
ਦੀਨਾਨਗਰ-ਪਿੰਡ ਅਵਾਂਖਾ ਦੇ ਅਧੀਨ ਪੈਂਦੇ ਕੋਠੇ ਤੇਜ਼ ਰਾਮ ਵਿਖੇ ਅੱਜ ਸਵੇਰੇ ਇਕ ਗੈਸ ਸਿਲੰਡਰ ਫੱਟ ਜਾਣ ਕਾਰਨ ਦੁਕਾਨ ਦੀ ਛੱਤ ਉੱਡ ਗਈ।
ਦੀਨਾਨਗਰ, 26 ਅਪ੍ਰੈਲ (ਦੀਪਕ ਮੰਨੀ): ਦੀਨਾਨਗਰ-ਪਿੰਡ ਅਵਾਂਖਾ ਦੇ ਅਧੀਨ ਪੈਂਦੇ ਕੋਠੇ ਤੇਜ਼ ਰਾਮ ਵਿਖੇ ਅੱਜ ਸਵੇਰੇ ਇਕ ਗੈਸ ਸਿਲੰਡਰ ਫੱਟ ਜਾਣ ਕਾਰਨ ਦੁਕਾਨ ਦੀ ਛੱਤ ਉੱਡ ਗਈ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜਸਬੀਰ ਸਿੰਘ ਪੁੱਤਰ ਪ੍ਰਰੀਤਮ ਸਿੰਘ ਨੇ ਦਸਿਆ ਕਿ ਉਹ ਚਾਹ ਦੀ ਦੁਕਾਨ ਕਰਦਾ ਹੈ ਅਤੇ ਕਰਫ਼ਿਊ ਕਾਰਨ ਉਸ ਦੀ ਦੁਕਾਨ ਬੰਦ ਸੀ।
ਅੱਜ ਸਵੇਰੇ ਘਰ ਵਿਚ ਚਾਹ ਬਣਾਉਂਦੇ ਸਮੇਂ ਉਸ ਦਾ ਗੈਸ ਸਿਲੰਡਰ ਖ਼ਤਮ ਹੋ ਗਿਆ, ਜਿਸ ਮਗਰੋਂ ਉਸਨੇ ਘਰ ਦੇ ਸਾਹਮਣੇ ਅਪਣੀ ਚਾਹ ਦੀ ਦੁਕਾਨ ਦਾ ਦਰਵਾਜਾ ਖੋਲ੍ਹਿਆ ਅਤੇ ਚਾਹ ਬਨਾਉਣ ਲਈ ਜਿਉਂ ਹੀ ਗੈਸ ਚੁੱਲ ਬਾਲਿਆ ਤਾਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਸੇ ਦੌਰਾਨ ਗੈਸ ਸਿਲੰਡਰ ਫੱਟ ਗਿਆ ਅਤੇ ਹੋਏ ਧਮਾਕੇ ਨਾਲ ਉਸ ਦੀ ਦੁਕਾਨ ਦੀ ਛੱਤ ਉੱਡ ਗਈ ਜਿਸ ਨਾਲ ਉਸ ਦੀ ਦੁਕਾਨ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਜਸਬੀਰ ਸਿੰਘ ਨੇ ਪ੍ਰਸ਼ਾਸ਼ਨ ਕੋਲੋਂ ਮੁਆਵਜੇ ਦੀ ਮੰਗ ਕੀਤੀ ਹੈ।