
ਸਰਕਾਰ ਤੋਂ ਮੰਗ ਕਰਦਿਆ ਪਰਿਵਾਰ ਨੇ ਕਿਹਾ ਕਿ ਸਾਡਾ ਕਰਜਾ ਮਾਫ਼ ਕੀਤਾ ਜਾਵੇ, ਸਰਕਾਰੀ ਨੌਕਰੀ ਅਤੇ ਜਰਨੈਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਮਾਨਸਾ - ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਜਿੱਥੇ ਲਗਾਤਾਰ ਜਾਰੀ ਹੈ ਉਥੇ ਕਿਸਾਨਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਖੇਤੀ ਸੰਘਰਸ਼ ਵਿੱਚ ਦੋ ਮਹੀਨਿਆਂ ਤੋਂ ਰਹਿ ਰਹੇ ਮਾਨਸਾ ਦੇ ਪਿੰਡ ਖਿਆਲਾ ਦੇ 54 ਸਾਲਾ ਕਿਸਾਨ ਜਰਨੈਲ ਸਿੰਘ ਦੀ ਘਰ ਵਾਪਸ ਪਰਤਣ ਤੇ ਅਚਾਨਕ ਹਾਲਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਹ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਹਰ ਧਰਨੇ ਵਿੱਚ ਯੋਗਦਾਨ ਪਾਉਂਦੇ ਸੀ।
ਉਹਨਾਂ ਦਸਿਆ ਕਿ ਜਰਨੈਲ ਸਿੰਘ ਖੇਤੀ ਸੰਘਰਸ਼ ਵਿਚ ਪਹਿਲੇ ਦਿਨ ਤੋਂ ਦਿੱਲੀ ਬਾਰਡਰ ਤੇ ਜਾਂਦੇ ਰਹੇ ਹਨ ਪਰ ਹੁਣ ਉਹ ਲਗਾਤਾਰ 2 ਮਹੀਨਿਆਂ ਤੋਂ ਉਥੇ ਹੀ ਸੀ ਉਥੇ ਹੀ ਹਾਲਤ ਵਿਗੜਨ ਤੇ ਜਥੇਬੰਦੀ ਮੈਂਬਰਾਂ ਨੇ ਘਰ ਲਿਆਂਦਾ। ਅਸੀ ਡਾਕਟਰ ਨੂੰ ਦਿਖਾਇਆ ਹਾਲਤ ਵਿਗੜਨ ਤੇ ਹਸਪਤਾਲ ਲੈ ਕੇ ਗਏ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਜਰਨੈਲ ਸਿੰਘ ਦੀ ਲੜਕੀ ਦਾ ਕਹਿਣਾ ਹੈ ਕਿ ਪਰਿਵਾਰ ਦੀ ਦੇਖਭਾਲ ਲਈ ਉਹਨਾਂ ਨੇ 5,7 ਲੱਖ ਕਰਜਾ ਲਿਆ ਪਰ ਉਹਨਾਂ ਨੇ ਸਾਡੀ ਪੜ੍ਹਾਈ ਵਿੱਚ ਕਮੀ ਨਹੀਂ ਰੱਖੀ। ਸਰਕਾਰ ਤੋ ਮੰਗ ਕਰਦਿਆ ਪਰਿਵਾਰ ਨੇ ਕਿਹਾ ਕਿ ਸਾਡਾ ਕਰਜਾ ਮਾਫ਼ ਕੀਤਾ ਜਾਵੇ, ਸਰਕਾਰੀ ਨੌਕਰੀ ਅਤੇ ਜਰਨੈਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਦੂਸਰੇ ਪਾਸੇ ਪਿੰਡ ਵਾਸੀਆ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਪ੍ਰਧਾਨ ਨਾਜਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪਹਿਲੇ ਦਿਨ ਤੋਂ ਸੰਘਰਸ਼ਾਂ ਨਾਲ ਜੁੜਿਆ ਹੋਇਆ ਸੀ। ਉਹਨਾਂ ਦੱਸਿਆ ਕਿ ਹੁਣ ਦੋ ਮਹੀਨਿਆਂ ਤੋਂ ਜਰਨੈਲ਼ ਸਿੰਘ ਉਥੇ ਹੀ ਸੀ ਪਰ ਹਾਲਤ ਵਿਗੜਨ ਤੇ ਘਰ ਵਾਪਿਸ ਪਰਤਣ ਤੋ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰ ਸਿਰ 5,7 ਲੱਖ ਦਾ ਕਰਜ਼ਾ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਰਜਾ ਮਾਫ, ਸਰਕਾਰੀ ਨੌਕਰੀ ਅਤੇ ਜਰਨੈਲ਼ ਸਿੰਘ ਨੂੰ ਸਹੀਦ ਦਾ ਦਰਜ਼ਾ ਦਿੱਤਾ ਜਾਵੇ।