
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮੁਸ਼ਕਿਲਾਂ ਫਿਰ ਵਧਦੀਆਂ ਦਿਖਾਈ ਦੇ ਰਹੀਆਂ ਹਨ...
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮੁਸ਼ਕਿਲਾਂ ਫਿਰ ਵਧਦੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਫਰੀਦਕੋਟ ਦੀ ਜੁਡੀਸ਼ੀਅਲ ਕੋਰਟ ਵੱਲੋਂ ਸੈਣੀ ਨੂੰ ਖੁਦ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤੇ ਗਏ ਹਨ।
Sumedh Saini
ਸੈਣੀ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ ਵਿਚ ਪੇਸ਼ ਇਸ ਲਈ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਦਾ ਦਿੱਲੀ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਸਟਿਸ ਅਵਨੀਸ਼ ਝਿੰਗਨ ਨੇ ਇਹ ਹੁਕਮ ਸੈਣੀ ਵੱਲੋਂ ਸੋਮਵਾਰ ਨੂੰ ਸੈਣੀ ਦੀ ਅਗਾਉਂ ਜਮਾਨਤ ਉਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਦੀ ਅਦਾਲਤ ਨੇ ਸ਼ੁਕਰਵਾਰ ਨੂੰ ਕੋਟਕਪੁਰਾ ਪੁਲਿਸ ਗੋਲੀਬਾਰੀ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਦਾਲਤ ਵਿਚ ਨਿੱਜੀ ਤੌਰ ਉਤੇ ਪੇਸ਼ ਹੋਣ ਤੋਂ ਛੋਟ ਨਹੀਂ ਦਿੱਤੀ।
Sumedh Singh Saini
ਦਿੱਲੀ ਵਿਚ ਚੱਲ ਰਹੇ ਉਨ੍ਹਾਂ ਦੇ ਇਲਾਜ ਨੂੰ ਨੁਕਾਰਦਿਆਂ ਅਦਾਲਤ ਨੇ ਸੈਣੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਉਹ ਕੋਟਕਪੁਰਾ ਵਾਲੇ ਕੇਸ ਵਿਚ ਇਕ ਵਾਰ ਵੀ ਖ਼ੁਦ ਪੇਸ਼ ਨਹੀਂ ਹੋਏ, ਇਸਦੇ ਨਾਲ ਹੀ ਇਹ ਵੀ ਕਿਹਾ ਕਿ ਪੇਸ਼ੀ ਲਈ ਉਨ੍ਹਾਂ ਨੂੰ ਖ਼ੁਦ ਆਉਣਾ ਪਵੇਗਾ ਨਾਕਿ ਕਿਸੇ ਵਕੀਲ, ਜਾਂ ਹੋਰ ਵਿਅਕਤੀ ਦੀ ਪੇਸ਼ੀ ਨਹੀਂ ਮੰਨੀ ਜਾਵੇਗੀ।