ਟਾਟਾ ਸੰਨਜ਼ ਦੇ ਸ਼ੇਅਰਧਾਰਕਾਂ ਨੇ ਚੰਦਰਸ਼ੇਖਰਨ ਦੀ ਚੇਅਰਮੈਨ ਅਹੁਦੇ ’ਤੇ ਮੁੜ ਨਿਯੁਕਤੀ ਨੂੰ ਦਿਤੀ ਮਨਜ਼ੂਰੀ
Published : Apr 27, 2022, 10:19 pm IST
Updated : Apr 27, 2022, 10:19 pm IST
SHARE ARTICLE
image
image

ਟਾਟਾ ਸੰਨਜ਼ ਦੇ ਸ਼ੇਅਰਧਾਰਕਾਂ ਨੇ ਚੰਦਰਸ਼ੇਖਰਨ ਦੀ ਚੇਅਰਮੈਨ ਅਹੁਦੇ ’ਤੇ ਮੁੜ ਨਿਯੁਕਤੀ ਨੂੰ ਦਿਤੀ ਮਨਜ਼ੂਰੀ

‘ਨਵੀਂ ਦਿੱਲੀ, 27 ਅਪ੍ਰੈਲ : ਟਾਟਾ ਸੰਨਜ਼ ਦੇ ਸ਼ੇਅਰਧਾਰਕਾਂ ਨੇ ਐੱਨ. ਚੰਦਰਸ਼ੇਖਰਨ ਨੂੰ ਮੁੜ 5 ਸਾਲਾਂ ਲਈ ਚੇਅਰਮੈਨ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਹਾਲਾਂਕਿ ਸਮੂਹ ਦਾ ਸੱਭ ਤੋਂ ਵੱਡੇ ਸ਼ੇਅਰਧਾਰਕ ਸ਼ਪੂਰਜੀ ਪਲੋਨਜੀ ਪਰਵਾਰ ਵੋਟਿੰਗ ਤੋਂ ਦੂਰ ਰਿਹਾ। ਟਾਟਾ ਸੰਨਜ਼ ਟਾਟਾ ਸਮੂਹ ਦੀਆਂ ਕੰਪਨੀਆਂ ਦੀ ਹੋਲਡਿੰਗ ਕੰਪਨੀ ਅਤੇ ਪ੍ਰਮੋਟਰ ਹੈ। ਟਾਟਾ ਸੰਨਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਚੰਦਰਸ਼ੇਖਰਨ ਨੂੰ 5 ਸਾਲ ਯਾਨੀ ਫ਼ਰਵਰੀ 2027 ਤਕ ਲਈ ਕਾਰਜਕਾਰੀ ਚੇਅਰਮੈਨ ਮੁੜ ਨਿਯੁਕਤ ਕਰਨ ਨੂੰ ਮਨਜ਼ੂਰੀ ਦਿਤੀ ਸੀ। ਇਹ ਮਨਜ਼ੂਰੀ ਸ਼ੇਅਰਧਾਰਕਾਂ ਦੀ ਇਜਾਜ਼ਤ ’ਤੇ ਨਿਰਭਰ ਸੀ। ਸ਼ੇਅਰਧਾਰਕਾਂ ਦੀ ਬੈਠਕ ’ਚ ਦੂਜੇ ਕਾਰਜਕਾਲ ਲਈ ਚੰਦਰਸ਼ੇਖਰਨ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਲੈ ਕੇ 50 ਫ਼ੀ ਸਦੀ ਤੋਂ ਵੱਧ ਵੋਟਾਂ ਦੀ ਲੋੜ ਸੀ ਕਿਉਂਕਿ ਇਹ ਸਾਧਾਰਣ ਪ੍ਰਸਤਾਵ ਸੀ। 
ਸੂਤਰਾਂ ਨੇ ਕਿਹਾ ਕਿ ਪ੍ਰਸਤਾਵ ਜ਼ਰੂਰੀ ਵੋਟਾਂ ਨਾਲ ਪਾਸ ਹੋ ਗਿਆ। ਟਾਟਾ ਸੰਨਜ਼ ਦੀ 66 ਫ਼ੀ ਸਦੀ ਇਕਵਿਟੀ ਸ਼ੇਅਰ ਪੂੰਜੀ ਪਰਮਾਰਥ ਟਰੱਸਟ ਟਾਟਾ ਟਰੱਸਟ ਕੋਲ ਹੈ। ਹਾਲਾਂਕਿ ਉਸ ਨੇ ਕਿਹਾ ਕਿ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਸ਼ਾਪੂਰਜੀ ਪਾਲੋਨਜੀ (ਐੱਸ. ਪੀ.) ਪਰਿਵਾਰ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਅਤੇ ਜੇ. ਪੀ. ਮਾਰਗਨ ਇੰਡੀਆ ਦੇ ਚੇਅਰਮੈਨ ਐਲ. ਪੁਰੀ ਨੂੰ ਸੁਤੰਤਰ ਡਾਇਰੈਕਟਰ ਨਿਯੁਕਤ ਕੀਤੇ ਜਾਣ ਦੇ ਪ੍ਰਸਤਾਵ ’ਤੇ ਹੋਈ ਵੋਟਿੰਗ ਤੋਂ ਦੂਰ ਰਿਹਾ। ਟਾਟਾ ਸੰਨਜ਼ ’ਚ ਐੱਸ. ਪੀ. ਪਰਵਾਰ ਦੀ ਹਿੱਸੇਦਾਰੀ 18.4 ਫ਼ੀ ਸਦੀ ਹੈ। 
ਸੂਤਰਾਂ ਮੁਤਾਬਕ ਮਿਸਤਰੀ ਦੇ ਪਰਵਾਰ ਨੇ ਟਾਟਾ ਸੰਨਜ਼ ਦੇ ਗ਼ੈਰ-ਕਾਰਜਕਾਰੀ ਡਾਇਰੈਕਟਰ ਅਹੁਦੇ ’ਤੇ ਵਿਜੇ ਸਿੰਘ ਦੀ ਨਿਯੁਕਤੀ ਦੇ ਪ੍ਰਸਤਾਵ ਖਿਲਾਫ ਵੋਟਿੰਗ ਕੀਤੀ। 
ਪਰਿਵਾਰ ਦਾ ਕਹਿਣਾ ਸੀ ਕਿ ਟਾਟਾ ਸੰਨਜ਼ ਨਾਲ ਮੌਜੂਦਾ ਕਾਨੂੰਨੀ ਲੜਾਈ ’ਚ ਉਹ ਸਿਰਫ਼ ਬਹੁਗਿਣਤੀ ਸ਼ੇਅਰਧਾਰਕਾਂ ਤੋਂ ਨਿਰਦੇਸ਼ ਲੈਂਦੇ ਸਨ ਅਤੇ ਕੰਪਨੀ ਦੇ ਹਿੱਤ ’ਚ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਰਹੇ ਸਨ। ਟਾਟਾ ਸੰਨਜ਼ ਅਤੇ ਐਸ. ਪੀ. ਪਰਵਾਰ ਨੇ ਇਸ ਬਾਰੇ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿਤੀ। ਟਾਟਾ ਅਤੇ ਐਸ. ਪੀ. ਪਰਿਵਾਰ ਦਰਮਿਆਨ ਅਕਤੂਬਰ 2016 ’ਚ ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਨੂੰਨੀ ਲੜਾਈ ਜਾਰੀ ਹੈ। ਚੰਦਰਸ਼ੇਖਰਨ ਅਕਤੂਬਰ 2016 ’ਚ ਟਾਟਾ ਸੰਨਜ਼ ਦੇ ਬੋਰਡ ’ਚ ਸ਼ਾਮਲ ਹੋਏ। ਜਨਵਰੀ 2017 ’ਚ ਉਨ੍ਹਾਂ ਨੂੰ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਨੇ ਫ਼ਰਵਰੀ 2017 ’ਚ ਅਹੁਦਾ ਸੰਭਾਲ ਲਿਆ। ਉਹ ਟਾਟ ਸਟੀਲ, ਟਾਟਾ ਮੋਟਰਜ਼, ਟਾਟਾ ਪਾਵਰ ਅਤੇ ਟੀ. ਸੀ. ਐੱਸ. ਵਰਗੀਆਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਵੀ ਹਨ।                   (ਏਜੰਸੀ)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement