ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਕ ਪਾਰਟੀ ਵਜੋਂ ਚੋਣਾਂ ’ਚ ਹਿੱਸਾ ਲੈ ਸਕੇਗਾ?
Published : Mar 27, 2021, 1:12 am IST
Updated : Mar 27, 2021, 1:12 am IST
SHARE ARTICLE
image
image

ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਕ ਪਾਰਟੀ ਵਜੋਂ ਚੋਣਾਂ ’ਚ ਹਿੱਸਾ ਲੈ ਸਕੇਗਾ?

ਨਵੀਂ ਦਿੱਲੀ: 26 ਮਾਰਚ (ਅਮਨਦੀਪ ਸਿੰਘ) : ਦਿੱਲੀ ਗੁਰਦਵਾਰਾ ਚੋਣਾਂ ਬਾਰੇ 28 ਜੁਲਾਈ 2010  ਨੂੰ ਸੋਧੇ ਗਏ ਨਿਯਮ 14 ਦੀਆਂ ਧਾਰਾਵਾਂ ਮੁਤਾਬਕ ਹੀ ਹੁਣ ਦਿੱਲੀ ਸਰਕਾਰ ਦਾ ਗੁਰਦਵਾਰਾ ਚੋਣ ਮਹਿਕਮਾ ਇਹ ਫ਼ੈਸਲਾ ਲਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਕ ਧਾਰਮਕ ਪਾਰਟੀ ਵਜੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਹਿੱਸਾ ਲੈ ਸਕੇਗਾ ਜਾਂ ਨਹੀਂ। ਅਦਾਲਤੀ ਮਾਮਲੇ ਕਰ ਕੇ ਹੀ ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਮੰਤਰੀ ਰਾਜਿੰਦਰਪਾਲ ਗੌਤਮ ਵਲੋਂ ਚੋਣਾਂ ਤੋਂ ਐਨ ਪਹਿਲਾਂ ਇਕ ਹੁਕਮ ਜਾਰੀ ਕਰ ਕੇ ਨਿਯਮ 14 ਮੁਤਾਬਕ ਹੀ ਅਸਲ ਧਾਰਮਕ ਪਾਰਟੀਆਂ ਦਾ ਨਬੇੜਾ ਕਰਨ ਦੇ ਹੁਕਮ ਦਿਤੇ ਗਏ ਸਨ। ਇਸ ਹੁਕਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦਿੱਲੀ ਹਾਈਕੋਰਟ ਵਿਚ 22 ਮਾਰਚ ਨੂੰ ਚੁਨੌਤੀ ਦੇਣ ਲਈ ਅਰਜ਼ੀ ਦਾਖ਼ਲ ਕੀਤੀ ਸੀ।  ਅੱਜ ਦਿੱਲੀ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਨਿਯਮਾਂ ਮੁਤਾਬਕ ਹੀ ਇਹ ਫ਼ੈਸਲਾ ਹੋਵੇਗਾ ਕਿ ਕਿਹੜੀ ਪਾਰਟੀ ਧਾਰਮਕ ਹੈ ਜਾਂ ਨਹੀਂ। ਦਰਅਸਲ ਆਮ ਅਕਾਲੀ ਦਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ ਨੇ ਸਾਲ 2017 ਵਿਚ ਅਦਾਲਤ ਵਿਚ ਇਕ ਪਟੀਸ਼ਨ ਦਾਖ਼ਲ ਕਰ ਕੇ 28 ਜੁਲਾਈ 2010 ਨੂੰ ਸੋਧੇ ਗਏ ਨਿਯਮਾਂ ਦਾ ਹਵਾਲਾ ਦੇ 

ਕੇ, ਸਿਰਫ਼ ਧਾਰਮਕ ਪਾਰਟੀਆਂ ਨੂੰ ਹੀ ਦਿੱਲੀ ਗੁਰਦਵਾਰਾ ਚੋਣਾਂ ਲੜਨ ਲਈ ਮਾਨਤਾ ਦੇਣ ਦੀ ਮੰਗ ਕੀਤੀ ਸੀ। ਅਜਿਹੇ ਵਿਚ ਜੋ ਪਾਰਟੀਆਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ ‘ਧਾਰਮਕ’ ਪਾਰਟੀ ਵਜੋਂ ਮਾਨਤਾ ਪ੍ਰਾਪਤ ਨਹੀਂ ਹਨ, ਉਨ੍ਹਾਂ ਦੇ ਚੋਣ ਨਿਸ਼ਾਨ ਰੱਦ ਕਰਨ ਦੀ ਮੰਗ ਕੀਤੀ ਗਈ ਸੀ।
ਹੁਣ ਜਦੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਰਕਾਰੀ ਨੋਟੀਫਿਕੇਸ਼ਨ ਜਾਰੀ ਹੋਣ ਨੂੰ ਕੁੱਝ ਹੀ ਦਿਨ ਰਹਿ ਗਏ ਹਨ, ਤਾਂ ਦੋ ਮਹੀਨੇ ਤੋਂ ਅਦਾਲਤੀ ਮਾਮਲੇ ਦੀ ਸੁਣਵਾਈ ਵਿਚ ਵੀ ਤੇਜ਼ੀ ਆ ਗਈ ਸੀ।
ਅੱਜ ਆਮ ਅਕਾਲੀ ਦਲ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਫੇਸਬੁੱਕ ‘ਤੇ ਇਕ ਵੀਡੀਉ ਪਾ ਕੇ, ਅਦਾਲਤੀ ਕਾਰਵਾਈ ਬਾਰੇ ਸਪਸ਼ਟ ਕੀਤਾ, “ਦਿੱਲੀ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਾਖ਼ਲ ਕੀਤੀ ਗਈ ਪਟੀਸ਼ਨ ‘ਤੇ ਗੁਰਦਵਾਰਾ ਮੰਤਰੀ ਦੀ ਚਿੱਠੀ ‘ਤੇ ਤਾਂ ਰੋਕ ਲਾ ਦਿਤੀ ਹੈ, ਪਰ ਨਾਲ ਹੀ ਸਾਫ਼ ਕਰ ਦਿਤਾ ਹੈ ਕਿ ਸੋਧੇ ਗਏ ਗੁਰਦਵਾਰਾ ਨਿਯਮਾਂ ਮੁਤਾਬਕ ਹੁਣ ਦੋ ਤਿੰਨ ਦਿਨਾਂ ਵਿਚ ਗੁਰਦਵਾਰਾ ਚੋਣ ਨਿਰਦੇਸ਼ਕ ਇਹ ਫ਼ੈਸਲਾ ਲਵੇਗਾ ਕਿ ਅਕਾਲੀ ਦਲ ਬਾਦਲ ਧਾਰਮਕ ਪਾਰਟੀ ਹੈ ਜਾਂ ਨਹੀਂ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ( ਸਰਨਾ ਦਲ ) ਨੂੰ ਗੁਰਦਵਾਰਾ ਨਿਰਦੇਸ਼ਕ ਕੋਲ ਇਹ ਹਲਫ਼ਨਾਮਾ ਦੇਣ ਦੀ ਹਦਾਇਤ ਦਿਤੀ ਹੈ ਕਿ ਉਹ ਨਿਯਮਾਂ ਮੁਤਾਬਕ ਇਕ ਧਾਰਮਕ ਪਾਰਟੀ ਹੈ, ਸਿਆਸੀ ਨਹੀਂ।
ਸ.ਫੂਲਕਾ ਨੇ ਦਸਿਆ ਕਿ ਗੁਰਦਵਾਰਾ ਪ੍ਰਬੰਧ ਵਿਚ ਸਿਆਸੀ ਪਾਰਟੀਆਂ ਦੀ ਦਖ਼ਲਅੰਦਾਜ਼ੀ ਨੂੰ ਨੱਥ ਪਾਉਣ ਲਈ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਇਹ ਜਿੱਤ ਹੈ। ਕਿਉਂਕਿ ਬਾਦਲ ਦਲ ਚੋਣ ਕਮਿਸ਼ਨ ਕੋਲ ਤਾਂ ਧਰਮ ਨਿਰਪੱਖ ਪਾਰਟੀ ਵਜੋਂ ਮਾਨਤਾ ਲੈ ਕੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜਦਾ ਆ ਰਿਹਾ ਹੈ ਤੇ ਗੁਰਦਵਾਰਾ ਚੋਣਾਂ ਵਿਚ ਉਹ ਇਕ ਧਾਰਮਕ ਪਾਰਟੀ ਬਣ ਕੇ ਚੋਣਾਂ ਲੜ ਕੇ ਸਿੱਖ ਸੰਗਤਾਂ ਨਾਲ ਧੋਖਾ ਕਰਦਾ ਆ ਰਿਹਾ ਹੈ। ਹੁਣ ਬਾਦਲ ਦਲ ਦਾ ਧੋਖਾ ਬੰਦ ਹੋ ਜਾਵੇਗਾ। ਇਸ ਨਾਲ ਧਾਰਮਕ ਬੰਦਿਆਂ ਦੇ ਹੱਥ ਗੁਰਦਵਾਰਾ ਪ੍ਰਬੰਧ ਲਿਆਉਣ ਵਿਚ ਮਦਦ ਮਿਲੇਗੀ।
ਇਸ ਵਿਚਕਾਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਅਦਾਲਤ ਦੇ ਹੁਕਮ ਪਿਛੋਂ ਸ਼੍ਰੋਮਣੀ ਅਕਾਲੀ ਦਲ ( ਬਾਦਲ) ਆਪਣੇ ਚੋਣ ਨਿਸ਼ਾਨ ‘ ਬਾਲਟੀ’ ‘ਤੇ ਹੀ ਚੋਣ ਲੜੇਗਾ।
ਪਿਛਲੇ ਦਿਨੀਂ ਹੀ ‘ਜਾਗੋ’ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦੋਸ਼ ਲਾਇਆ ਸੀ ਕਿ 28  ਜੁਲਾਈ 2010 ਨੂੰ ਜੋ ਨਿਯਮ ਸੋਧੇ ਗਏ ਸਨ, ਉਹ ਸ਼ੀਲਾ ਦੀਕਸ਼ਤ ਸਰਕਾਰ ਵਲੋਂ ਸਰਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਸੋਧੇ ਗਏ ਸਨ ਤਾਕਿ ਕੋਈ ਕੋਈ ਨਵੀਂ ਪਾਰਟੀ ਚੋਣ ਲੜਨ ਕੇ ਸਰਨਿਆਂ ਨੂੰ ਮਾਤ ਨਾ ਦੇ ਸਕੇ। 
ਯਾਦ ਰਹੇ ਦਿੱਲੀ ਵਿਚ ਗੁਰਦਵਾਰਾ ਚੋਣ ਮਹਿਕਮੇ ਕੋਲ ਭਾਈ ਬਲਦੇਵ ਸਿੰਘ ਵਡਾਲਾ ਦੀ ਪਾਰਟੀ ਸਿੱਖ ਸਦਭਾਵਨਾ ਦਲ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਪਾਰਟੀ ਪੰਥਕ ਅਕਾਲੀ ਲਹਿਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ( ਸਰਨਾ ਦਲ), ਪੰਥਕ ਸੇਵਾ ਦਲ ਤੇ ਜਾਗੋ  ਪਾਰਟੀ ਰਜਿਸਟਰਡ ਹਨ।  


 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement