ਮੁੱਖ ਮੰਤਰੀ ਦਾ 85% ਚੋਣ ਵਾਅਦੇ ਪੂਰੇ ਕਰਨ ਦਾ ਦਾਅਵਾ ਖੋਖਲਾ : ਅਵਿਨਾਸ਼ ਰਾਏ ਖੰਨਾ
Published : Mar 27, 2021, 5:13 pm IST
Updated : Mar 27, 2021, 5:13 pm IST
SHARE ARTICLE
Avinash Rai Khanna
Avinash Rai Khanna

ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ‘ਤੇ ਵਰ੍ਹੇ ਅਵਿਨਾਸ਼ ਰਾਏ ਖੰਨਾ।

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ ) - ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਮੌਜੂਦਾ ਕੈਪਟਨ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਸਰਕਾਰ ਨੇ ਕਾਨੂੰਨ-ਵਿਵਸਥਾ ਦੀਆਂ ਧੱਜੀਆਂ ਉਡਾਉਣ ਵਾਲੇ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪਨਾਹ ਦੇ ਕੇ ਗੈਰ ਕਾਨੂੰਨੀ ਕੰਮ ਕੀਤਾ ਹੈ। ਮੁਖਤਾਰ ਅੰਸਾਰੀ ਉੱਤਰ ਪ੍ਰਦੇਸ਼ ਪੁਲਿਸ ਨੂੰ ਬਹੁਤ ਸਾਰੇ ਜੁਰਮਾਂ ਵਿੱਚ ਲੋੜੀਂਦਾ ਹੈ।

Mukhtar AnsariMukhtar Ansari

ਇਸ ਲਈ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਉੱਤਰ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰਨ ਲਈ ਕਿਹਾ ਹੈ।ਇਹ ਪੰਜਾਬ ਸਰਕਾਰ ਦੇ ਮੂੰਹ ‘ਤੇ ਕਰਾਰਾ ਥੱਪੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜਿਲਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗੁਵਾਈ ਹੇਠ ਹੋਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਕਾਵਿਨਾਸ਼ ਰਾਏ ਖੰਨਾ ਨੇ ਇਸ ਮੌਕੇ 'ਤੇ ਕੈਪਟਨ ਅਮਰਿੰਦਰ ਦੇ ਵਾਅਦਿਆਂ ਦੀ ਪੋਲ ਖੋਲ੍ਹੀ ਅਤੇ ਉਨ੍ਹਾਂ ਨੂੰ ਪੁੱਛਿਆ: -

Captain Amrinder SinghCaptain Amrinder Singh

1. ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ:- ਕਾਂਗਰਸ ਨੇ 10.75 ਲੱਖ ਕਿਸਾਨਾਂ ਨੂੰ 90000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ।

ਅਸਲੀਅਤ: - ਮਾਰਚ 2021 ਤਕ 5 ਲੱਖ 62 ਹਜ਼ਾਰ ਕਿਸਾਨਾਂ ਦੇ 4700 ਕਰੋੜ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ।ਇਸ ਬਜਟ ਵਿੱਚ 1.13 ਲੱਖ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ 1712 ਕਰੋੜ ਦੀ ਵਿਵਸਥਾ ਕੀਤੀ ਗਈ ਹੈ, ਸਾਲ 2022 ਤੱਕ 6412 ਕਰੋੜ ਕਿਸਾਨਾਂ ਦੇ ਸਿਰਫ 6.75 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ: ----- ਇਹ 85% ਹੈ?

Farmer SuicidesFarmer Suicides

 2. ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ:- ਕਾਂਗਰਸ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।

ਅਸਲੀਅਤ: - ਪਿਛਲੇ 4 ਸਾਲਾਂ ਵਿੱਚ, 1232 ਕਿਸਾਨਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ, ਕੈਪਟਨ ਦੱਸਣ ਕਿੰਨਿਆ ਨੂੰ ਦਿੱਤਾ10 ਲੱਖ ਰੁਪਏ ਅਤੇ ਇੱਕ ਨੌਕਰੀ ?

3 ਫ਼ਸਲ ਖ਼ਰਾਬ ਹੋਣ ਤੇ ਰਾਹਤ:- ਹਰੇਕ ਕਿਸਾਨ ਨੂੰ 20000 ਰੁਪਏ ਪ੍ਰਤੀ ਏਕੜ ਫ਼ਸਲ ਖ਼ਰਾਬ ਹੋਣ ਤੇ ਆਰਥਿਕ ਸਹਾਇਤਾ ਦੇਣ ਦਾ ਵਾਧਾ

ਕੈਪਟਨ ਦੱਸਣ ਕਿੰਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ?

Captain Amrinder SinghCaptain Amrinder Singh

 4. ਫਸਲ ਬੀਮਾ:- ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਦਾ ਲਾਭ ਦੇਣ ਦਾ ਵਾਅਦਾ।

ਕੈਪਟਨ ਦੱਸਣ ਕਿ ਇਹ ਸਕੀਮ ਕਦੋਂ ਲਾਗੂ ਕੀਤੀ ਗਈ ਅਤੇ ਇਸ ਤੋਂ ਕਿੰਨੇ ਕਿਸਾਨਾਂ ਨੂੰ ਫਾਇਦਾ ਹੋਇਆ?

5. ਚਾਰ ਹਫ਼ਤਿਆਂ ਵਿਚ ਪੰਜਾਬ ਚੋਂ ਨਸ਼ਾ ਖ਼ਤਮ ਕਰਨ ਦਾ ਵਾਧਾ:- ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਪਵਿੱਤਰ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਲੈਕੇ, 4 ਹਫ਼ਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ।

ਨਸ਼ਾ ਖਤਮ ਨਹੀਂ ਹੋਇਆ ਪਰ ਇਸ ਦੀ ਹੋਮ ਡਲਿਵਰੀ ਨਿਸ਼ਚਤ ਰੂਪ ਨਾਲ ਸ਼ੁਰੂ ਹੋ ਗਈ, ਕੈਪਟਨ ਦੱਸਣ ਕਿ ਕਿੰਨੇ ਪੈਡਲਰ ਅਤੇ ਕਿੰਨੇ ਵੱਡੇ ਮਗਰਮੱਛ ਫੜੇ ਹਨ?

 6. ਮੁਫ਼ਤ ਸਿਹਤ ਬੀਮਾ:- ਕਿਸਾਨਾਂ ਨੂੰ 5 ਲੱਖ ਦਾ ਮੁਫ਼ਤ ਸਿਹਤ ਬੀਮਾ ਅਤੇ ਜੀਵਨ ਬੀਮਾ ਪ੍ਰਦਾਨ ਕਰਨ ਦਾ ਵਾਅਦਾ।

ਕੈਪਟਨ ਦੱਸਣ ਕਿ ਇਹ ਸਕੀਮ ਕਦੋਂ ਲਾਗੂ ਕੀਤੀ ਗਈ ਅਤੇ ਇਸ ਤੋਂ ਕਿੰਨੇ ਕਿਸਾਨਾਂ ਨੂੰ ਫਾਇਦਾ ਹੋਇਆ?

JobsJobs

7. ਘਰ-ਘਰ ਨੌਕਰੀ:- 25 ਲੱਖ ਪਰਿਵਾਰਾਂ ਦੇ ਇਕ ਵਿਅਕਤੀ ਨੂੰ ਨੌਕਰੀ ਦੇਣ ਦਾ ਵਾਅਦਾ।

ਨੌਕਰੀਆਂ ਦੇਣ ਦੇ ਨਾਮ 'ਤੇ ਨੌਜਵਾਨਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ ਅਤੇ ਰੋਜ਼ਗਾਰ ਮੇਲੇ ਦਾ ਤਮਾਸ਼ਾ ਕੀਤਾ ਗਿਆ ਕੈਪਟਨ ਦੱਸਣ ਕਿੰਨੇ ਨੌਜਵਾਨਾਂਨੂੰ ਨੌਕਰੀ ਦਿਤੀ ਗਈ?

8. ਨੌਜਵਾਨਾਂ ਨੂੰ 2500 ਰੁਪਏ ਦਾ ਬੇਰੁਜ਼ਗਾਰੀ ਭੱਤਾ।

ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਜਦ ਤੱਕ ਨੌਕਰੀ ਨਹੀਂ ਮਿਲਦੀ ਤੱਦ ਤੱਕ 2500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਨੌਜਵਾਨਾਂ ਨੂੰ 2500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ?

ElectricityElectricity

 9. ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ।

ਅੱਜ ਉਦਯੋਗਪਤੀਆਂ ਨੂੰ 10ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲ ਰਹੀ ਹੈ, ਕੈਪਟਨ ਦੱਸਣ ਪਿਛਲੇ 4 ਸਾਲਾਂ ਵਿਚ ਕਿੰਨੇ ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ?

10. ਸ਼ਗਨ ਸਕੀਮ 51000 ਰੁਪਏ ਕਰਨ ਦਾ ਵਾਧਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਸ਼ਗਨ ਯੋਜਨਾ ਦੇ ਤਹਿਤ ਕਿੰਨੇ ਲੋਕਾਂ ਨੂੰ 51000 ਰੁਪਏ ਦਿੱਤੇ ਗਏ ਹਨ?

11. ਬੁਢਾਪਾ ਅਤੇ ਵਿਧਵਾ ਪੈਨਸ਼ਨ ਵਧਾਕੇ 1500 ਰੁਪਏ ਕਰਨਾ।

ਕੈਪਟਨ ਦੱਸਣ ਪਿਛਲੇ 4 ਸਾਲਾਂ ਵਿੱਚ ਕਿੰਨੇ ਲੋਕਾਂ ਨੂੰ ਬੁਢਾਪਾ ਅਤੇ ਵਿਧਵਾ ਪੈਨਸ਼ਨ 1500 ਰੁਪਏ ਦਿੱਤੇ ਗਈ?

 pensionpension

12. ਦਲਿਤ ਬੇਘਰ ਨੂੰ ਘਰ ਦੇਣ ਦਾ ਵਾਅਦਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਦਲਿਤ ਬੇਘਰਾਂ ਨੂੰ ਘਰ ਦਿਤੇ ਗਏ?

13. ਦਲਿਤ ਪਰਿਵਾਰਾਂ ਨੂੰ 5 ਮਰਲੇ ਦਾ ਪਲਾਟ ਅਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਧਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਦਲਿਤ ਪਰਿਵਾਰਾਂ ਨੂੰ 5 ਮਰਲੇ ਪਲਾਟਅ ਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ?

Avinash Rai KhannaAvinash Rai Khanna

14. ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦੇਣ ਦਾ ਵਾਅਦਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦਿੱਤੀਆਂ ਗਈਆਂ?

 15. ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ ਹਨ?

16. ਆਟਾ ਦਾਲ ਸਕੀਮ ਨਾਲ ਘਿਓ ਅਤੇ ਚਾਹ-ਪਤੀ ਦੇਣ ਦਾ ਵਾਅਦਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿਚ ਕਿੰਨੇ ਲੋਕਾਂ ਨੂੰ ਆਟਾ ਦਾਲ ਨਾਲ ਘਿਓ ਅਤੇ ਚਾਹ-ਪਤੀ ਦਿੱਤੀ ਗਈ?

17. ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਵਜ਼ੀਫੇ ਦੇਣ ਦਾ ਵਾਅਦਾ।

ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ? ਕੇਂਦਰ ਸਰਕਾਰ ਦੁਆਰਾ ਇਨ੍ਹਾਂ ਬੱਚਿਆਂ ਲਈ ਰਾਸ਼ੀ ਕਿਉਂ ਨਹੀਂ ਦਿਤੀ ਗਈ?

Congress governmentCongress government

ਪੰਜਾਬ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ, ਕਾਂਗਰਸ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ ਪਰ ਪਿਛਲੇ 4 ਸਾਲਾਂ ਵਿੱਚ ਘੋਟਾਲਿਆਂ ਦੀ ਭਰਮਾਰ ਜਰੂਰ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹੇਠ ਲਿਖਿਆਂ ਘੋਟਾਲਿਆਂ ਬਾਰੇ ਜਵਾਬ ਦੇਣਾ ਚਾਹੀਦਾ ਹੈ: -

1. ਕੋਵਿਡ 19 ਦੌਰਾਨ ਰਾਸ਼ਨ ਘੋਟਾਲਾ: ਕੇਂਦਰ ਸਰਕਾਰ ਵਲੋਂ ਕੋਵਿਡ 19 ਦੌਰਾਨ 1.41 ਕਰੋੜ ਲੋਕਾਂ ਨੂੰ 8 ਮਹੀਨੇ ਵਾਸਤੇ ਮੁਫ਼ਤ ਪ੍ਰਤੀ ਵਿਅਕਤੀ 40 ਕਿਲੋ ਕਣਕ ਅਤੇ ਪ੍ਰਤੀ ਪਰਿਵਾਰ 8 ਕਿਲੋ ਦਾਲਾਂ ਭੇਜੀਆ ਗਈਆਂਸਨ।

ਕੈਪਟਨ ਦੱਸਣ ਕਿ ਸੰਕਟ ਦੇ ਸਮੇਂ ਗਰੀਬਾਂ ਨੂੰ ਮੁਫ਼ਤ ਵਿਚ ਪੂਰਾ ਰਾਸ਼ਨ ਕਿਉਂ ਨਹੀਂ ਮਿਲਿਆ? ਕਾਂਗਰਸੀ ਨੇਤਾ ਨੇ ਹਜ਼ਾਰਾਂ ਕਰੋੜ ਰੁਪਏ ਘੋਲਾਟਾ ਕੀਤਾ ਅਤੇ ਕੈਪਟਨ ਸੁੱਤਾ ਰਿਹਾ।

AlcohalAlcohal

2. ਨਕਲੀ ਸ਼ਰਾਬ ਘੋਟਾਲਾ: - ਪੰਜਾਬ ਵਿੱਚ ਕਾਂਗਰਸੀ ਲੀਡਰਾਂ ਦੀ ਛਤਰਛਾਇਆ ਹੇਠ ਨਕਲੀ ਸ਼ਰਾਬ ਤਿਆਰ ਕਰਕੇ ਵੇਚੀ ਗਈ, ਕੋਵਿਡ ਦੌਰਾਨ ਸ਼ਰਾਬ ਘਰ-ਘਰ ਵਿੱਚ ਪਹੁੰਚਾਈ ਜਾਂਦੀ ਰਹੀ ਅਤੇ ਤਰਨਤਾਰਨ ਵਿੱਚ 125 ਵਿਅਕਤੀ ਮਾਰੇ ਗਏ, ਸਰਕਾਰ ਨੂੰ 6000 ਕਰੋੜ ਦਾ ਚੂਨਾ ਲੱਗਿਆ ਪਰ ਕੈਪਟਨ ਸਾਹਬ ਸੁਤੇ ਰਹੇ।

3. ਜੀ ਐਸ ਟੀ ਘੋਟਾਲਾ: - ਹਜ਼ਾਰਾਂ ਕਰੋੜਾਂ ਦਾ ਜੀ ਐਸ ਟੀ ਘੋਟਾਲਾ ਹੋ ਗਿਆ ਅਤੇ ਕੈਪਟਨ ਸਾਹਬ ਸੁੱਤੇ ਰਹੇ।

4. ਮਨਰੇਗਾ ਘੋਟਾਲਾ:- ਹਜ਼ਾਰਾਂ ਕਰੋੜ ਦਾ ਮਨਰੇਗਾ ਘੋਟਾਲਾ ਹੋ ਗਿਆ  

5. ਗੈਰ ਕਨੂੰਨੀ ਮਾਈਨਿੰਗ ਘੋਟਾਲਾ ਅਤੇ ਗੁੰਡਾ ਟੈਕਸ ਵਸੂਲੀ: - ਹਜ਼ਾਰਾਂ ਕਰੋੜਾਂ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ ਅਤੇ ਪੰਜਾਬ ਵਿਚ ਪਹਿਲੀ ਵਾਰ ਗੁੰਡਾ ਟੈਕਸ ਦੀ ਵਸੂਲੀ ਕੀਤੀ ਗਈ

ScholarshipScholarship

6. ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਜ਼ੀਫ਼ਾ ਘੋਟਾਲਾ: - ਕੇਂਦਰ ਦੁਆਰਾ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਭੇਜੀ ਗਈ ਸਕਾਲਰਸ਼ਿਪ ਦੀ ਰਕਮ ਵਿਚ, 64 ਕਰੋੜ ਦਾ ਘੋਟਾਲਾ ਕੀਤਾ ਗਿਆ, ਸਿੱਧੇ ਤੌਰ 'ਤੇ ਕਾਂਗਰਸ ਦੇ ਮੰਤਰੀ' ਤੇ ਦੋਸ਼ ਲਗੇ ਪਰ ਕੈਪਟਨ ਸਾਹਬ ਸੁਤੇ ਰਹੇ।

7 ਬੀਜ ਘੋਟਾਲਾ: - ਕਿਸਾਨਾਂ ਨਾਲ ਵਿਸ਼ਵਾਸ਼-ਘਾਤ ਕੀਤਾ ਗਿਆ, ਉਨ੍ਹਾਂ ਨੂੰ ਜਾਲੀ ਬੀਜ ਦਿਤੇ ਗਏ ਅਤੇ ਕਰੋੜਾਂ ਦਾ ਘੋਟਾਲਾ ਹੋਇਆ ਪਰ ਕੈਪਟਨ ਸਾਹਬ ਸੁਤੇ ਰਹੇ।

8 ਮਾਲ-ਵਿਭਾਗ ਦਾ ਘੋਟਾਲਾ:- ਕਰੋੜਾਂ ਦਾ ਘੋਟਾਲਾ ਮਾਲ-ਵਿਭਾਗ ਵਿੱਚ ਹੁੰਦਾ ਰਿਹਾ ਅਤੇ ਕੈਪਟਨ ਸਾਹਬ ਸੁਤੇ ਰਹੇ।

BJP LeaderBJP 

ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਕਿ ਪਿਛਲੇ 4 ਸਾਲ ਦਾ ਪੰਜਾਬ ਦਾ ਇਤਿਹਾਸ ਕਾਲੇ ਅੱਖਰਾਂ ਵਿਚ ਲਿਖਿਆ ਜਾਉਗਾ। ਇਹ ਸਰਕਾਰ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ, ਭ੍ਰਿਸ਼ਟਾਚਾਰ ਸਿਖਰਾਂ ਤੇ ਰਿਹਾ,ਆਮ ਜਨਤਾ ਪਿੱਸ ਰਹੀ ਹੈ, ਲੋਕ ਧੱਕੇ ਖਾ ਰਹੇ ਹਨ ਤੇ ਬੇਰੁਜ਼ਗਾਰ ਸੜਕਾਂ ਤੇ ਕੁੱਟ ਖਾ ਰਹੇ ਹਨ, ਗੈਂਗਸਟਰਾਂ ਦਾ ਦਬ-ਦਬਾ ਰਿਹਾ, ਕ਼ਾਨੂੰਨ ਵੇ-ਵਸਤਾ ਦੀ ਹਾਲਤ ਬਦਤਰ ਰਹੀ ਅਤੇ ਪੰਜਾਬ ਦੇ ਮੁੱਖ ਮੰਤਰੀ ਸੁੱਤੇ ਰਹੇ।

ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਪਾਰਟੀ ਹੈ। ਮੋਦੀ ਸਰਕਾਰ ਨੇ ਕਿਸਾਨਾਂ ਲਈ ਐਮ.ਐੱਸ.ਪੀ. ਤੈਅ ਕਰਨਾ (ਘੱਟੋ ਘੱਟ ਸਮਰਥਨ ਮੁੱਲ), ਫਸਲ ਬੀਮਾ ਯੋਜਨਾ, 6000 ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਭੇਜਣਾ, ਕਿਸਾਨ ਕ੍ਰੈਡਿਟ ਕਾਰਡ, ਨਿੰਮ ਕੋਟੇਡ ਯੂਰੀਆ ਆਦਿ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

Avinash Rai KhannaAvinash Rai Khanna

ਖੰਨਾ ਨੇ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਗੁੰਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਤੁਹਾਡੀ ਗੱਲ ਸੁਣਨ ਲਈ ਤਿਆਰ ਹੈ ਅਤੇ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਲਈ ਵਿਸਥਾਰਤ ਵਿਚਾਰ-ਵਟਾਂਦਰੇ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਕੱਠੇ ਮਿਲ-ਬੈਠਣਾ ਚਾਹੀਦਾ ਹੈ ਅਤੇ ਵਿਚਾਰ-ਵਟਾਂਦਰੇ ਰਾਹੀਂ ਖੇਤੀਬਾੜੀ ਕਾਨੂੰਨਾਂ ਦੇ ਹੱਲ ਲੱਭਣੇ ਚਾਹੀਦੇ ਹਨ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਰਾਕੇਸ਼ ਗਿੱਲ, ਸਾਬਕਾ ਸਿਹਤ ਮੰਤਰੀ ਡਾ: ਬਲਦੇਵ ਰਾਜ ਚਾਵਲਾ, ਪ੍ਰੋ. ਲਕਸ਼ਮੀਕਾਂਤ ਚਾਵਲਾ, ਸੂਬਾ ਸਕੱਤਰ ਐਡਵੋਕੇਟ ਰਾਜੇਸ਼ ਹਨੀ, ਸੂਬਾ ਪ੍ਰੈਸ ਸਹਿ-ਸਕੱਤਰ ਜਨਾਰਦਨ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਸੁਖਮਿੰਦਰ ਸਿੰਘ ਪਿੰਟੂ, ਮਾਨਵ ਤਨੇਜਾ, ਡਾ: ਰਾਮ ਚਾਵਲਾ, ਡਾ ਰਾਕੇਸ਼ ਸ਼ਰਮਾ, ਕੁਮਾਰ ਅਮਿਤ, ਜਰਨੈਲ ਸਿੰਘ ਢੋਟ, ਹਰਵਿੰਦਰ ਸਿੰਘ ਸੰਧੂ , ਸਪਨਾ ਭੱਟੀ, ਮਨੀਸ਼ ਸ਼ਰਮਾ, ਸੰਜੇ ਕੁੰਦਰਾ, ਸਤਪਾਲ ਡੋਗਰਾ, ਅੰਕੁਸ਼ ਮਹਿਰਾ, ਜ਼ਿਲ੍ਹਾ ਭਾਜਪਾ ਪ੍ਰਧਾਨ ਗੌਤਮ ਅਰੋੜਾ, ਜ਼ਿਲ੍ਹਾ ਆਈ.ਟੀ. ਅਤੇ ਸੋਸ਼ਲ ਮੀਡੀਆ ਸੈੱਲ ਦੇ ਕਨਵੀਨਰ ਅਨਮੋਲ ਪਾਠਕ, ਸਵੱਛ ਭਾਰਤ ਸੈੱਲ ਦੇ ਜ਼ਿਲ੍ਹਾ ਕਨਵੀਨਰ ਤਰੁਣ ਅਰੋੜਾ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement