ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰ ਵਿਚ ਆਈ ਵੱਡੀ ਗਿਰਾਵਟ
Published : Apr 27, 2022, 12:25 am IST
Updated : Apr 27, 2022, 12:25 am IST
SHARE ARTICLE
image
image

ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰ ਵਿਚ ਆਈ ਵੱਡੀ ਗਿਰਾਵਟ

 


ਚੀਨ ਦਾ ਬਾਜ਼ਾਰ ਸੱਭ ਤੋਂ ਵੱਧ ਡਿਗਿਆ

ਮੁੰਬਈ, 26 ਅਪ੍ਰੈਲ : ਸੋਮਵਾਰ ਦਾ ਦਿਨ ਦੁਨੀਆਂ ਭਰ ਦੇ ਬਾਜ਼ਾਰਾਂ ਲਈ 'ਬਲੈਕ ਮੰਡੇ' ਸਾਬਤ ਹੋਇਆ | ਯੂਰਪ ਤੋਂ ਲੈ ਕੇ ਏਸ਼ੀਆ ਤਕ ਦੇ ਸ਼ੇਅਰ ਬਾਜ਼ਾਰਾਂ 'ਚ ਵੱਡੀ ਗਿਰਾਵਟ ਆਈ | ਇਧਰ, ਭਾਰਤ 'ਚ ਵੀ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 1 ਫ਼ੀ ਸਦੀ ਤੋਂ ਜ਼ਿਆਦਾ ਡਿਗ ਗਿਆ | ਸੱਭ ਤੋਂ ਵੱਧ ਗਿਰਾਵਟ ਚੀਨ ਦੇ ਸਟਾਕ ਐਕਸਚੇਂਜ 'ਚ ਆਈ |
ਅਮਰੀਕਾ 'ਚ ਵਿਆਜ ਦਰ 'ਚ ਵਾਧਾ ਅਤੇ ਚੀਨ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ  ਇਸ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ | ਅਮਰੀਕਾ 'ਚ ਫ਼ੈਡਰਲ ਰਿਜ਼ਰਵ ਦੇ ਚੇਅਰਮੈਨ ਨੇ ਵਿਆਜ ਦਰ 'ਚ ਅੱਧਾ ਫ਼ੀ ਸਦੀ ਵਾਧੇ ਦਾ ਸੰਕੇਤ ਦਿਤਾ ਹੈ | ਇਸ ਨਾਲ ਬਾਜ਼ਾਰ 'ਚ ਡਰ ਦਾ ਮਾਹੌਲ ਹੈ | ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ 'ਚ ਫ਼ੈਡਰਲ ਰਿਜ਼ਰਵ ਵਿਆਜ ਦਰ 'ਚ ਅੱਧੇ ਫ਼ੀ ਸਦੀ ਦਾ ਵਾਧਾ ਕਰ ਸਕਦਾ ਹੈ | ਅਮਰੀਕਾ 'ਚ ਵਿਆਜ ਦਰ ਵਧਣ ਦਾ ਅਸਰ ਉੱਭਰਦੇ ਬਾਜ਼ਾਰਾਂ 'ਤੇ ਜ਼ਿਆਦਾ ਪੈਣ ਦੀ ਉਮੀਦ ਹੈ | ਇਨ੍ਹਾਂ ਬਾਜ਼ਾਰਾਂ 'ਚ ਵਿਕਰੀ ਵਧ ਸਕਦੀ ਹੈ |
ਕੋਵਿਡ-19 ਇਨਫ਼ੈਕਸ਼ਨ ਫੈਲਣ ਦੇ ਡਰ ਕਾਰਨ ਚੀਨ ਦਾ ਬਾਜ਼ਾਰ ਡਿਗਿਆ: ਦਰਅਸਲ ਪੂਰੇ ਚੀਨ 'ਚ ਕੋਵਿਡ-19 ਇਨਫ਼ੈਕਸ਼ਨ ਫੈਲਣ ਦੇ ਡਰ ਕਾਰਨ ਸ਼ੇਅਰ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਵਿਕਰੀ ਹੋਈ | ਲੋਕਾਂ ਨੂੰ  ਚੀਨ ਦੀ ਰਾਜਧਾਨੀ ਪੇਈਚਿੰਗ 'ਚ ਮੁੜ ਸਖ਼ਤੀ ਸ਼ੁਰੂ ਹੋਣ ਦਾ ਡਰ ਹੈ | ਇਸ ਕਾਰਨ ਸ਼ੰਘਈ ਐਸ. ਈ. ਕੰਪੋਜ਼ਿਟ 5.13 ਫ਼ੀ ਸਦੀ ਡਿਗ ਗਿਆ |


ਬਲੂਚਿਪ ਸੀ. ਐਸ. ਆਈ.300 'ਚ 4.9 ਫ਼ੀ ਸਦੀ ਗਿਰਾਵਟ ਆਈ | ਚੀਨ ਦੀ ਕਰੰਸੀ ਯੁਆਨ ਵੀ ਡਾਲਰ ਦੇ ਮੁਕਾਬਲੇ ਡਿਗ ਕੇ ਇਕ ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ |
ਫ੍ਰਾਂਸ ਦੇ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਆਈ | ਸੀ. ਏ. ਸੀ. 40 ਇੰਡੈਕਸ 2.18 ਫ਼ੀ ਸਦੀ ਡਿਗ ਗਿਆ | ਫ੍ਰਾਂਸ 'ਚ ਇਮੈਨੁਅਲ ਮੈਕ੍ਰਾਂ ਦੇ ਮੁੜ ਰਾਸ਼ਟਰਪਤੀ ਬਣਨ ਦੀ ਖਬਰ ਮਾਰਕੀਟ ਨੂੰ  ਡੇਗਣ ਤੋਂ ਬਚਾਉਣ 'ਚ ਅਸਫ਼ਲ ਰਹੀ | ਇੰਗਲੈਂਡ ਦਾ ਐਫ਼. ਟੀ. ਐਸ. ਈ.100 2.15 ਫ਼ੀ ਸਦੀ ਡਿਗ ਗਿਆ | ਸ਼ੁਕਰਵਾਰ ਨੂੰ  ਅਮਰੀਕੀ ਸਟਾਕ ਐਕਸਚੇਂਜਾਂ 'ਚ ਆਈ
ਗਿਰਾਵਟ ਦਾ ਅਸਰ ਵੀ ਦੁਨੀਆ ਭਰ ਦੇ ਬਾਜ਼ਾਰਾਂ 'ਤੇ ਪਿਆ |
ਜਾਪਾਨ 'ਚ ਨਿਕੇਈ 'ਚ ਵੀ 6 ਹਫਤਿਆਂ ਦੀ ਸਭ ਤੋਂ ਵੱਡੀ ਗਿਰਾਵਟ ਆਈ | ਇਹ 1.9 ਫ਼ੀ ਸਦੀ ਡਿਗ ਕੇ 26,590 ਅੰਕ 'ਤੇ ਬੰਦ ਹੋਇਆ | 11 ਮਾਰਚ ਤੋਂ ਬਾਅਦ ਇਹ ਸਭ ਤੋਂ ਵੱਧ ਗਿਰਾਵਟ ਹੈ | ਫ਼ਾਸਟ ਰਿਟੇਲਿੰਗ 'ਚ 5.27 ਫ਼ੀ ਸਦੀ ਅਤੇ ਸਾਫ਼ਟਬੈਂਕ 'ਚ 7.8 ਫ਼ੀ ਸਦੀ ਗਿਰਾਵਟ ਦਾ ਅਸਰ ਨਿਕੇਈ 'ਤੇ ਪਿਆ | ਡਾਇਕਿਨ ਇੰਡਸਟ੍ਰੀਅਲ 3.36 ਫ਼ੀ ਸਦੀ ਡਿਗ ਗਿਆ | ਨਿਸਾਨ ਮੋਟਰਜ਼ 5.05 ਫ਼ੀ ਸਦੀ ਡਿਗ ਗਿਆ |

ਸੈਂਸੈਕਸ ਅਤੇ ਨਿਫ਼ਟੀ 'ਚ 1 ਫ਼ੀਸਦੀ ਤੋਂ ਵੱਧ ਦੀ ਗਿਰਾਵਟ
ਕੌਮਾਂਤਰੀ ਪੱਧਰ ਤੋਂ ਮਿਲੇ ਨਾਂਹਪੱਖੀ ਸੰਕੇਤ ਅਤੇ ਘਰੇਲੂ ਪੱਧਰ 'ਤੇ ਹੋਈ ਚਾਰੇ ਪਾਸੇ ਵਿਕਰੀ ਦੇ ਦਬਾਅ 'ਚ ਸ਼ੇਅਰ ਬਾਜ਼ਾਰ 'ਚ ਅੱਜ ਲਗਾਤਾਰ ਦੂਜੇ ਦਿਨ ਵਿਕਰੀ ਜਾਰੀ ਰਹੀ, ਜਿਸ ਨਾਲ ਬੀ. ਐੱਸ. ਈ. ਦਾ ਸੈਂਸੈਕਸ 1.08 ਫ਼ੀ ਸਦੀ ਅਤੇ ਐਨ. ਐਸ. ਈ. ਦਾ ਨਿਫ਼ਟੀ 1.27 ਫ਼ੀ ਸਦੀ ਡਿਗ ਗਿਆ | ਬੀ. ਐਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 617.26 ਅੰਕ ਟੁੱਟ ਤੇ 56579.89 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨ. ਐਸ. ਈ.) ਦਾ ਨਿਫ਼ਟੀ 218 ਅੰਕ ਡਿਗ ਕੇ 17,000 ਅੰਕ ਦੇ ਮਨੋਵਿਗਿਆਨੀ ਪੱਧਰ ਤੋਂ ਹੇਠਾਂ 16953.95 ਅੰਕ 'ਤੇ ਉਤਰ ਗਿਆ | ਦਿੱਗਜ਼ ਕੰਪਨੀਆਂ ਦੀ ਤੁਲਨਾ 'ਚ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ 'ਚ ਵਿਕਰੀ ਦਾ ਦਬਾਅ ਰਿਹਾ, ਜਿਸ ਨਾਲ ਬੀ. ਐਸ. ਈ. ਦਾ ਮਿਡਕੈਪ 1.86 ਫ਼ੀ ਸਦੀ ਟੁੱਟ ਕੇ 24238.68 ਅੰਕ 'ਤੇ ਅਤੇ ਸਮਾਲਕੈਪ 1.88 ਫ਼ੀ ਸਦੀ ਉਤਰ ਕੇ 28699.35 ਅੰਕ 'ਤੇ ਰਿਹਾ | ਬੀ. ਐਸ. ਈ. 'ਚ ਬੈਂਕਿੰਗ 0.12 ਫ਼ੀ ਸਦੀ ਦੀ ਬੜ੍ਹਤ ਛੱਡ ਕੇ ਬਾਕੀ ਸਾਰੇ ਸਮੂਹਾਂ 'ਚ ਗਿਰਾਵਟ ਰਹੀ | ਇਸ 'ਚ ਧਾਤੂ 'ਚ ਸਭ ਤੋਂ ਵੱਧ 3.71 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ | ਬੀ. ਐਸ. ਈ. 'ਚ ਕੁੱਲ 3674 ਕੰਪਨੀਆਂ 'ਚ ਕਾਰੋਬਾਰ ਹੋਇਆ, ਜਿਸ 'ਚੋਂ 2494 ਲਾਲ ਨਿਸ਼ਾਨ 'ਚ ਅਤੇ 1037 ਹਰੇ ਨਿਸ਼ਾਨ 'ਚ ਰਹੀਆਂ ਜਦ ਕਿ 143 'ਚ ਕੋਈ ਬਦਲਾਅ ਨਹੀਂ ਹੋਇਆ | ਕੌਮਾਂਤਰੀ ਪੱਧਰ 'ਚ ਚਾਰੇ ਪਾਸੇ ਵਿਕਰੀ ਹੋਈ, ਜਿਸ ਨਾਲ ਸਾਰੇ ਪ੍ਰਮੁੱਖ ਸੂਚਕ ਅੰਕ ਲਾਲ ਨਿਸ਼ਾਨ 'ਚ ਰਹੇ | (ਏਜੰਸੀ)

 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement