
ਪੁਲਸ ਥਾਣਾ ਭਿੰਡੀ ਸੈਦਾ ਵਿਖੇ ਪਿਓ ਪੁੱਤ ਦੀ ਹੋਈ ਲੜਾਈ ਚ ਛਡਾਉਣ...
ਚੰਡੀਗੜ੍ਹ: ਪੁਲਸ ਥਾਣਾ ਭਿੰਡੀ ਸੈਦਾ ਵਿਖੇ ਪਿਓ ਪੁੱਤ ਦੀ ਹੋਈ ਲੜਾਈ ਚ ਛਡਾਉਣ ਆਏ ਰਿਸ਼ਰੇਦਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਮ੍ਰਿਤਕ ਪਿਆਰਾ ਸਿੰਘ ਦੇ ਰਿਸ਼ਤੇਦਾਰ ਦੱਸਿਆ ਕਿ ਗਿਆਨ ਸਿੰਘ ਵਾਸੀ ਭਿੰਡੀ ਸੈਦਾ ਦਾ ਆਪਣੇ ਪੁੱਤਰ ਗੁਰਦੀਪ ਸਿੰਘ ਨਾਲ ਘਰੇਲੂ ਮਾਮੂਲੀ ਤਕਰਾਰ ਹੋਇਆ।
death
ਜਿਸ ਤੋਂ ਬਾਦ ਗਿਆਨ ਸਿੰਘ ਆਪਣੇ ਭਣਵਾਈਏ ਪਿਆਰਾ ਸਿੰਘ ਨੂੰ ਆਪਣੇ ਘਰ ਆਪਣੇ ਪੁੱਤਰ ਨੂੰ ਸਮਝਾਉਣ ਲਈ ਬੁਲਾਇਆ ਸੀ, ਜਿਸ ਦੌਰਾਨ ਪਿਓ ਪੁੱਤ ਦੀ ਲੜਾਈ ਚ ਛਡਾਉਣ ਆਏ ਰਿਸ਼ਤੇਦਾਰ ਪਿਆਰਾ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਨਾਲ ਪਿਆਰਾ ਸਿੰਘ ਦੀ ਮੌਤ ਹੋ ਗਈ।
Death
ਉਹਨਾ ਮੰਗ ਕੀਤੀ ਕਿ ਉਹਨਾ ਨੂੰ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਏ। ਇਸ ਸੰਬੰਧੀ ਪੁਲਸ ਜਾਂਚ ਅਧਿਕਾਰੀ ਨੇ ਕਿਹਾ ਕਿ ਓਹਨਾ ਵਲੋਂ ਮ੍ਰਿਤਕ ਪਿਆਰਾ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।