ਮੁਹਾਲੀ 'ਚ ਪਾਬੰਦੀ ਦੇ ਬਾਵਜੂਦ ਵੀ ਖੋਲ੍ਹਿਆ ਸਕੂਲ, 42 ਵਿਦਿਆਰਥੀ ਤੇ 3 ਸਟਾਫ਼ ਮੈਂਬਰ ਪਾਜ਼ੀਟਿਵ  
Published : Apr 27, 2021, 2:52 pm IST
Updated : Apr 27, 2021, 2:52 pm IST
SHARE ARTICLE
School
School

ਕੋਵਿਡ ਗਾਈਡਲਾਈਨਜ਼ ਨੂੰ ਤੋੜਨ ਲਈ ਸਕੂਲ ਦੇ ਡਾਇਰੈਕਟਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਦੇ ਇੱਕ ਪ੍ਰਾਈਵੇਟ ਸਕੂਲ ਵਿਚੋਂ 42 ਬੱਚੇ ਤੇ ਤਿੰਨ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਹਨ, ਪਰ ਸੂਬੇ ਦੀ ਰਾਜਧਾਨੀ ਤੋਂ ਮਹਿਜ਼ 25 ਕਿਲੋਮੀਟਰ ਦੂਰ ਬਨੂੜ ਨੇੜੇ ਪਿੰਡ ਤੰਗੋਰੀ ਵਿਚ ਬੋਰਡਿੰਗ ਸਕੂਲ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਕੇ ਸਕੂਲ ਚਲਾ ਰਿਹਾ ਸੀ। 

Corona Virus Corona Virus

ਇਸ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਨੇ ਸੰਸਥਾ ਵਿਚ ਛਾਪਾ ਮਾਰਿਆ। ਇਸ ਮੌਕੇ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਤੇ ਸਟਾਫ਼ ਦੇ ਕੋਰੋਨਾ ਟੈਸਟ ਕੀਤੇ ਗਏ। ਜਿਸ ਦੌਰਾਨ 42 ਬੱਚੇ ਤੇ ਤਿੰਨ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ। ਸਾਰੇ ਪੀੜਤਾਂ ਨੂੰ ਆਈਸੋਲੇਸ਼ਨ ਕੇਂਦਰ ਵਿਚ ਭੇਜ ਦਿੱਤਾ ਹੈ ਤੇ ਬਾਕੀਆਂ ਨੂੰ ਘਰ ਭੇਜ ਕੇ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕੋਵਿਡ ਗਾਈਡਲਾਈਨਜ਼ ਨੂੰ ਤੋੜਨ ਲਈ ਸਕੂਲ ਦੇ ਡਾਇਰੈਕਟਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਡੀਸੀ ਗਿਰੀਸ਼ ਦਿਆਲਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

Photo

ਹਾਸਲ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਤੰਗੋਰੀ ਨੇੜੇ ਸਥਿਤ ਬੋਰਡਿੰਗ ਸਕੂਲ ਕੈਰੀਅਰ ਪੁਆਇੰਟ ਗੁਰੂਕੁਲ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਇੱਥੇ 7 ਤੋਂ 12 ਸਾਲ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਜਿਵੇਂ ਹੀ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਤਾਂ ਪ੍ਰਸ਼ਾਸਨ ਵੱਲੋਂ ਸਿਹਤ, ਪੁਲਿਸ ਤੇ ਪ੍ਰਸ਼ਾਸਨ ਦੀ ਜਾਂਚ ਟੀਮ ਬਣਾਈ ਗਈ। ਟੀਮ ਪੂਰੀ ਤਿਆਰੀ ਨਾਲ ਸਕੂਲ ਪਹੁੰਚੀ। ਉਨ੍ਹਾਂ ਵੇਖਿਆ ਸਕੂਲ ਖੁੱਲ੍ਹਾ ਸੀ।

corona viruscorona virus

ਇਸ ਤੋਂ ਬਾਅਦ ਸਾਰੇ ਬੱਚਿਆਂ ਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਇਹ ਸਾਰੀ ਮੁਹਿੰਮ ਲਗਪਗ ਸੱਤ ਘੰਟਿਆਂ ਵਿੱਚ ਪੂਰੀ ਹੋਈ। ਇਸ ਦੌਰਾਨ ਹੋਸਟਲਾਂ ਵਿੱਚ ਰਹਿੰਦੇ 197 ਵਿਦਿਆਰਥੀਆਂ ਤੇ 20 ਅਧਿਆਪਕਾਂ ਦੇ ਟੈਸਟ ਕੀਤੇ। ਲਾਗ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਈਸੋਲੇਸ਼ਨ ਕੇਂਦਰ ਭੇਜ ਦਿੱਤਾ ਗਿਆ ਹੈ। ਇਸ ਨਾਲ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰ ਦਿੱਤਾ ਗਿਆ।

School education minister Vijay Inder Singla cancels NOC of Fazilka school for defying government instructionsSchool

ਪਤਾ ਲੱਗਿਆ ਹੈ ਕਿ ਇਹ ਸੰਸਥਾ ਦੇਸ਼ ਦੀ ਸਭ ਤੋਂ ਪ੍ਰਸਿੱਧ ਸੰਸਥਾ ਹੈ। ਇਸ ਸਮੇਂ ਮੁਹਾਲੀ ਦਾ ਇੱਕ ਵੀ ਵਿਦਿਆਰਥੀ ਇੱਥੇ ਪੜ੍ਹਾਈ ਨਹੀਂ ਕਰ ਰਿਹਾ ਸੀ। ਸੰਸਥਾ ਵਿਚ ਦੁਬਈ, ਹਰਿਆਣਾ, ਗੁਜਰਾਤ ਤੇ ਹੋਰ ਵਿਦਿਆਰਥੀ ਪੜ੍ਹ ਰਹੇ ਸਨ। 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement