
ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਨੂੰ ਸਿਹਤ ਵਿਭਾਗ ਦੇ ਕਾਮਿਆਂ ਦੁਆਰਾ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।
ਬੁਢਲਾਡਾ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਸ ਨੂੰ ਠੱਲ ਪਾਉਂਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਇਸ ਤਹਿਤ ਹੁਣ ਬੁਢਲਾਡਾ ਵਿਖੇ ਸਿਹਤ ਵਿਭਾਗ ਦੇ ਵੱਲੋਂ 19 ਵਾਰਡਾਂ ਵਿਚ ਡੋਰ-ਟੂ-ਡੋਰ ਸਰਵੇ ਕਰਵਾ ਕੇ 7949 ਘਰਾਂ ਦਾ ਮੁਆਇਨਾ ਕੀਤਾ ਗਿਆ।
covid 19 punjab
ਇਸ ਵਿਚ ਇਸ ਗੱਲ ਦਾ ਰਿਕਾਰਡ ਰੱਖਿਆ ਗਿਆ ਹੈ ਕਿ ਕੋਈ ਵਿਅਕਤੀ ਬਾਹਰੋਂ ਤਾਂ ਨਹੀਂ ਆਇਆ ਅਤੇ ਜਾਂ ਫਿਰ ਕੋਈ ਕਿਸੇ ਪੀੜਿਤ ਵਿਅਕਤੀ ਦੇ ਸੰਪਰਕ ਵਿਚ ਤਾਂ ਨਹੀਂ ਆਇਆ। ਦੱਸ ਦੱਈਏ ਕਿ ਬੁਢਲਾਡਾ ਵਿਖੇ ਸਿਹਤ ਵਿਭਾਗ ਦੇ ਵੱਲੋਂ 11 ਮਰੀਜ਼ ਜੋ ਦਿੱਲੀ ਦੇ ਨਜ਼ਾਮੂਦੀਨ ਮਰਕਜ ਤੋਂ ਆਏ ਸਨ। ਜਿਨ੍ਹਾਂ ਦਾ ਸਬੰਧ ਸ਼ਹਿਰ ਦੇ ਵਾਰਡ 2 ਅਤੇ 4 ਨਾਲ ਹੈ। ਇਨ੍ਹਾਂ ਦੋਵੇਂ ਵਾਰਡਾਂ ਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਮਿਲ ਕੇ ਕੰਨਟੇਂਨਮੈਂਟ ਕੀਤਾ ਹੈ।
Covid 19
ਇਸ ਬਾਰੇ ਜਾਣਕਾਰੀ ਸਾਝੀ ਕਰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਵਾਰਡ ਨੰ 2 ਦੇ 412 ਅਤੇ ਵਾਰਡ ਨੰ 4 ਦੇ 438 ਘਰਾਂ ਦਾ ਰੋਜ਼ਾਨਾ ਸਰਵੇ ਕੀਤਾ ਜਾਂਦਾ ਹੈ। ਇਸੇ ਵਿਚ ਡੋਰ-ਟੂ-ਡੋਰ ਇਸ ਮੁਹਿੰਮ ਤਹਿਤ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ
covid 19
ਕਿ ਜਿਹੜੇ ਇਲਾਕੇ ਵਿਚੋਂ ਸੈਂਪਲ ਲਏ ਗਏ ਹਨ ਉਥੇ ਸਾਬਣਾਂ ਅਤੇ ਮਾਸਕ ਵੀ ਵੰਡੇ ਗਏ ਹਨ ਅਤੇ ਬੁਢਲਾਡੇ ਨੂੰ ਸੈਨੀਟਾਈਜ਼ ਵੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਨੂੰ ਸਿਹਤ ਵਿਭਾਗ ਦੇ ਕਾਮਿਆਂ ਦੁਆਰਾ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।