
ਪੁਲਿਸ ਨੇ ਮੈਨੇਜਰ ਸਮੇਤ 6 ਕੁੜੀਆਂ ਨੂੰ ਕੀਤਾ ਗ੍ਰਿਫਤਾਰ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਬੀਤੀ ਰਾਤ ਜ਼ਿਲ੍ਹੇ ਦੇ ਦੁੱਗਰੀ ਇਲਾਕੇ ਵਿਚ ਪੈਂਦੇ ਨਾਮੀ ਸਪਾ ਸੈਂਟਰ ’ਤੇ ਰੇਡ ਮਾਰੀ। ਇਥੇ ਸਪਾ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਛਾਪਾ ਮਾਰ ਕੇ ਮੈਨੇਜਰ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਚੋਰਾਂ ਨੇ NRI ਔਰਤ ਤੋਂ ਖੋਹੀ 30 ਹਜ਼ਾਰ ਦੀ ਨਕਦੀ ਤੇ ਫੋਨ, ਭੈਣ ਨਾਲ ਜਾ ਰਹੀ ਸੀ ਬਜ਼ਾਰ
ਇਨ੍ਹਾਂ ਖਿਲਾਫ 3, 4, 5, ਇਮੋਰਲ ਟਰੈਫਿਕ ਐਕਟ 1956 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ 8 ਹਜ਼ਾਰ ਰੁਪਏ ਦੀ ਨਕਦੀ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਹੇ ਪਿਓ-ਪੁੱਤ ਨੂੰ ਕਾਰ ਨੇ ਮਾਰੀ ਟੱਕਰ, ਪੁੱਤ ਨੇ ਮੌਕੇ 'ਤੇ ਤੋੜਿਆ ਦਮ
ਮਿਲੀ ਜਾਣਕਾਰੀ ਮੁਤਾਬਕ ਇਸ ਰੇਡ ਦੌਰਾਨ ਪੁਲਿਸ ਨੇ ਕਈਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਐੱਸ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਦੁੱਗਰੀ ਵਿਚ ਪੈਂਦੇ ਸਪਾ ਸੈਂਟਰ ਵਿਚ ਰੇਡ ਕੀਤੀ ਗਈ। ਜਿੱਥੇ ਪੁਲਿਸ ਨੇ ਮੈਨੇਜਰ ਸਮੇਤ 6 ਕੁੜੀਆਂ ਨੂੰ ਹਿਰਾਸਤ ਵਿਚ ਲਿਆ ਹੈ। ਫਿਲਹਾਲ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਸਟਾਫ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।