‘ਸਕੂਟੀ’ ਵਾਲਾ ਐਮ.ਐਲ.ਏ ਜਗਰੂਪ ਸਿੰਘ ਗਿੱਲ
Published : Mar 27, 2022, 11:49 pm IST
Updated : Mar 27, 2022, 11:49 pm IST
SHARE ARTICLE
image
image

‘ਸਕੂਟੀ’ ਵਾਲਾ ਐਮ.ਐਲ.ਏ ਜਗਰੂਪ ਸਿੰਘ ਗਿੱਲ

ਬਠਿੰਡਾ, 27 ਮਾਰਚ (ਸੁਖਜਿੰਦਰ ਮਾਨ) : ਸੂਬੇ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਾਢੇ 63 ਹਜ਼ਾਰ ਦੇ ਕਰੀਬ ਵੋਟਾਂ ਨਾਲ ਕਰਾਰੀ ਹਾਰ ਦੇਣ ਵਾਲੇ ਜਗਰੂਪ ਸਿੰਘ ਗਿੱਲ ਦੀ ਸਾਦਗੀ ਦੇ ਬਠਿੰਡਾ ਦੇ ਲੋਕ ਕਾਇਲ ਹਨ। ਸ਼ਹਿਰ ਦੀਆਂ ਗਲੀਆਂ ’ਚ ਉਹ ਹਾਲੇ ਵੀ ‘ਸਕੂਟੀ’ ’ਤੇ ਘੁਮਦੇ ਆਮ ਵੇਖੇ ਜਾ ਸਕਦੇ ਹਨ, ਜਿਸ ਦੇ ਚਲਦੇ ਉਨ੍ਹਾਂ ਦੇ ਜਾਣਕਾਰ ‘ਸਕੂਟੀ’ ਵਾਲਾ ਐਮ.ਐਲ.ਏ ਦਸਦੇ ਹਨ। 
ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਬਠਿੰਡਾ ਦੀ ਸਿਆਸਤ ਵਿਚ ਧੁਰਾ ਬਣ ਕੇ ਘੁੰਮਣ ਵਾਲੇ ਸ1 ਗਿੱਲ ਨੇ ਵਿਧਾਇਕ ਬਣਨ ਤੋਂ ਬਾਅਦ ਸੁਰੱਖਿਆ ਤੇ ਸਰਕਾਰੀ ਗੱਡੀ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ।  ਉਨ੍ਹਾਂ ਦਾ ਤਰਕ ਹੈ ਕਿ ‘ਆਪਣੇ ਹੀ ਲੋਕਾਂ ਤੋਂ ਕਾਹਦਾ ਡਰ, ਜਿਨ੍ਹਾਂ ਦੀਆਂ ਵੋਟਾਂ ਲੈਣ ਲਈ ਉਹ ਮਹੀਨਾ ਪਹਿਲਾਂ ਹੱਥ ਬੰਨ੍ਹਦੇ ਰਹੇ ਹਨ।’’
 ਸਾਦਗੀ ਤੇ ਹਰ ਸਮੇਂ ਆਮ ਵਿਅਕਤੀ ਬਣ ਕੇ ਰਹਿਣ ਦੇ ਸ਼ੌਕੀਨ ਨਵੇਂ ਬਣੇ ਇਸ ਵਿਧਾਇਕ ਦੇ ਇਕ ਮਿੱਤਰ ਨੂੰ ਕਈ ਸਾਲ ਪਹਿਲਾਂ ਉਸ ਸਮੇਂ ਗਹਿਰਾ ਝਟਕਾ ਲੱਗਾ ਸੀ ਜਦ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹੁੰਦਿਆਂ ਸ. ਗਿੱਲ ਬਠਿੰਡਾ ਸ਼ਹਿਰ ਤੋਂ 15 ਕਿਲੋਮੀਟਰ ਦੂਰ ਉਸ ਦੇ ਪਿੰਡ ਵਿਚ ‘ਸਕੂਟੀ’ ’ਤੇ ਹੀ ਉਸ ਦੀ ਲੜਕੀ ਦੇ ਵਿਆਹ ’ਤੇ ਜਾ ਪੁੱਜੇ ਸਨ। ਨਾ ਲਾਲ ਬੱਤੀ ਵਾਲੀ ਗੱਡੀ ਤੇ ਨਾ ਹੀ ਕੋਈ ਗੰਨਮੈਨ ਵੇਖ ਜਦ ਉਨ੍ਹਾਂ ਦੇ ਮਿੱਤਰ ਨੇ ਇਧਰ-ਉਧਰ ਵੇਖਿਆ ਤਾਂ ਉਸ ਦੀ ਹਾਲਤ ਭਾਂਪਦਿਆਂ ਗਿੱਲ ਸਾਹਿਬ ਨੇ ਬੜੀ ਬੇਬਾਕੀ ਨਾਲ ਉਸ ਨੂੰ ਇਹ ਕਹਿੰਦਿਆਂ ਨਿਰਉਤਰ ਕਰ ਦਿਤਾ ਸੀ ਕਿ ‘ਉਸਨੇ ਜਗਰੂਪ ਸਿੰਘ ਗਿੱਲ ਨੂੰ ਵਿਆਹ ’ਤੇ ਸੱਦਿਆ ਹੈ ਜਾਂ ਚੇਅਰਮੈਨ ਦੀ ਗੱਡੀ ਤੇ ਉਨ੍ਹਾਂ ਦੇ ਗੰਨਮੈਨਾਂ ਨੂੰ।’’ ਹੁਣ ਇਹੀ ਹਾਲ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਵੀ ਹੈ, ਉਂਜ ਉਹ ਚੋਣਾਂ ਤੋਂ ਪਹਿਲਾਂ ਪਰਵਾਰ ਵਲੋਂ ਜ਼ੋਰ ਦੇਣ ਤੋਂ ਬਾਅਦ ਖਰੀਦੀ ‘ਵੈਗਨਰ’ ਗੱਡੀ ਨੂੰ ਸ਼ਹਿਰ ਵਿਚ ਜ਼ਰੂਰ ਲੈ ਜਾਂਦੇ ਹਨ, ਜਿਸ ਨੂੰ ਵੇਖ ਕੇ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਵਾਲੇ ਵਿਅਕਤੀਆਂ ਨੂੰ ‘ਵਿਧਾਇਕ’ ਦੇ ਪੁੱਜਣ ਦਾ ਅਹਿਸਾਸ ਵੀ ਨਹੀਂ ਹੁੰਦਾ ਹੈ। ਬਠਿੰਡਾ ਸ਼ਹਿਰ ਦੀ ਲਗਭਗ ਹਰ ਗਲੀ, ਹਰ ਮੁਹੱਲੇ ਦੇ ਵਾਸੀ ਨੂੰ ਨਿੱਜੀ ਤੌਰ ’ਤੇ ਜਾਣਨ ਵਾਲੇ ਵਿਧਾਇਕ ਗਿੱਲ ਦਾ ਤਰਕ ਹੈ ਕਿ ‘‘ਜੇਕਰ ਤੁਸੀਂ ਗ਼ਲਤ ਕੰੰਮ ਨਹੀਂ ਕਰਨਾ ਤਾਂ ਤੁਹਾਨੂੰ ਕੋਈ ਖ਼ਤਰਾ ਨਹੀਂ ਹੁੰਦਾ। ’’ ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਸਾਦਗੀ ਪਸੰਦ ਹਨ ਤੇ ਫ਼ੋਕੇ ਦਿਖਾਵੇ ਤੋਂ ਸਖ਼ਤ ਨਫ਼ਰਤ ਹੈ। 
ਸ. ਗਿੱਲ ਨੇ ਕਿਹਾ ਕਿ ਵੱਡੀ ਕਾਰ ਦੀ ਬਜਾਏ ਉਨ੍ਹਾਂ ਦੀ ‘ਸਕੂਟੀ’ ਸ਼ਹਿਰ ਦੀ ਹਰ ਉਸ ਗਲੀ ਤੇ ਮੁਹੱਲੇ ਵਿਚ ਜਾ ਸਕਦੀ ਹੈ, ਜਿਥੋਂ ਕੋਈ ਹੋਰ ਚੀਜ਼ ਨਹੀਂ ਟੱਪਦੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਚੋਣਾਂ ’ਚ ਨਾਮਜ਼ਦਗੀ ਭਰਨ ਸਮੇਂ ਵੀ ਉਨ੍ਹਾਂ ਨੂੰ ਗੰਨਮੈਨ ਦੇਣ ਲਈ ਕਿਹਾ ਗਿਆ ਸੀ ਪ੍ਰੰਤੂ ਉਸ ਨੇ ਇਨਕਾਰ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਪ੍ਰਧਾਨ, ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਰਹਿੰਦੇ ਸਮੇਂ ਵੀ ਉਨ੍ਹਾਂ ਸਰਕਾਰੀ ਗੱਡੀ ਤੇ ਗੰਨਮੈਂਨ ਨਹੀਂ ਲਏ ਸਨ ਤੇ ਹੁਣ ਵੀ ਉਨ੍ਹਾਂ ਨੂੰ ਕੋਈ ਜਰੂਰਤ ਨਹੀਂ ਤੇ ਲੋਕ ਹੀ ਉਸ ਦੀ ਤਾਕਤ ਹਨ। 
ਜ਼ਿਕਰਯੋਗ ਹੈ ਕਿ ਲਗਾਤਾਰ 40 ਤੋਂ ਪਹਿਲਾਂ ਨਗਰ ਕੌਂਸਲ ਤੇ ਹੁਣ ਨਗਰ ਨਿਗਮ ਦੇ ਮੈਂਬਰ ਚੱਲੇ ਆ ਰਹੇ ਜਗਰੂਪ ਸਿੰਘ ਗਿੱਲ ਨੂੰ ਸੀਨੀਅਰ ਹੋਣ ਦੇ ਬਾਵਜੂਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਰਿਸ਼ਤੇਦਾਰ ਦੇ ਪਿੱਛੇ ਲੱਗ ਕੇ ਮੇਅਰ ਬਣਾਉਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਦਾ ਬਠਿੰਡਾ ਦੇ ਲੋਕਾਂ ਨੇ ਕਾਫ਼ੀ ਬੁਰਾ ਮਨਾਇਆ ਸੀ ਤੇ ਹੁਣ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਇਤਿਹਾਸਕ ਵੋਟਾਂ ਨਾਲ ਹਾਰ ਦੇ ਕੇ ਅਪਣਾ ਗੁੱਸਾ ਵੀ ਕੱਢਿਆ ਹੈ। 
ਇਸ ਖ਼ਬਰ ਨਾਲ ਸਬੰਧਤ ਫ਼ੋਟੋ 27 ਬੀਟੀਆਈ 03 ਵਿਚ ਹੈ। 
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement