Canada News: ਕੈਨੇਡਾ ਵਿਚ ਭਾਰਤੀ ਦੀ ਚਮਕੀ ਕਿਸਮਤ, 6.13 ਕਰੋੜ ਰੁਪਏ ਤੋਂ ਵੱਧ ਦੀ ਲੱਗੀ ਲਾਟਰੀ
Published : Mar 27, 2024, 12:58 pm IST
Updated : Mar 27, 2024, 12:58 pm IST
SHARE ARTICLE
Indian get lottery in Canada News in punjabi
Indian get lottery in Canada News in punjabi

Canada News: ਗੁਜਰਾਤ ਦਾ ਰਹਿਣ ਵਾਲਾ ਹੈ ਸੰਦੀਪ ਪਟੇਲ

Indian Get lottery in Canada News in punjabi : ਹਰ ਕੋਈ ਬਹੁਤ ਸਾਰਾ ਪੈਸਾ ਕਮਾਉਣਾ ਅਤੇ ਅਮੀਰ ਬਣਨਾ ਚਾਹੁੰਦਾ ਹੈ। ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਮਿਹਨਤ ਨਾਲ ਬਹੁਤ ਸਾਰਾ ਪੈਸਾ ਕਮਾਉਂਦੇ ਹਨ। ਹਾਲਾਂਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਕਿਸਮਤ ਰਾਤੋ-ਰਾਤ ਬਦਲ ਜਾਂਦੀ ਹੈ ਅਤੇ ਉਹ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹਨ। ਹੁਣ ਇਸੇ ਤਰ੍ਹਾਂ ਦੀ ਇਕ ਹੋਰ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: Canada News: ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਦੀ ਨਿਕਲੀ 1 ਅਰਬ 10 ਕਰੋੜ ਰੁਪਏ ਦੀ ਲਾਟਰੀ  

ਜਿਥੇ ਭਾਰਤੀ ਮੂਲ ਦੇ ਇਕ ਵਿਅਕਤੀ ਦੀ 10 ਲੱਖ ਕੈਨੇਡੀਅਨ ਡਾਲਰ ਦੀ ਲਾਟਰੀ ਲੱਗੀ ਹੈ। ਜੇਕਰ ਇਸ ਰਕਮ ਨੂੰ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ 6.13 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਲਾਟਰੀ ਜੇਤੂ ਸੰਦੀਪ ਪਟੇਲ ਕੈਨੇਡਾ ਦੇ ਓਨਟਾਰੀਓ ਖੇਤਰ ਦੇ ਅਰਨਪ੍ਰਿਅਰ ਨਾਂ ਦੇ ਕਸਬੇ ਵਿੱਚ ਰਹਿੰਦਾ ਹੈ ਅਤੇ ਆਪਣਾ ਕਾਰੋਬਾਰ ਵੀ ਚਲਾਉਂਦਾ ਹੈ। ਸੰਦੀਪ ਪਟੇਲ ਹਫ਼ਤੇ ਵਿੱਚ 2 ਤੋਂ 3 ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਰਾਤੋ-ਰਾਤ ਕਰੋੜਪਤੀ ਬਣਿਆ ਪਰਿਵਾਰ, 1.5 ਕਰੋੜ ਰੁਪਏ ਦੀ ਨਿਕਲੀ ਲਾਟਰੀ

ਸੰਦੀਪ ਪਟੇਲ ਨੇ 2023 ਵਿਚ ਇਕ ਲਾਟਰੀ ਟਿਕਟ ਖ਼ਰੀਦੀ, ਜਿਸ ਦਾ ਡਰਾਅ 29 ਜੁਲਾਈ 2023 ਨੂੰ ਨਿਕਲ ਚੁੱਕਾ ਸੀ ਪਰ ਕੁੱਝ ਦਿਨ ਪਹਿਲਾਂ ਜਦੋਂ ਉਹ ਆਪਣੀ ਕਾਰ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਨੂੰ ਪੁਰਾਣੀ ਲਾਟਰੀ ਟਿਕਟ ਮਿਲੀ, ਜਦੋਂ ਸੰਦੀਪ ਪਟੇਲ ਨੇ ਲਾਟਰੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਮਿਲੀਅਨ ਡਾਲਰ ਦੀ ਰਕਮ ਜਿੱਤੀ ਕਿਉਂਕਿ ਉਸ ਦੀ ਲਾਟਰੀ ਦੇ 7 ਨੰਬਰ ਲੱਕੀ ਡਰਾਅ ਨਾਲ ਮੇਲ ਖਾ ਰਹੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮਗਰੋਂ ਉਹ ਆਪਣੀ ਟਿਕਟ ਲੈ ਕੇ ਟੋਰਾਂਟੋ ਪਹੁੰਚਿਆ, ਜਿੱਥੇ ਉਸ ਨੂੰ 1 ਮਿਲੀਅਨ ਡਾਲਰ ਦਾ ਚੈੱਕ ਭੇਟ ਕੀਤਾ ਗਿਆ।  ਸੰਦੀਪ ਪਟੇਲ ਨੂੰ ਬੀਤੀ 19 ਮਾਰਚ 2024 ਨੂੰ 1 ਮਿਲੀਅਨ ਡਾਲਰ ਦਾ ਚੈੱਕ ਮਿਲਿਆ। ਸੰਦੀਪ ਨੇ ਕਿਹਾ ਉਹ ਇਨ੍ਹਾਂ ਜਿੱਤੇ ਹੋਏ ਲਾਟਰੀ ਦੇ ਪੈਸਿਆਂ ਨਾਲ ਹੋਮ ਲੋਨ ਦਾ ਭੁਗਤਾਨ ਕਰੇਗਾ। ਸੰਦੀਪ ਮੂਲ ਰੂਪ ਵਿਚ ਗੁਜਰਾਤ ਦਾ ਰਹਿਣ ਵਾਲਾ ਹੈ।  

(For more news apart from 'Indian get lottery in Canada News in punjabi ' stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement