ਪੰਜਾਬ 'ਚ ਸਰਕਾਰ ਵਲੋਂ ਹਫ਼ਤਾਵਾਰੀ ਤਾਲਾਬੰਦੀ ਦਾ ਫ਼ੈਸਲਾ ਪਰ ਫ਼ਿਲਹਾਲ ਮੁਕੰਮਲ ਤਾਲਾਬੰਦੀ ਨਹੀਂ
Published : Apr 27, 2021, 6:51 am IST
Updated : Apr 27, 2021, 6:51 am IST
SHARE ARTICLE
image
image

ਪੰਜਾਬ 'ਚ ਸਰਕਾਰ ਵਲੋਂ ਹਫ਼ਤਾਵਾਰੀ ਤਾਲਾਬੰਦੀ ਦਾ ਫ਼ੈਸਲਾ ਪਰ ਫ਼ਿਲਹਾਲ ਮੁਕੰਮਲ ਤਾਲਾਬੰਦੀ ਨਹੀਂ


ਸ਼ਹਿਰਾਂ ਵਿਚ ਸ਼ਾਮ ਨੂੰ  ਬਾਜ਼ਾਰ ਬੰਦ ਕਰਨ ਦਾ ਸਮਾਂ 6 ਵਜੇ ਤੇ ਪਿੰਡਾਂ ਵਿਚ 5 ਵਜੇ ਕੀਤਾ

ਚੰਡੀਗੜ੍ਹ, 26 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਵੱਧ ਰਹੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦਾ ਅੰਕੜਾ ਵਧਣ ਬਾਅਦ ਸੂਬਾ ਸਰਕਾਰ ਨੇ ਹੁਣ ਹਫ਼ਤਾਵਾਰੀ ਤਾਲਾਬੰਦੀ ਕਰਨ ਦਾ ਫ਼ੈਸਲਾ ਲਿਆ ਹੈ ਪਰ ਮੁਕੰਮਲ ਤਾਲਾਬੰਦੀ ਪੂਰੀ ਤਾਲਾਬੰਦੀ ਫ਼ਿਲਹਾਲ ਲਾਗੂ ਨਹੀਂ ਹੋਵੇਗੀ | ਇਹ ਫ਼ੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਕੋਰੋਨਾ ਰਿਵੀਊ ਬਾਰੇ ਮੀਟਿੰਗ ਵਿਚ ਲਿਆ ਗਿਆ | ਇਸ ਵਿਚ ਮੰਤਰੀਆਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ | ਭਾਵੇਂ ਹਫ਼ਤਾਵਾਰੀ ਤਾਲਾਬੰਦੀ ਦੇ ਸਰਕਾਰੀ ਤੌਰ 'ਤੇ ਵਿਸਥਾਰਤ ਹੁਕਮ ਬਾਅਦ ਵਿਚ ਜਾਰੀ ਹੋਣਗੇ ਪਰ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਡੀਆ ਨਾਲ ਗੱਲਬਾਤ ਵਿਚ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ |
ਉਨ੍ਹਾਂ ਦਸਿਆ ਕਿ ਵੱਧ ਰਹੇ ਕੋਰੋਨਾ ਖ਼ਤਰੇ ਕਾਰਨ ਹੁਣ ਸੋਮਵਾਰ ਤੋਂ ਸ਼ੁਕਰਵਾਰ ਤਕ ਸ਼ਹਿਰਾਂ ਵਿਚ ਦੁਕਾਨਾਂ ਤੇ ਹੋਰ ਕਾਰੋਬਾਰ 6 ਵਜੇ ਬੰਦ ਕਰਨ ਤੇ ਪਿੰਡਾਂ ਵਿਚ 5 ਵਜੇ ਬੰਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ | ਰਾਤ ਦਾ ਕਰਫ਼ਿਊ 6 ਵਜੇ ਬਾਅਦ ਬਰਕਰਾਰ ਰਹੇਗਾ | ਜਾਖੜ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਫ਼ਿਲਹਾਲ ਮੁਕੰਮਲ ਤਾਲਾਬੰਦੀ ਦੇ ਹੱਕ ਵਿਚ ਨਹੀਂ ਕਿਉਂਕਿ ਪਹਿਲਾਂ ਹੀ ਸੂਬੇ ਦਾ ਬਹੁਤ ਆਰਥਕ ਨੁਕਸਾਨ ਹੋਇਆ ਹੈ | ਲੋਕਾਂ ਦੀ ਰੋਜ਼ੀ ਰੋਟੀ ਦਾ ਵੀ ਮਸਲਾ ਹੈ | ਇਸ ਕਰ ਕੇ ਹਫ਼ਤਾਵਾਰੀ ਤਾਲਾਬੰਦੀ ਤੇ ਬਾਕੀ ਦਿਨਾਂ ਵਿਚ ਹੋਰ ਸਖ਼ਤ ਪਾਬੰਦੀਆਂ ਲਾ ਕੇ ਕੋਰੋਨਾ ਦੀ ਰੋਕਥਾਮ ਦੇ ਯਤਨ ਹੋਣਗੇ | ਲੋਕਾਂ ਨੂੰ  ਜਾਗਰੂਕ ਵੀ ਕੀਤਾ ਜਾਵੇਗਾ | 
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement