Khanna News: ਨਾਬਾਲਗ ਬਲਾਤਕਾਰ ਪੀੜਤ ਨੇ ਕੀਤੀ ਖ਼ੁਦਕੁਸ਼ੀ, ਮੁਲਜ਼ਮ ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਬਲੈਕਮੇਲ
Published : Mar 27, 2024, 3:24 pm IST
Updated : Mar 27, 2024, 3:24 pm IST
SHARE ARTICLE
A minor rape victim committed suicide Khanna News in punjabi
A minor rape victim committed suicide Khanna News in punjabi

Khanna News: ਮਾਮਲੇ ਨੂੰ ਦਬਾਉਣ ਲਈ 7 ਲੱਖ ਰੁਪਏ ਦੀ ਪੇਸ਼ਕਸ਼

A minor rape victim committed suicide Khanna News in punjabi: ਖੰਨਾ ਦੇ ਸਮਰਾਲਾ 'ਚ 13 ਸਾਲਾ ਲੜਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਸੀ। ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ 'ਤੇ ਲੜਕੀ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਬਲਵੀਰ ਸਿੰਘ ਵਾਸੀ ਪਿੰਡ ਮੁਸਕਾਬਾਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਵੀਰ ਪਿੰਡ ਦਾ ਜ਼ਿਮੀਂਦਾਰ ਹੈ। ਉਸ 'ਤੇ ਕੇਸ ਨੂੰ ਦਬਾਉਣ ਲਈ ਪੀੜਤ ਪਰਿਵਾਰ ਨੂੰ 7 ਲੱਖ ਰੁਪਏ ਦੇਣ ਦਾ ਵਾਅਦਾ ਕਰਨ ਦਾ ਦੋਸ਼ ਹੈ। ਹਾਲਾਂਕਿ ਉਸ ਨੇ ਪੈਸੇ ਨਹੀਂ ਦਿੱਤੇ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ।

 

ਪੁਲਿਸ ਮੁਤਾਬਕ 13 ਸਾਲਾ ਲੜਕੀ ਦੇ ਪਿਤਾ ਦੀ ਮੌਤ ਹੋ ਗਈ ਹੈ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਸੀ। ਮਾਂ ਆਪਣੀ ਧੀ ਨੂੰ ਕੰਮ 'ਤੇ ਲੈ ਕੇ ਜਾਣ ਲੱਗੀ ਸੀ। ਕੁਝ ਸਮਾਂ ਪਹਿਲਾਂ ਦੋਵੇਂ ਬਲਵੀਰ ਸਿੰਘ ਦੇ ਘਰ ਕੰਮ ਕਰਨ ਲੱਗੀਆਂ ਫਿਰ ਉਨ੍ਹਾਂ ਨੇ ਉੱਥੇ ਕੰਮ ਕਰਨਾ ਛੱਡ ਦਿਤਾ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਬਲਵੀਰ ਦੇ ਘਰ ਕੰਮ ਕਰਨਾ ਇਸ ਲਈ ਛੱਡ ਦਿੱਤਾ ਸੀ ਕਿਉਂਕਿ 46 ਸਾਲਾ ਬਲਵੀਰ ਉਸ ਦੀ 13 ਸਾਲਾ ਧੀ ਨੂੰ ਗੰਦੀਆਂ ਨਜ਼ਰਾਂ ਨਾਲ ਦੇਖਦਾ ਸੀ। ਉਹ ਉਸ ਨਾਲ ਗੰਦੀਆਂ ਗੱਲਾਂ ਕਰਦਾ ਸੀ।

ਇਹ ਵੀ ਪੜ੍ਹੋ: Canada News: ਕੈਨੇਡਾ ਵਿਚ ਭਾਰਤੀ ਦੀ ਚਮਕੀ ਕਿਸਮਤ, 6.13 ਕਰੋੜ ਰੁਪਏ ਤੋਂ ਵੱਧ ਦੀ ਲੱਗੀ ਲਾਟਰੀ 

ਮਾਂ ਨੇ ਦੱਸਿਆ ਕਿ ਬਲਵੀਰ ਦੇ ਘਰ ਦਾ ਕੰਮ ਛੱਡਣ ਤੋਂ ਬਾਅਦ ਉਹ ਕਿਸੇ ਹੋਰ ਥਾਂ ਕੰਮ ਕਰਨ ਲੱਗੀ। ਉਹ 23 ਮਾਰਚ ਨੂੰ ਕੰਮ ਤੋਂ ਬਾਹਰ ਚਲੀ ਗਈ ਸੀ। ਇਸ ਦੌਰਾਨ ਲੜਕੀ ਨੇ ਘਰ 'ਚ ਹੀ ਪੱਖੇ ਨਾਲ ਫਾਹਾ ਲੈ ਲਿਆ। ਜਦੋਂ ਗੁਆਂਢੀ ਕੰਮ ਤੋਂ ਘਰ ਗਿਆ ਤਾਂ ਉਸ ਨੇ ਲੜਕੀ ਨੂੰ ਲਟਕਦੀ ਦੇਖਿਆ। ਉਸ ਨੇ ਰੌਲਾ ਪਾ ਕੇ ਆਸ-ਪਾਸ ਦੇ ਬਾਕੀ ਲੋਕਾਂ ਨੂੰ ਬੁਲਾਇਆ।

ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਮਿਲਿਆ 6 ਮਹੀਨੇ ਦਾ ਭਰੂਣ, ਕੁੱਤੇ ਰਹੇ ਸਨ ਨੋਚ  

ਇਸ ਦੌਰਾਨ ਮੁਲਜ਼ਮ ਬਲਵੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਿਆ। ਮ੍ਰਿਤਕਾ ਦੀ ਮਾਂ ਦੱਸਦੀ ਹੈ ਕਿ ਦੋਸ਼ੀ ਬਲਵੀਰ ਜਾਣਦਾ ਸੀ ਕਿ ਲੜਕੀ ਨੇ ਫਾਹਾ ਕਿਉਂ ਲਾਇਆ। ਇਸ ਲਈ ਉਨ੍ਹਾਂ ਮਾਮਲੇ ਨੂੰ ਇਥੇ ਹੀ ਦਬਾਉਣ ਲਈ ਕਿਹਾ। ਇਸ ਦੇ ਬਦਲੇ ਉਸ ਨੇ ਲੜਕੀ ਦੀ ਮਾਂ ਨੂੰ 7 ਲੱਖ ਰੁਪਏ ਦੇਣ ਲਈ ਕਿਹਾ। ਲੜਕੀ ਦੀ ਮਾਂ ਦਾ ਦੋਸ਼ ਹੈ ਕਿ ਮੁਲਜ਼ਮ ਬਲਵੀਰ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਪੁਲਿਸ ਕੋਲ ਗਈ ਤਾਂ ਲੜਕੀ ਦੀ ਲਾਸ਼ ਨਹੀਂ ਮਿਲੇਗੀ। ਪੈਸੇ ਦੇਣ ਦਾ ਵੀ ਲਾਲਚ ਦਿਤਾ। ਇਸ ਲਈ ਉਨ੍ਹਾਂ ਨੇ ਪੁਲਿਸ ਨੂੰ ਦੱਸੇ ਬਿਨਾਂ ਲੜਕੀ ਦੀ ਲਾਸ਼ ਦਾ ਸਸਕਾਰ ਕਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲੜਕੀ ਦੀ ਮਾਂ ਅਨੁਸਾਰ ਮੰਗਲਵਾਰ ਰਾਤ ਉਸ ਨੇ ਲੜਕੀ ਦੇ ਫੋਨ ਵਿਚ ਦੇਖਿਆ ਕਿ ਬਲਵੀਰ ਸਿੰਘ ਨੇ ਉਸ ਨੂੰ ਅਸ਼ਲੀਲ ਵੀਡੀਓ ਭੇਜੀ ਹੈ। ਲੜਕੀ ਦੇ ਪੱਟਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਕੇਸ ਕੀਤਾ ਹੁੰਦਾ ਤਾਂ ਪੂਰਾ ਖੁਲਾਸਾ ਹੋ ਜਾਣਾ ਸੀ। ਇਸ ਲਈ ਬਲਵੀਰ ਨੇ ਤੁਰੰਤ ਲੜਕੀ ਦਾ ਸਸਕਾਰ ਕਰਵਾਇਆ। ਬਾਅਦ ਵਿਚ ਉਸ ਨੇ ਵਾਅਦੇ ਮੁਤਾਬਕ 7 ਲੱਖ ਰੁਪਏ ਦੇਣ ਤੋਂ ਵੀ ਇਨਕਾਰ ਕਰ ਦਿਤਾ।

ਵੀਡੀਓ ਤੋਂ ਪਤਾ ਲੱਗਾ ਹੈ ਕਿ ਲੜਕੀ ਨਾਲ ਕੁਝ ਗਲਤ ਕੰਮ ਹੋਇਆ ਸੀ। ਉਸ ਵੀਡੀਓ ਦੇ ਆਧਾਰ 'ਤੇ ਲੜਕੀ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲੜਕੀ ਦੀ ਮਾਂ ਅਤੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਬਾਈਲ ਨੂੰ ਜ਼ਬਤ ਕਰਕੇ ਜਾਂਚ ਲਈ ਸਾਈਬਰ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ। 

(For more news apart from 'A minor rape victim committed suicide Khanna News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement