ਜਲਦੀ ਨਿਪਟਾ ਲਉ ਬੈਂਕ ਦੇ ਕੰਮ, ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ
Published : Apr 27, 2021, 6:49 am IST
Updated : Apr 27, 2021, 6:49 am IST
SHARE ARTICLE
image
image

ਜਲਦੀ ਨਿਪਟਾ ਲਉ ਬੈਂਕ ਦੇ ਕੰਮ, ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ

ਨਵੀਂ ਦਿੱਲੀ, 26 ਅਪ੍ਰੈਲ : ਨਵੇਂ ਮਹੀਨੇ ਦੀ ਸੁਰੂਆਤ ਵਿਚ ਕੁੱਝ ਦਿਨ ਬਾਕੀ ਹਨ | ਮਈ ਮਹੀਨੇ ਦੀ ਸ਼ੁਰੂਆਤ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ |  ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਾਂ ਦੀਆਂ ਛੁੱਟੀਆਂ ਤਕ ਬਹੁਤ ਸਾਰੇ ਬਦਲਾਅ ਆਉਣਗੇ | ਮਈ ਦੇ ਮਹੀਨੇ ਵਿਚ, ਜੇ ਤੁਹਾਨੂੰ ਬੈਂਕ ਨਾਲ ਕੋਈ ਕੰਮ ਹੈ, ਤਾਂ ਬਰਾਂਚ ਵਿਚ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਪੂਰੀ ਸੂਚੀ ਵੇਖੋ ਤੇ ਫਿਰ ਹੀ ਘਰ ਤੋਂ ਬਾਹਰ ਜਾਣਾ |  ਮਈ ਮਹੀਨੇ ਵਿਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ | ਮਹੀਨੇ ਦੇ ਦੂਜੇ ਅਤੇ ਚੌਥੇ ਸਨਿਚਰਵਾਰ 

8 ਅਤੇ 22 ਮਈ ਨੂੰ  ਆ ਰਹੇ ਹਨ | ਇਨ੍ਹਾਂ ਦੋਵਾਂ ਦਿਨਾਂ ਵਿਚ ਕੋਈ ਕੰਮ ਨਹੀਂ ਹੋਵੇਗਾ | ਇਸ ਤੋਂ ਇਲਾਵਾ 2 ਮਈ, 9 ਮਈ, 16 ਮਈ, 23 ਮਈ ਅਤੇ 30 ਮਈ ਨੂੰ  ਐਤਵਾਰ ਦੀ ਛੁੱਟੀ ਰਹੇਗੀ | ਮਈ ਵਿਚ ਈਦ, ਅਕਸ਼ੈ ਤਿ੍ਤੀਆ ਅਤੇ ਬੁਧ ਪੂਰਨਮਾ ਸਮੇਤ ਬਹੁਤ ਸਾਰੇ ਤਿਉਹਾਰ ਆਉਣ ਵਾਲੇ ਹਨ | ਦੇਸ਼ ਦੀਆਂ ਵੱਖ-ਵੱਖ ਸੂਬਾ ਸਰਕਾਰ ਅਪਣੇ ਸੂਬਿਆਂ ਵਿਚ ਸਥਾਨਕ ਤਿਉਹਾਰਾਂ ਮੁਤਾਬਕ ਛੁੱਟੀਆਂ ਨਿਰਧਾਰਤ ਕਰਦੀਆਂ ਹਨ | ਇਕ ਮਈ ਮਹਾਰਾਸ਼ਟਰ ਦਿਵਸ, ਮਈ ਦਿਵਸ ਹੈ | ਇਸ ਦਿਨ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਕੁਝ ਸੂਬਿਆਂ ਦੇ ਬੈਂਕ ਬੰਦ ਰਹਿਣਗੇ |
ਮਈ ਮਹੀਨੇ ਵਿਚ ਬੈਂਕ ਛੁੱਟੀਆਂ ਦੀ ਸੂਚੀ
1 ਮਈ, 2021 ਮਈ ਦਿਵਸ ਹੈ | ਇਸ ਦਿਨ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਕੋਲਕਾਤਾ, ਕੋਚੀ, ਮੁੰਬਈ, ਨਾਗਪੁਰ, ਪਣਜੀ, ਪਟਨਾ, ਚੇਨਈ, ਤਿਰੂਵਨੰਤਪੁਰਮ, ਹੈਦਰਾਬਾਦ, ਗੁਹਾਟੀ, ਇੰਫ਼ਾਲ, ਬੰਗਲੁਰੂ ਅਤੇ ਬੇਲਾਪੁਰ  ਸੂਬਿਆਂ ਦੇ ਬੈਂਕ ਬੰਦ ਰਹਿਣਗੇ | 7 ਮਈ ਸ਼ੁਕਰਵਾਰ ਨੂੰ  ਜਮਾਤ-ਉਲ-ਵਿਦਾ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ | ਰਮਜ਼ਾਨ ਦਾ ਆਖ਼ਰੀ ਜੁਮਾ ਨਮਾਜ਼ ਅਦਾ ਕੀਤੀ ਜਾਵੇਗੀ | ਇਸ ਮੌਕੇ ਸਿਰਫ ਜੰਮੂ ਅਤੇ ਸ੍ਰੀਨਗਰ ਵਿਚ ਬੈਂਕ ਹੀ ਬੰਦ ਰਹਿਣਗੇ | 13 ਮਈ ਈਦ-ਉਲ-ਫਿਤਰ ਹੈ | ਇਸ ਦਿਨ ਬੇਲਾਪੁਰ, ਜੰਮੂ, ਕੋਚੀ, ਮੁੰਬਈ, ਨਾਗਪੁਰ, ਸ੍ਰੀਨਗਰ ਅਤੇ ਤਿਰੂਵਨੰਤਪੁਰਮ ਵਿਚ ਬੈਂਕ ਬੰਦ ਰਹਿਣਗੇ | 14 ਮਈ 2021 ਸ਼ੁੱਕਰਵਾਰ ਨੂੰ  ਭਗਵਾਨ ਸ੍ਰੀ ਪਰਸ਼ੂਰਾਮ ਜੈਯੰਤੀ,  ਰਮਜ਼ਾਨ-ਈਦ (ਈਦ-ਉੱਲ-ਫ਼ਿਤਰ, ਬਸਾਵਾ ਜੈਯੰਤੀ ਅਤੇ ਅਕਸ਼ੈ ਤਿ੍ਤੀਆ) ਹੈ | 26 ਮਈ 2021 ਨੂੰ  ਬੁਧ ਪੂਰਨਮਾ ਹੈ | ਇਸ ਦਿਨ ਅਗਰਤਲਾ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ਅਤੇ ਸ਼ਿਮਲਾ ਅਤੇ ਸ੍ਰੀਨਗਰ ਵਿਚ ਬੈਂਕ ਬੰਦ ਰਹਿਣਗੇ
 

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement