ਵਿਸਾਖੀ ਮੇਲੇ ਵਿਚ ਵੱਖ-ਵੱਖ ਵਨਗੀਆਂ ਤੇ ਗੀਤ ਸੰਗੀਤ ਦੀ ਪੇਸ਼ਕਾਰੀ ਨੇ ਰੰਗ ਬੰਨਿ੍ਹਆ
Published : Apr 27, 2022, 12:34 am IST
Updated : Apr 27, 2022, 12:46 am IST
SHARE ARTICLE
image
image

ਵਿਸਾਖੀ ਮੇਲੇ ਵਿਚ ਵੱਖ-ਵੱਖ ਵਨਗੀਆਂ ਤੇ ਗੀਤ ਸੰਗੀਤ ਦੀ ਪੇਸ਼ਕਾਰੀ ਨੇ ਰੰਗ ਬੰਨਿ੍ਹਆ

 

ਚੰਡੀਗੜ੍ਹ, 26 ਅਪ੍ਰੈਲ (ਪੱਤਰ ਪ੍ਰੇਰਕ): ਲੋਕ ਧਾਰਾ ਭਾਈਚਾਰਾ ਸੰਗਠਨ (ਫੋਕਲੋਰ ਫੈਰਟਨਿਟੀ ਫ਼ੈਡਰੈਸ਼ਨ ਪੰਜਾਬ) ਵਲੋਂ ਵਿਸਾਖੀ ਮੇਲਾ ਇਥੋਂ ਦੇ ਸੈਕਟਰ 42 ਦੀ ਲੇਕ ਵਿਖੇ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਆਰੰਭਿਕ ਦੌਰ ਵਿਚ ਬੱਚਿਆਂ ਵਲੋਂ ਭੰਗੜਾ ਗਿੱਧਾ ਦਿਲਕਸ਼ ਅੰਦਾਜ਼ ਵਿਚ ਪੇਸ਼ ਕੀਤਾ | ਪ੍ਰਤੀਮ ਰੂਪਾਲ ਵਲੋਂ ਤਿਆਰ ਕੀਤੀ ਕਵਿਸਰੀ ਨੂੰ  ਹੂਬਹੂ ਪੇਸ਼ ਕੀਤਾ | ਮੁੰਡਿਆਂ ਨੇ ਸਰਬੰਸ ਪ੍ਰਤੀਕ ਸਿੰਘ ਦੀ ਨਿਰਦੇਸ਼ਨਾ ਹੇਠ ਫੌਕ ਆਰਕੈਸਟਰਾਂ ਵਿਚ ਤੂੰਬੀ, ਚਿਮਟੇ ਢੋਲਕੀਆਂ, ਛੈਣੇ ਅਲਗੋਜੇ, ਢੱਡ, ਢੋਲ, ਢੋਲਕ ਆਦਿ ਨੂੰ  ਕਮਾਲ ਨਾਲ ਵਿਖਾ ਖ਼ੂਬ ਤਾੜੀਆਂ ਖੱਟੀਆਂ | ਗਾਇਕ ਦਰਸ਼ਨ ਜੌਲੀ ਨੇ ਲੋਕ ਤੱਥ ਗਾ ਕੇ ਚੰਗੀ ਰੌਣਕ ਲਾਈ |
ਲਖਵੀਰ ਲੱਖੀ ਤੋਗਾ ਨੇ ਲੋਕ ਗੀਤ, ਟੱਪਿਆਂ ਸੰਗ ਪੰਜਾਬੀ ਪਹਿਰਾਵੇ ਵਿਚ ਦਰਸ਼ਕਾਂ ਨੂੰ  ਖ਼ੁਸ਼ ਕੀਤਾ | ਅੱਠ ਸਿੰਘਾਂ ਤੇ ਸਿੰਘਣੀਆਂ ਨੇ ਸਰਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਗਤਕੇ ਦੇ ਜੌਹਰ ਵਿਖਾਏ | ਇਕ ਦਰਜਨ ਮੂਟਿਆਰਾਂ ਨੇ ਅਜੀਤ ਸਿੰਘ ਵਲੋਂ ਤਿਆਰ ਕਰਵਾਇਆ ਸੰਮੀ ਨਾਚ ਨੂੰ  ਸਿਰ ਉੱਤੇ ਮਟਕੀਆਂ ਲੈ ਨੱਚਿਆ | ਪ੍ਰਤੀਮ ਰੂਪਾਲ ਵਲੋਂ ਤਿਆਰ ਮਲਵਈ ਗਿੱਧਾ ਬਾਬਿਆਂ ਨੇ ਨੱਚ ਕੇ ਸੱਭ ਦਾ ਚਿਤ ਪਰਚਾਇਆ | ਅਸਲ ਵਿਚ ਇਹ ਨਾਚ ਪਿੰਡਾਂ ਵਿਚ ਛੜੇ ਵਿਅਕਤੀਆਂ ਵਲੋਂ ਦਿਲਪ੍ਰਚਾਵੇ ਲਈ ਨੱਚਿਆ ਜਾਂਦਾ ਸੀ | ਸੁਖਦੇਵ ਸਿੰਘ ਸੁੱਖੇ ਦੀ ਡਾਇਰੈਕਸ਼ਨ ਵਿਚ ਲੁੱਡੀ  ਨਾਚ ਨੂੰ  ਗੁਰਦੀਪ ਵਡਾਲਾ ਦੀ ਸਾਰੰਗੀ, ਰਾਜੂ ਲੁਧਿਆਣਾ ਦੇ ਢੋਲ ਉਤੇ 10 ਕੁੜੀਆਂ ਨੇ ਹੱਥਾਂ ਵਿਚ ਰੂਮਾਲ ਫੜ ਛਿਪਦੇ ਪੰਜਾਬ ਦੀ ਯਾਦ ਚੇਤੇ ਕਰਵਾ ਦਿਤੀ | ਮੁੱਖ ਮਹਿਮਾਨ ਵਜੋਂ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ, ਐਮ ਸੀ ਹਰਦੀਪ ਸਿੰਘ ਬੁਟਰੇਲਾ, ਗਾਇਕ ਓਮਿੰਦਰ ਉਮਾ ਅਤੇ ਸ਼ਹਿਰ ਦੇ ਪਤਵੰਤੇ ਪਹੁੰਚੇ |
 ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ ਪਰਵਿੰਦਰ ਸਿੰਘ, ਉਪ ਕੁਲਪਤੀ ਰਿਆਤ ਬਾਹਰਾ ਗਰੁੱਪ, ਨਰੀੰਦਰ ਨੀਨਾ, ਦੇਵਿੰਦਰ ਸਿੰਘ ਜੁਗਨੀ ਨੇ ਸੰਬੋਧਨ ਕੀਤਾ ਅਤੇ ਵਿਸਾਖੀ ਪਰੇਡ ਨੂੰ  ਡੀ ਸੀ ਮੁਹਾਲੀ ਅਮਿਤ ਤਲਵਾੜ ਨੇ ਝੰਡੀ ਵਿਖਾਈ |
ਫ਼ੋਟੋ ਵੀ ਹੈ

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement