
Published : Feb 27, 2025, 2:51 pm IST
Updated : Feb 27, 2025, 2:51 pm IST
SHARE ARTICLE
Barnala Police returns 125 lost mobile phones to their rightful owners
Barnala Police returns 125 lost mobile phones to their rightful owners

ਗੁੰਮ ਹੋਏ ਮੋਬਾਇਲ ਫ਼ੋਨਾਂ ਦੇ ਅਸਲੀ ਮਾਲਕਾਂ ਨੂੰ ਬੁਲਾ ਕੇ ਉਹਨਾ ਦੇ ਗੁੰਮ ਹੋਏ ਮੋਬਾਇਲ ਫ਼ੋਨਾਂ ਨੂੰ ਲੱਭ ਕੇ ਵਾਪਸ ਕੀਤਾ ਜਾ ਰਿਹਾ ਹੈ।

 

Barnala News: ਮੁਹੰਮਦ ਸਰਫ਼ਰਾਜ ਆਲਮ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦਾ ਕੋਈ ਮੋਬਾਇਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਆਰਥਿਕ ਨੁਕਸਾਨ ਹੋਣ ਦੇ ਨਾਲ-ਨਾਲ ਉਸ ਦੇ ਕੀਮਤੀ ਡਾਟਾ ਦਾ ਵੀ ਨੁਕਸਾਨ ਹੁੰਦਾ ਹੈ। ਜਿਸ ਕਰਕੇ  ਬਰਨਾਲਾ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲ ਫ਼ੋਨਾਂ ਨੂੰ ਟਰੇਸ ਕਰਨ ਲਈ ਸੰਦੀਪ ਸਿੰਘ PPS ਕਪਤਾਨ ਪੁਲਿਸ (ਡੀ) ਅਤੇ DSP ਜਤਿੰਦਰਪਾਲ ਸਿੰਘ, ਸਾਈਬਰ ਕਰਾਇਮ ਬਰਨਾਲਾ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਇਸ ਮਹਿੰਮ ਦੇ ਤਹਿਤ ਪਿਛਲੇ ਦਿਨਾਂ ਵਿੱਚ ਪਬਲਿਕ ਦੇ ਗੁੰਮ ਹੋਏ ਮੋਬਾਇਲ ਫ਼ੋਨਾਂ ਦੀਆਂ ਜੋ ਦਰਖ਼ਾਸਤਾਂ ਸੀਨੀਅਰ ਅਫ਼ਸਰਾਨ ਕੋਲ, CEIR Portal ਅਤੇ ਪੁਲਿਸ ਸਾਂਝ ਕੇਂਦਰਾਂ ਵਿੱਚ ਪ੍ਰਾਪਤ ਹੋਈਆ ਸਨ ਉਸ ਸਬੰਧੀ ਸਬ-ਇੰਸ ਨਿਰਮਲਜੀਤ ਸਿੰਘ ਸਾਇਬਰ ਸੈੱਲ ਬਰਨਾਲਾ ਨੇ ਸਮੇਤ ਆਪਣੀ ਟੀਮ ਨਾਲ ਟੈਕਨੀਕਲ ਢੰਗਾਂ ਦੀ ਵਰਤੋਂ ਕਰਦੇ ਹੋਏ ਕੁੱਲ 125 ਮੋਬਾਇਲ ਫ਼ੋਨਾਂ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤਰਾਂ ਗੁੰਮ ਹੋਏ ਮੋਬਾਇਲ ਫ਼ੋਨਾਂ ਦੇ ਅਸਲੀ ਮਾਲਕਾਂ ਨੂੰ ਬੁਲਾ ਕੇ ਉਹਨਾ ਦੇ ਗੁੰਮ ਹੋਏ ਮੋਬਾਇਲ ਫ਼ੋਨਾਂ ਨੂੰ ਲੱਭ ਕੇ ਵਾਪਸ ਕੀਤਾ ਜਾ ਰਿਹਾ ਹੈ।

 ਇਸ ਤੋਂ ਇਲਾਵਾ ਬਾਕੀ ਰਹਿੰਦੇ ਮੋਬਾਇਲ ਫ਼ੋਨਾਂ ਨੂੰ ਵੀ ਜਲਦੀ ਟਰੇਸ ਕਰ ਕੇ ਫ਼ੋਨ ਮਾਲਕਾ ਨੂੰ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੋਬਾਇਲ ਫ਼ੋਨ ਦੀ ਖ਼ਰੀਦ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੋਬਾਇਲ ਫ਼ੋਨ ਦਾ ਬਿੱਲ ਸਮੇਤ ਡੱਬਾ ਚੰਗੀ ਤਰ੍ਹਾਂ ਚੈੱਕ ਕਰ ਕੇ ਅਤੇ IMEI ਦਾ ਮਿਲਾਣ ਕਰ ਕੇ ਹੀ ਖ਼ਰੀਦ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement