1 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਦਾ ਪਹਿਲਾਂ ਘੋੜ ਸਵਾਰੀ ਉਤਸਵ
Published : Feb 27, 2025, 6:51 pm IST
Updated : Feb 27, 2025, 6:51 pm IST
SHARE ARTICLE
Punjab's first horse riding festival to begin from March 1
Punjab's first horse riding festival to begin from March 1

ਦੇਸੀ ਅਤੇ ਹੋਰ ਨਸਲਾਂ ਦੇ 250 ਦੇ ਕਰੀਬ ਘੋੜੇ ਲੈਣਗੇ ਭਾਗ

ਐਸ.ਏ.ਐਸ.ਨਗਰ: ਐਸ.ਏ.ਐਸ.ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੰਜਾਬ ਦਾ ਪਹਿਲਾ ਘੋੜ ਸਵਾਰੀ ਫੈਸਟੀਵਲ 1 ਅਤੇ 2 ਮਾਰਚ ਨੂੰ ਦ ਰੈਂਚ, ਫੋਰੈਸਟ ਹਿੱਲ ਰਿਜ਼ੋਰਟ, ਗੇਟ ਨੰਬਰ 4, ਪਿੰਡ ਕਰੋਰਾਂ ਵਿਖੇ ਕਰਵਾਇਆ ਜਾਵੇਗਾ।ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਮੀਟਿੰਗ ਦੌਰਾਨ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡੀ ਸੀ ਕੋਮਲ ਮਿੱਤਲ ਨੇ ਕਿਹਾ ਕਿ ਭਲਕੇ (ਸ਼ੁੱਕਰਵਾਰ) ਸ਼ਾਮ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਅਤੇ ਕੋਈ ਵੀ ਸਮਾਂ ਸੀਮਾ ਨਹੀਂ ਖੁੰਝਣੀ ਚਾਹੀਦੀ।

ਘੋੜ ਸਵਾਰੀ ਦਾ ਉਤਸਵ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਾਰਵਾੜੀ ਅਤੇ ਨੁਕਰਾ ਦੀਆਂ 250 ਦੇ ਕਰੀਬ ਦੇਸੀ ਨਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਉਤਸਵ ਦੌਰਾਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਘੋੜਿਆਂ ਦੇ ਜੰਪਿੰਗ, ਰਿੰਗ ਮੁਕਾਬਲੇ, ਟੈਂਟ ਪੈਗਿੰਗ, ਮਾਰਵਾੜੀ ਨਸਲ ਦੀ ਪ੍ਰਦਰਸ਼ਨੀ, ਘੋੜਿਆਂ ਦੇ ਨਾਲ ਇੱਕ ਵਿਲੱਖਣ ਫੈਸ਼ਨ ਸ਼ੋਅ ਅਤੇ ਐਨ ਜ਼ੇਡ ਸੀ ਸੀ ਟੀਮਾਂ ਦੁਆਰਾ ਪ੍ਰਦਰਸ਼ਨ ਅਤੇ ਦੋਵੇਂ ਦਿਨ ਪ੍ਰਸਿੱਧ ਪੰਜਾਬੀ ਗਾਇਕਾਂ ਦੁਆਰਾ ਸੰਗੀਤਕ ਸ਼ਾਮਾਂ ਸ਼ਾਮਲ ਹਨ।  

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਜਾਂ ਦਰਸ਼ਕਾਂ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ। ਘੋੜਸਵਾਰੀ ਦੇ ਪ੍ਰਦਰਸ਼ਨ 'ਤੇ ਆਧਾਰਿਤ ਇਸ ਵਿਲੱਖਣ ਮੇਲੇ ਨੂੰ ਦੇਖਣ ਲਈ ਹਰ ਕਿਸੇ ਦਾ ਸਵਾਗਤ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਘੋੜਿਆਂ ਤੋਂ ਇਲਾਵਾ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਆਈ.ਟੀ.ਬੀ.ਪੀ ਅਤੇ ਪ੍ਰਾਈਵੇਟ ਸਟੱਡ ਫਾਰਮਾਂ ਦੀਆਂ ਖੇਡ ਨਸਲਾਂ ਨੂੰ ਸੱਦਾ ਦਿੱਤਾ ਗਿਆ ਹੈ।  
ਇਸ ਦੋ-ਰੋਜ਼ਾ ਘੋੜ ਸਵਾਰੀ ਮੇਲੇ ਦੇ ਸਫ਼ਲ ਆਯੋਜਨ ਲਈ ਸਥਾਨ ਦ ਰੈਂਚ, ਫੋਰੈਸਟ ਹਿੱਲ ਰਿਜ਼ੋਰਟ, ਗੇਟ ਨੰਬਰ 4, ਪਿੰਡ ਕਰੋਰਾਂ ਵਿਖੇ ਤਿੰਨ ਅਖਾੜੇ ਬਣਾਏ ਗਏ ਹਨ।   

 ਇਸ ਤੋਂ ਇਲਾਵਾ, ਦਿਨ ਦੌਰਾਨ, ਐਨ ਜ਼ੇਡ ਸੀ ਸੀ ਟੀਮਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੀਆਂ, ਜਦੋਂ ਕਿ ਸ਼ਾਮ 6 ਵਜੇ ਤੋਂ ਪ੍ਰਸਿੱਧ ਪੰਜਾਬੀ ਗਾਇਕਾਂ ਮੀਤ ਕੌਰ (ਦਿਨ ਪਹਿਲਾ) ਅਤੇ ਦਿਲਪ੍ਰੀਤ ਢਿੱਲੋਂ (ਦਿਨ ਦੂਜਾ) ਦੀਆਂ ਪੇਸ਼ਕਾਰੀਆਂ ਦਰਸ਼ਕਾਂ ਦਾ ਮਨ ਮੋਹ ਲੈਣਗੀਆਂ।  
ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਟੀਮ ਲਾਂਸ ਟੈਂਟ ਪੈਗਿੰਗ, ਸਿਕਸ ਬਾਰ ਜੰਪਿੰਗ, ਸਵੋਰਡ ਇੰਡੀਵਿਜੁਅਲ ਟੈਂਟ ਪੈਗਿੰਗ, ਹਾਰਸ ਡਾਂਸ ਮੁਕਾਬਲਾ, ਫੈਸ਼ਨ ਸ਼ੋਅ, ਡਰੈਸੇਜ ਪ੍ਰੀਲੀਮਨਰੀ, ਓਪਨ ਹੈਕਸ, ਫੈਰੀਅਰ ਟੈਸਟ, ਮਿਲਕ ਟੀਥ ਫਿਲੀ ਰਿੰਗ, ਹਾਰਸ ਡਿਸਪਲੇ, ਮਿਲਕ ਟੀਥ ਕੋਲਟਿਡ ਅਤੇ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ।

  ਦੂਸਰਾ ਦਿਨ ਲਾਂਸ ਵਿਅਕਤੀਗਤ ਟੈਂਟ ਪੈਗਿੰਗ, ਸ਼ੋ ਜੰਪਿੰਗ ਡਰਬੀ, ਸਵੋਰਡ ਟੀਮ ਟੈਂਟ ਪੈਗਿੰਗ, ਫੈਂਸੀ ਡਰੈੱਸ, ਫਾਈਨਲ ਰਨ ਸਵੋਰਡ ਟੀਮ, ਮੈਡਲੇ ਰਿਲੇ, ਮੈਡਲ ਸਮਾਰੋਹ, ਡਰੈਸੇਜ ਐਲੀਮੈਂਟਰੀ, ਸ਼ੋ ਜੰਪਿੰਗ ਗਰੁੱਪ 1-2-3, ਪੋਲ ਬੈਂਡਿੰਗ ਰੇਸ, ਬਾਲ ਅਤੇ ਬਕੇਟ ਰੇਸ, ਘੋੜੀ ਨੁੱਕਰਾ ਰਿੰਗ, ਘੋੜੀ ਮਾਰਵਾੜੀ ਰਿੰਗ,  ਘੋੜਿਆਂ ਦੀ ਪ੍ਰਦਰਸ਼ਨੀ, ਸਟਾਲੀਅਨ ਮਾਰਵਾੜੀ ਰਿੰਗ ਮੁਕਾਬਲੇ ਖਿੱਚ ਦਾ ਕੇਂਦਰ ਰਹਿਣਗੇ।  

ਉਨ੍ਹਾਂ ਕਿਹਾ ਕਿ ਮੈਡੀਕਲ ਅਤੇ ਪਸ਼ੂ ਪਾਲਣ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਸਫ਼ਾਈ ਅਤੇ ਲੈਵਲਿੰਗ ਵਰਗੇ ਹੋਰ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।ਮੀਟਿੰਗ ਵਿੱਚ ਏ ਡੀ ਸੀ ਸੋਨਮ ਚੌਧਰੀ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਸੀ ਐਮ ਐਫ ਓ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸ਼ਿਵਕਾਂਤ ਗੁਪਤਾ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement