14 ਮਾਰਚ ਤੋਂ ਲਾਪਤਾ NRI ਔਰਤ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
Published : Mar 27, 2019, 3:30 pm IST
Updated : Mar 27, 2019, 3:30 pm IST
SHARE ARTICLE
Ravneet Kaur
Ravneet Kaur

ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਰਮ ਲਈ ਲਾਸ਼ ਨੂੰ ਫਿਰੋਜਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ...

ਫਿਰੋਜਪੁਰ : ਪਿੰਡ ਬੱਗੇ ਦੇ ਪਿੱਪਲ ਤੋਂ 14 ਮਾਰਚ ਨੂੰ ਅਗਵਾ ਹੋਈ ਐਨਆਰਆਈ ਔਰਤ ਰਵਨੀਤ ਕੌਰ ਦੀ ਲਾਸ਼ ਲਹਿਰਾਗਾਗਾ ਖੇਤਰ ਤੋਂ ਕਤਲ ਦੇ ਕੇਸ ਔਰਤ ਦੀ ਨਿਸ਼ਾਨਦੇਹੀ ‘ਤੇ ਬਰਾਮਦ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਰਮ ਲਈ ਲਾਸ਼ ਨੂੰ ਫਿਰੋਜਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸਨੂੰ ਪੋਸਟਮਾਰਟਮ ਲਈ ਫਰੀਦਕੋਟ ਭੇਜ ਦਿੱਤਾ। ਮੰਗਲਵਾਰ ਨੂੰ ਐਸਐਸਪੀ ਫਿਰੋਜਪੁਰ ਸੰਦੀਪ ਗੋਇਲ ਨੇ ਦੱਸਿਆ ਕਿ ਐਨਆਰਆਈ ਰਵਨੀਤ ਕੌਰ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸਦੇ ਪਤੀ ਨੇ ਆਪਣੀ ਪ੍ਰੇਮਿਕਾ ਅਤੇ ਉਸਦੇ ਰਿਸ਼ਤੇਦਾਰਾਂ ਵਲੋਂ ਕਰਵਾਇਆ ਸੀ।

Ravneet Kaur with Husband Ravneet Kaur with Husband

ਪੁਲਿਸ ਨੇ ਦੋ ਐਨਆਰਆਈ ਲੋਕਾਂ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 30 ਸਾਲਾ ਰਵਨੀਤ ਕੌਰ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਰਵਨੀਤ ਕੌਰ ਆਸਟ੍ਰੇਲੀਆ ਵਿਚ ਪੀ.ਆਰ ਹੈ ਅਤੇ ਉਸਦਾ ਵਿਆਹ ਚੰਡੀਗੜ ਦੇ ਜਸਪ੍ਰੀਤ ਸਿੰਘ ਨਾਲ ਹੋਇਆ ਸੀ। ਲਗਪਗ 15 ਦਿਨ ਪਹਿਲਾਂ ਉਹ ਉਸਨੂੰ ਮਿਲਣ ਆਈ ਸੀ ਇਸ ਦੌਰਾਨ ਉਹ ਉਨ੍ਹਾਂ ਦੇ ਕੋਲ ਪਿੰਡ ਬੱਗੇ ਦੇ ਪਿੱਪਲ ਆਈ ਸੀ।

14 ਮਾਰਚ ਦੀ ਸਵੇਰ 11 ਵਜੇ ਰਵਨੀਤ ਨੂੰ ਉਸਦੇ ਪਤੀ ਜਸਪ੍ਰੀਤ ਦਾ ਫੋਨ ਆਇਆ ਅਤੇ ਉਹ ਫੋਨ ਸੁਣਦੇ-ਸੁਣਦੇ ਆਪਣੇ ਘਰ  ਦੇ ਬਰਾਂਡੇ ਵਿਚ ਗਈ ਉਦੋਂ ਕੁਝ ਅਣਪਛਾਤੇ ਲੋਕਾਂ ਨੇ ਉਸਨੂੰ ਅਗਵਾਹ ਕਰ ਲਿਆ। ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਅਗਵਾਹ ਦਾ ਮਾਮਲਾ ਦਰਜ ਕਰ ਲਿਆ ਸੀ।

Police Police

ਵਿਦੇਸ਼ ਵਿਚ ਬਣਾਇਆ ਪਤਨੀ ਦੀ ਹੱਤਿਆ ਦਾ ਪਲਾਨ:- ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਰਵਨੀਤ ਕੌਰ ਦੀ ਹੱਤਿਆ ਦਾ ਪਲਾਨ ਉਸਦੇ ਪਤੀ ਨੇ ਆਪਣੀ ਪ੍ਰੇਮਿਕਾ ਕਿਰਨਜੀਤ ਕੌਰ  ਦੇ ਨਾਲ ਮਿਲ ਕੇ ਬਣਾਇਆ। ਪਹਿਲਾਂ ਉਸਨੂੰ ਵਿਦੇਸ਼ ਤੋਂ ਆਪਣੇ ਪਰਿਵਾਰਕ ਮੈਬਰਾਂ ਦੇ ਲੈਣ ਲਈ ਇੰਡੀਆ ਭੇਜ ਦਿੱਤਾ, ਉਸ ਤੋਂ ਬਾਅਦ ਉਸਨੇ ਆਪਣੀ ਪ੍ਰੇਮਿਕਾ ਕਿਰਨਜੀਤ ਕੌਰ ਨੂੰ ਵੀ ਭਾਰਤ ਭੇਜਕੇ ਯੋਜਨਾ ਦੇ ਤਹਿਤ ਉਸਨੂੰ ਘਰ ਤੋਂ ਬਾਹਰ ਬੁਲਾ ਕੇ ਉਸਨੂੰ ਅਗਵਾ ਕਰਵਾ ਦਿੱਤਾ ਫਿਰ ਉਸਦੀ ਹੱਤਿਆ ਕਰਵਾ ਕੇ ਉਸਦੀ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ।  ਹੱਤਿਆ ਕਰਨ ਤੋਂ ਬਾਅਦ ਕਿਰਨਜੀਤ ਕੌਰ ਫਲਾਇਟ ‘ਚ ਭਾਰਤ ਤੋਂ ਆਸਟ੍ਰੇਲੀਆ ਭੱਜ ਗਈ।

Bhakhda Canal Bhakhda Canal

ਹੋਟਲ ਵਿਚ ਹੋਈ ਸੀ ਉਨ੍ਹਾਂ ਦੀ ਸੈਟਿੰਗ:-  ਐਸਐਸਪੀ ਗੋਇਲ ਨੇ ਦੱਸਿਆ ਕਿ ਪੁੱਛਗਿਛ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਐਨਆਰਆਈ ਰਵਨੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ  ਆਸਟ੍ਰੇਲੀਆ ‘ਚ ਹੋਟਲ ਦਾ ਕੰਮ ਕਰਦਾ ਹੈ। ਇਸ ਦੌਰਾਨ ਕਿਰਨਜੀਤ ਕੌਰ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਮ ਸਬੰਧ ਸ਼ੁਰੂ ਹੋ ਗਿਆ, ਜਿਸਦਾ ਉਹ ਵਿਰੋਧ ਕਰਦੀ ਸੀ। ਇਸ ਤੋਂ ਬਾਅਦ ਜਸਪ੍ਰੀਤ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਮਿਲਕੇ ਪਤਨੀ ਦੀ ਹੱਤਿਆ ਦਾ ਪਲਾਨ ਬਣਾਇਆ। ਰਵਨੀਤ ਦੀ ਹੱਤਿਆ ਕਰਨ ਵਿੱਚ ਕਿਰਨਜੀਤ ਕੌਰ ਦੀ ਭੈਣ ਤਰਨਜੀਤ ਕੌਰ ਅਤੇ ਸੰਦੀਪ ਸਿੰਘ ਨਾਮਕ ਜਵਾਨ ਨੇ ਸਾਥ ਦਿੱਤਾ। 

ਉਨ੍ਹਾਂ ਨੇ ਤਰਨਜੀਤ ਕੌਰ ਨੂੰ 24 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ,  ਜਿਸਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕਰ ਉਸਦਾ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਜਿੱਥੇ ਉਸਨੇ ਸਾਰੀ ਕਹਾਣੀ ਦੱਸ ਦਿੱਤੀ। ਉਸਨੇ ਹੀ ਮੰਨਿਆ ਕਿ ਉਸਦੀ ਭੈਣ ਦੇ ਪਤੀ ਦਾ ਰਿਸਤੇਦਾਰ ਸੰਦੀਪ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਸੀ।

Ravneet Kaur Ravneet Kaur

ਇਨ੍ਹਾਂ ਅਫਸਰਾਂ ਨੇ ਕੀਤੀ ਸੀ ਤਫਤੀਸ਼:- ਐਸਐਸਪੀ ਗੋਇਲ  ਨੇ ਦੱਸਿਆ ਕਿ ਜਦੋਂ ਵਲੋਂ ਉਕਤ ਔਰਤ ਅਗਵਾ ਹੋਈ ਸੀ ਉਦੋਂ ਤੋਂ ਉਨ੍ਹਾਂ ਲਈ ਕੇਸ ਨੂੰ ਸੁਲਝਾਉਣਾ ਚੁਣੋਤੀ ਬਣਾ ਹੋਇਆ ਸੀ।  ਇਸ ਕੇਸ ਨੂੰ ਸੁਲਝਾਉਣ ਲਈ ਐਸਪੀ (ਡੀ) ਬਲਜੀਤ ਸਿੰਘ,  ਸੁਖਵਿੰਦਰ ਸਿੰਘ ਉਪ ਕਪਤਾਨ ਇੰਨਵੇਸਟੀਗੇਸ਼ਨ,  ਸੀਆਈਏ ਸਟਾਫ ਮੁਖੀ ਪਰਮਜੀਤ ਸਿੰਘ ਅਤੇ ਥਾਣਾ ਮੁਖੀ ਮੋਹਿਤ ਧਵਨ  ਦੀ ਅਗਵਾਈ ਵਿੱਚ ਟੀਮ ਗਠਤ ਕੀਤੀ ਗਈ। ਟੀਮ ਨੇ ਜਿਸ ਵਿੱਚ ਗੱਡੀ ਵਿਚੋਂ ਔਰਤ ਨੂੰ ਅਗਵਾਹ ਕੀਤਾ ਸੀ ਉਸਨੂੰ ਵੱਖ ਵੱਖ ਟੋਲ ਪਲਾਜਾ ਨੂੰ ਚੈਕ ਕੀਤਾ।

ਉਸ ਤੋਂ ਬਾਅਦ ਉਨ੍ਹਾਂ ਨੇ 24 ਮਾਰਚ ਨੂੰ ਜਸਪ੍ਰੀਤ ਸਿੰਘ,  ਕਿਰਣਜੀਤ ਕੌਰ,  ਤਰਨਜੀਤ ਕੌਰ ਦੇ ਖਿਲਾਫ ਕੇਸ ਵਿਚ ਵਾਧਾ ਕਰ ਦਿੱਤਾ। ਉਨ੍ਹਾਂ ਨੇ ਤਰਨਜੀਤ ਕੌਰ ਨੂੰ ਕਾਬੂ ਕਰਕੇ ਉਸ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਰਵਨੀਤ ਕੌਰ ਦੀ ਹੱਤਿਆ ਕਰਕੇ ਉਸਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਨੇ ਦੋਸ਼ੀ ਔਰਤ ਦੀ ਨਿਸ਼ਾਨਦੇਹੀ ‘ਤੇ ਵੱਖ-ਵੱਖ ਸਥਾਨਾਂ ‘ਤੇ ਭਾਖੜਾ ਨਹਿਰ ਦੀ ਤਲਾਸ਼ੀ ਦੌਰਾਨ ਰਵਨੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਹੈ।

Ravneet Kaur Ravneet Kaur

ਚਾਰ ਸਾਲ ਦੀ ਧੀ ਤੋਂ ਬਾਅਦ ਫਿਰ ਸੀ ਗਰਭਵਤੀ:- ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਜਸਪ੍ਰੀਤ ਸਿੰਘ ਨਾਲ ਹੋਇਆ ਸੀ ਉਸਦੀ ਚਾਰ ਸਾਲ ਦੀ ਧੀ ਹੈ,  ਜੋ ਆਪਣੇ ਦਾਦਾ ਦਾਦੀ ਦੇ ਕੋਲ ਰਹਿੰਦੀ ਸੀ। ਹੁਣ ਫਿਰ ਤੋਂ ਉਹ ਗਰਭਵਤੀ ਸੀ। ਉਸਨੇ ਕਈ ਵਾਰ ਉਨ੍ਹਾਂ ਨੂੰ ਜਸਪ੍ਰੀਤ ਦੇ ਕਾਰਨਾਮਿਆਂ ਬਾਰੇ ਦੱਸਿਆ ਉਨ੍ਹਾਂ ਨੇ ਆਪਣੇ ਤੌਰ ‘ਤੇ ਵੀ ਉਸਨੂੰ ਸਮਝਾਇਆ,  ਲੇਕਿਨ ਉਹ ਆਪਣੀ ਹਰਕਤਾਂ ਤੋਂ ਬਾਜ ਨਹੀ ਆਇਆ ਉਨ੍ਹਾਂ ਨੂੰ ਅਜਿਹਾ ਨਹੀਂ ਲਗਿਆ ਸੀ ਕਿ ਉਹ ਇੰਨਾ ਘਿਨੋਨਾ ਕਦਮ ਚੁੱਕੇਗਾ।

Ravneet Kaur with Husband Ravneet Kaur with Husband

ਇਸ ਇਸ ਉੱਤੇ ਕੇਸ ਦਰਜ:-  ਐਸਐਸਪੀ ਗੋਇਲ  ਨੇ ਦੱਸਿਆ ਕਿ ਉਨ੍ਹਾਂ ਨੇ ਐਨਆਰਆਈ ਜਸਪ੍ਰੀਤ ਸਿੰਘ,  ਕਿਰਨਜੀਤ ਕੌਰ,  ਤਰਨਜੀਤ ਕੌਰ ਅਤੇ ਸੰਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਨਾਂ ਐਨਆਰਆਈ ਨੂੰ ਵਿਦੇਸ਼ ਤੋਂ ਮੰਗਵਾਉਣ ਲਈ ਉਹ ਕਾਰਵਾਈ ਜਲਦ ਹੀ ਸ਼ੁਰੂ ਕਰ ਦੇਣਗੇ, ਤਾਂਕਿ ਹੱਤਿਆ ਕਰਨ ਵਾਲੀ ਔਰਤ ਅਤੇ ਮ੍ਰਿਤਕਾ  ਦੇ ਪਤੀ ਨੂੰ ਸਲਾਖਾਂ ਦੇ ਪਿੱਛੇ ਭਿਜਵਾਇਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement