
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮਲੇਰਕੋਟਲਾ: ਮਲੇਰਕੋਟਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਅਮਰਗੜ੍ਹ ਦੇ ਪਿੰਡ ਚੌਂਦਾ ਵਿਖੇ ਨੌਜਵਾਨ ਦੀ ਭੇਤਭਰੇ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਕਰਨ ਸਿੰਘ ਹੈਪੀ (21) ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਖੇਤ 'ਚ ਤੂੜੀ ਬਣਾ ਰਹੇ ਦੋਸਤ ਨੂੰ ਮਿਲਣ ਗਏ ਨੌਜਵਾਨ ਦੀ ਖਾਲ 'ਚੋਂ ਮਿਲੀ ਲਾਸ਼
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਚਾਚਾ ਪੰਚਾਇਤ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਉਹਨਾਂ ਦੇ ਗੁਆਂਢੀ ਓਂਕਾਰ ਸਿੰਘ ਦੇ ਖੇਤਾਂ ਵਿਚ ਕੰਬਾਇਨ ਚੱਲਦੀ ਸੀ। ਓਂਕਾਰ ਸਿੰਘ ਕੋਲ ਆਪਣਾ ਟਰੈਕਟਰ-ਟਰਾਲੀ ਨਾ ਹੋਣ ਕਾਰਨ ਉਸਦੇ ਕਹਿਣ ’ਤੇ ਮੇਰਾ ਭਤੀਜਾ ਆਪਣੇ ਦੋਸਤ ਦਾ ਟਰੈਕਟਰ-ਟਰਾਲੀ ਲੈ ਗਿਆ। ਉਸ ਰਾਤ 11 ਵਜੇ ਦੇ ਕਰੀਬ ਮੈਨੂੰ ਓਂਕਾਰ ਸਿੰਘ ਦਾ ਫੋਨ ਆਇਆ ਕਿ ਹੈਪੀ ਨੂੰ ਦੌਰਾ ਪੈ ਗਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ ਟਰੱਕ ਡਰਾਈਵਰ ਦੀ ਹੋਈ ਮੌਤ
ਇਸ ਤੋਂ ਬਾਅਦ ਜਦੋਂ ਅਸੀਂ ਉਥੇ ਪਹੁੰਚੇ ਤੇ ਤੁਰੰਤ ਉਸਨੂੰ ਚੁੱਕ ਕੇ ਪਟਿਆਲਾ ਦੇ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸਸਕਾਰ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।