ਕਿਸਾਨਾਂ ਨੂੰ ਕੇਂਦਰ ਦੇ ਫ਼ੈਸਲੇ ਨਾਲ ਮਿਲੇਗੀ ਰਾਹਤ, ਕੈਪਟਨ ਨੇ ਕੀਤੀ ਸੀ ਅਪੀਲ
Published : Apr 27, 2019, 5:46 pm IST
Updated : Apr 27, 2019, 5:46 pm IST
SHARE ARTICLE
Captain Amrinder Singh
Captain Amrinder Singh

ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਦਿੱਤੀ ਰਾਹਤ

ਪੰਜਾਬ- ਕਿਸਾਨਾਂ ਨੂੰ ਮੰਡੀ ‘ਚ ਕਣਕ ਵੇਚਣ ਲੱਗਿਆ ਆ ਰਹੀ ਦਿੱਕਤ ਦੇ ਚੱਲਦਿਆ ਕੇਂਦਰ ਸਰਕਾਰ ਨੇ ਕੁੱਝ ਰਾਹਤ ਦਿੱਤੀ ਹੈ। ਬੇਮੌਸਮੇ ਮੀਂਹ ਨਾਲ ਕਣਕ ਦੇ ਦਾਣੇ ਦੀ ਚਮਕ ਤੇ ਕੁਦਰਤੀ ਰੰਗ ਭਾਵ ਲਸਟਰ ਲੌਸ ਹੋਣ ਕਰਕੇ ਕਿਸਾਨਾਂ ਨੂੰ ਫ਼ਸਲ ਵੇਚਣ ‘ਚ ਦਿੱਕਤ ਆ ਰਹੀ ਸੀ। ਹੁਣ ਕੇਂਦਰ ਸਰਕਾਰ ਨੇ ਇਸ ਸਬੰਧੀ ਸ਼ਰਤਾਂ ‘ਚ ਅੰਤਿਮ ਰਿਪੋਰਟ ਆਉਣ ਤਕ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਬੁਲਾਰੇ ਮੁਤਾਬਕ ਭਾਰਤ ਸਰਕਾਰ ਨੇ ਫ਼ਸਲ ਦੇ ਦਾਣਿਆਂ ਦਾ ਕੁਦਰਤੀ ਰੰਗ ਤੇ ਲਸਟਰ ਲੌਸ ਯਾਨੀ ਧੁੱਪ ਨਾਲ ਨੁਕਸਾਨ ਨੂੰ 10 ਫ਼ੀਸਦੀ ਤਕ ਕਰ ਦਿੱਤਾ ਗਿਆ ਹੈ ਜਿਸ ‘ਤੇ ਕੋਈ ਵੈਲਿਊ ਕੱਟ ਨਹੀਂ ਹੋਵੇਗਾ।

WheatWheat

ਮੰਤਰਾਲੇ ਨੇ ਖਰੀਦ ਸ਼ਰਤਾਂ ‘ਚ ਢਿੱਲ ਜ਼ਿਲ੍ਹਾ ਆਧਾਰ ’ਤੇ ਵੀ ਦੇਣ ਦੀ ਆਗਿਆ ਦਿੱਤੀ ਹੈ ਜਿਸ ਤਹਿਤ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ 'ਚ 50 ਫ਼ੀਸਦੀ ਤਕ ਜਦਕਿ ਫਾਜ਼ਿਲਕਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ‘ਚ 75 ਫ਼ੀਸਦੀ ਤਕ ਦੀ ਇਜਾਜ਼ਤ ਦਿੱਤੀ ਗਈ ਹੈ। ਉਹ ਦਾਣੇ ਜਿਨ੍ਹਾਂ ਦੀ ਚਮਕ ਤੇ ਕੁਦਰਤੀ ਰੰਗ 10 ਫ਼ੀਸਦੀ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ ਸੁੰਗੜੇ ਤੇ ਟੁੱਟੇ ਦਾਣਿਆਂ ਦੀ ਮਾਤਰਾ 75 ਫ਼ੀਸਦੀ ਤਕ ਹੈ, ਦੀ ਖ਼ਰੀਦ ’ਚ ਸਿੱਧੇ ਤੌਰ ’ਤੇ ਇਕ ਚੌਥਾਈ ਵੈਲਿਊ ਕੱਟ ਲਾਇਆ ਜਾਵੇਗਾ।

Wheat MarketWheat Mandi

ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਇਸ ਬਾਬਤ ਚਿੱਠੀ ਲਿਖੀ ਸੀ, ਉਨ੍ਹਾਂ ਮੀਂਹ ਨਾਲ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਖ਼ਰੀਦ ਦੇ ਨਿਯਮਾਂ ‘ਚ ਢਿੱਲ ਦੇਣ ਦੀ ਅਪੀਲ ਕੀਤੀ ਸੀ। ਕਣਕ ਦੀ ਖ਼ਰੀਦ ਸਬੰਧੀ ਸ਼ਰਤਾਂ ਵਿਚ ਢਿੱਲ ਦੇਣ ਦਾ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਜੋ ਸਾਂਝੀ ਟੀਮ ਦੀ ਅੰਤਿਮ ਰਿਪੋਰਟ ਹਾਸਲ ਹੋਣ ਤਕ ਜਾਰੀ ਰਹੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement