ਖ਼ਬਰਾਂ |

ਤਾਜ਼ਾ |

ਚੋਣਾਂ ਦੌਰਾਨ ਬੈਂਕਾਂ ਰਾਹੀਂ ਹੋਣ ਵਾਲੀ ਸ਼ੱਕੀ ਅਦਾਇਗੀਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ
Published : Mar 27, 2019, 7:55 pm IST
Updated : Mar 27, 2019, 7:55 pm IST
SHARE ARTICLE
Cash transactions
Cash transactions

ਇੱਕ ਲੱਖ ਰੁਪਏ ਦੀ ਰਕਮ ਤੋਂ ਵੱਧ ਦੇ ਲੈਣ-ਦੇਣ ਬਾਰੇ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਕਰ ਸਕਦੈ ਪੁੱਛਗਿੱਛ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਬੈਂਕ ਖ਼ਾਤਿਆਂ ਰਾਹੀਂ ਹੋਣ ਵਾਲੀਆਂ ਸ਼ੱਕੀ ਅਦਾਇਗੀਆਂ ਦੀ ਸੂਚਨਾ ਪ੍ਰਾਪਤ ਹਿੱਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣਾਂ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਚੋਣ ਅਫ਼ਸਰ ਬੈਂਕ ਖ਼ਾਤਿਆਂ ਰਾਹੀਂ ਇਕ ਲੱਖ ਰੁਪਏ ਤੋਂ ਵੱਧ ਦੀ ਹੋਣ ਵਾਲਿਆਂ ਸ਼ੱਕੀ ਅਦਾਇਗੀਆਂ ਜਾਂ ਪੈਸੇ ਜਮਾਂ ਕਰਵਾਉਣ ਦੀਆਂ ਕਾਰਵਾਈਆਂ ਬਾਰੇ ਸਬੰਧਤ ਬੈਂਕ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ।

CashCash

ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਬੀਤੇ ਦੋ ਮਹੀਨਿਆਂ ਦੌਰਾਨ ਹੋਈਆਂ ਪੈਸੇ ਜਮਾਂ ਕਰਵਾਉਣ ਜਾਂ ਨਿਕਲਵਾਉਣ ਦੀ ਕਾਰਵਾਈ ਦੀ ਵੀ ਸੂਚਨਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿਸ਼ਾ ਨਿਰਦੇਸ਼ ਅਨੁਸਾਰ ਕਿਸੇ ਇਕ ਬੈਂਕ ਖ਼ਾਤੇ ਵਿੱਚੋਂ ਆਰ.ਟੀ.ਜੀ.ਐਸ. ਰਾਹੀਂ ਇਕ ਹੀ ਜ਼ਿਲ੍ਹੇ/ਵਿਧਾਨ ਸਭਾ ਹਲਕੇ ਦੇ ਕਈ ਵਿਅਕਤੀਆਂ ਦੇ ਖ਼ਾਤਿਆਂ ਵਿੱਚ ਚੋਣ ਪ੍ਰਕ੍ਰਿਆ ਦੌਰਾਨ ਪੈਸਿਆਂ ਦਾ ਲੈਣ-ਦੇਣ, ਜੋ ਕਿ ਇੱਕ ਲੱਖ ਰੁਪਏ ਦੀ ਰਕਮ ਤੋਂ ਵੱਧ ਹੋਵੇ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਸੂਚਨਾ ਲੈ ਸਕਦਾ ਹੈ।

ਦਫ਼ਤਰ ਮੁੱਖ ਚੋਣ ਅਫ਼ਸਰ ਦੀ ਵੈਬਸਾਇਟ ਤੇ ਉਪਲੱਬਧ ਹਲਫ਼ਨਾਮਾ, ਜੋ ਕਿ ਚੋਣ ਲੜ ਰਹੇ ਉਮੀਦਵਾਰ ਵੱਲੋਂ ਦਾਇਰ ਕੀਤਾ ਗਿਆ ਹੈ, ਵਿੱਚ ਦਰਜ ਉਸ ਦੇ ਪਤੀ/ਪਤਨੀ ਜਾਂ ਉਸ ਦੇ ਆਸ਼ਰਿਤ ਦੇ ਖ਼ਾਤਿਆਂ ਵਿੱਚੋਂ ਵੀ ਜੇ ਕਿਸੇ ਤਰ੍ਹਾਂ ਦਾ ਇੱਕ ਲੱਖ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲਈ ਜਾ ਸਕਦੀ ਹੈ।

ਡਾ. ਰਾਜੂ ਨੇ ਦੱਸਿਆ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੇ ਖ਼ਾਤੇ ਵਿੱਚ ਚੋਣ ਪ੍ਰਕਿਰਿਆ ਦੌਰਾਨ ਪੈਸਿਆਂ ਦਾ ਲੈਣ-ਦੇਣ, ਜੋ ਕਿ ਇੱਕ ਲੱਖ ਰੁਪਏ ਦੀ ਰਕਮ ਤੋਂ ਵੱਧ ਹੋਵੇ ਜਾਂ ਕੋਈ ਵੀ ਹੋਰ ਸ਼ੱਕੀ ਲੈਣ-ਦੇਣ ਜਿਸ ਬਾਰੇ ਸ਼ੱਕ ਹੋਵੇ ਕਿ ਉਹ ਵੋਟਰਾਂ ਨੂੰ ਰਿਸ਼ਵਤ ਦੇਣ ਵੱਜੋਂ ਵਰਤੀ ਜਾ ਸਕਦੀ ਹੈ ਤਾਂ ਇਸ ਸਬੰਧੀ ਐਫ.ਐਸ.ਟੀ. ਟੀਮ ਨੂੰ ਪੜਤਾਲ ਉਪਰੰਤ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਜਾ ਸਕਦਾ ਹੈ। ਜੇ ਕਿਸੇ ਖਾਤੇ ਵਿੱਚ 10 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਹੋਵੇ ਤਾਂ ਇਸ ਦੀ ਸੂਚਨਾ ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਨੂੰ ਦੇ ਦਿੱਤੀ ਜਾਵੇ ਤਾਂ ਜੋ ਇਨਕਮ ਟੈਕਸ ਲਾਅ ਦੇ ਅਧੀਨ ਕਾਰਵਾਈ ਕੀਤੀ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement