Sangrur News : ਰੇਹੜੀ ਵਾਲੇ ਨੇ ਛੋਲੇ ਭਟੂਰੇ ਦੀ ਪਲੇਟ ਕੀਤੀ 20 ਤੋਂ 40 ਰੁਪਏ; DC ਕੋਲ ਪਹੁੰਚਿਆ ਵਿਅਕਤੀ

By : BALJINDERK

Published : Apr 27, 2024, 7:50 pm IST
Updated : Apr 27, 2024, 8:14 pm IST
SHARE ARTICLE
ਮਜ਼ਦੂਰ ਬਿੰਦਰ ਸਿੰਘ
ਮਜ਼ਦੂਰ ਬਿੰਦਰ ਸਿੰਘ

Sangrur News : ਭਟੂਰਾ ਮਹਿੰਗਾ ਵੇਚਣ ’ਤੇ ਦਿਹਾੜੀ ਮਜ਼ਦੂਰ ਨੇ DC ਨੂੰ ਕੀਤੀ ਸ਼ਿਕਾਇਤ

Sangrur News : ਸੰਗਰੂਰ ’ਚ ਇੱਕ ਇੱਕ ਦਿਹਾੜੀ ਮਜ਼ਦੂਰ ਨੇ ਛੋਲੇ ਭਟੂਰੇ ਦੀ ਪਲੇਟ ਦਾ ਰੇਟ 20 ਰੁਪਏ ਤੋਂ 40 ਰੁਪਏ ਹੋਣ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਤੱਕ ਸ਼ਿਕਾਇਤ ਕੀਤੀ ਹੈ। ਮਜ਼ਦੂਰ ਦੀ ਸ਼ਿਕਾਇਤ ਦੇ ਉੱਪਰ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਗਈ ਹੈ। ਦਰਅਸਲ 16 ਅਪ੍ਰੈਲ ਨੂੰ ਰੋਜ਼ਮਰਾ ਦੀ ਤਰ੍ਹਾਂ ਮਜ਼ਦੂਰ ਬਿੰਦਰ ਸਿੰਘ ਆਪਣੇ ਘਰੋਂ ਆਪਣੀ ਦੁਪਹਿਰ ਦੀ ਦਾਲ ਰੋਟੀ ਲੈ ਕੇ ਕੋਲਾ ਪਾਰਕ ਦੇ ਬੈਕ ਸਾਈਡ ਕਿਸੇ ਦੇ ਮਜ਼ਦੂਰੀ ਲਈ ਗਿਆ ਦੁਪਹਿਰ ਸਮੇਂ ਜਦੋਂ ਖਾਣਾ ਖਾਣ ਲੱਗਿਆ ਤਾਂ ਉਸ ਦੀ ਦਾਲ ਗਰਮੀ ਕਾਰਨ ਖੱਟੀ ਜਾਨੀ ਕਿ ਖ਼ਰਾਬ ਹੋ ਗਈ ਸੀ ਤੇ ਉਹ ਰੇੜੀ ਤੋਂ ਛੋਲੇ ਭਟੂਰੇ ਖਾਣ ਚਲਾ ਗਿਆ।

ਇਹ ਵੀ ਪੜੋ:School Bus Accident : ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਨਾਲ 9 ਸਾਲਾ ਬੱਚੀ ਦੀ ਮੌਤ   

s


ਮਜ਼ਦੂਰ ਮੁਤਾਬਕ ਕਈ ਜਗ੍ਹਾ ਰੇਟ 20 ਰੁਪਏ ਛੋਲੇ ਭਟੂਰੇ ਦੀ ਪਲੇਟ ਹੁੰਦਾ ਹੈ ਪਰ ਉਸਨੇ ਰੇਹੜੀ ਵਾਲੇ ਨੇ ਆਪਣੇ ਹਿਸਾਬ ਨਾਲ 40 ਰੁਪਏ ਲੈ ਲਏ ਜੋ ਕਿ ਪਹਿਲਾਂ ਨਾਲੋਂ ਜ਼ਿਆਦਾ ਸੀ, ਪਰ ਉਸ ਦੀ ਜੇਬ ’ਚ ਕੁੱਲ 50 ਰੁਪਏ ਸੀ ਤਾਂ ਉਸ ਨੇ ਰੇਹੜੀ ਵਾਲੇ ਨਾਲ ਰੇਟ ਵੱਧ ਹੋਣ ਉੱਤੇ ਨਰਾਜ਼ਗੀ ਜਤਾਈ। ਮਜ਼ਦੂਰ ਨੇ ਆਪਣੀ ਆਵਾਜ਼ ਉਠਾਉਣ ਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ ਤਾਂ ਉਹਨਾਂ ਨੇ ਇੱਕ ਕੰਪਲੇਂਟ ਲਿਖਾਈ ਜਿਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ।
ਉਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਅੱਗੇ ਐਸਡੀਐਮ ਨੂੰ ਭੇਜਿਆ ਮਜ਼ਦੂਰ ਇਸ ਕਾਰਵਾਈ ਤੋਂ ਬੇਹੱਦ ਖੁਸ਼ ਹੋਇਆ ਕਿਉਂਕਿ ਉਸ ਨੂੰ ਲੱਗ ਰਿਹਾ ਕਿ ਸਰਕਾਰੀ ਦਫ਼ਤਰਾਂ ਦੇ ’ਚ ਇੱਕ ਆਮ ਇਨਸਾਨ ਦੀ ਵੀ ਸੁਣਵਾਈ ਹੋ ਰਹੀ ਹੈ। ਉਸ ਨੂੰ ਲੱਗਿਆ ਕਿ ਜੇਬ ਦੇ ਵਿੱਚ 50 ਰੁਪਏ ਹੋਣ ਦੇ ਬਾਵਜੂਦ 40 ਰੁਪਏ ਜਦੋਂ ਖਾਣ ਉੱਤੇ ਲੱਗ ਜਾਣ ਤਾਂ ਉਹ ਇੱਕ ਮਜ਼ਦੂਰ ਜਾਣਦਾ ਕਿ ਘਰ ਜਾਣ ਸਮੇਂ 10 ਰੁਪਏ ਨਾਲ ਕਿਵੇਂ ਗੁਜ਼ਾਰਾ ਹੁੰਦਾ।

ਇਹ ਵੀ ਪੜੋ:Gurdaspur News : ਗੁਰਦਾਸਪੁਰ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 11 ਏਕੜ ਫ਼ਸਲ ਸੜ ਕੇ ਸੁਆਹ 

ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਉੱਪਰ ਸੰਗਰੂਰ ਦੇ SDM ਚਰਨਜੀਤ ਸਿੰਘ ਬਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਕੋਲ ਇੱਕ ਸ਼ਿਕਾਇਤ ਮਾਰਕ ਹੋ ਕੇ ਆਈ ਹੈ, ਜਿਸ ’ਚ ਇੱਕ ਮਜ਼ਦੂਰ ਵੱਲੋਂ ਸ਼ਹਿਰ ਦੀ ਕੋਲਾ ਪਾਰਕ ਮਾਰਕੀਟ ਦੇ ਨਜ਼ਦੀਕ ਛੋਲੇ ਭਟੂਰੇ ਦੇ ਰੇਟ ਜ਼ਿਆਦਾ ਹੋਣ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਅਸੀਂ ਇਸ ਪੂਰੇ ਮਾਮਲੇ ਨੂੰ ਮਿਲ ਬੈਠ ਕੇ ਸਲਝਾਉਣ ਦੀ ਗੱਲ ਕਰਾਂਗੇ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਪ੍ਰਸ਼ਾਸਨ ਤੇ ਲੋਕ ਆਪਣਾ ਭਰੋਸਾ ਜਤਾ ਰਹੇ ਨੇ ਇੱਕ ਆਮ ਦਿਹਾੜੀਦਾਰ ਮਜ਼ਦੂਰ ਨੂੰ ਵੀ ਲੱਗ ਰਿਹਾ ਕਿ ਉਸ ਦੀ ਸੁਣਵਾਈ ਹੁੰਦੀ ਹੈ ਤੇ ਇਸ ਲਈ ਅਸੀਂ ਇਸ ਸ਼ਿਕਾਇਤ ਨੂੰ ਹਲਕੇ ਵਿੱਚ ਨਹੀਂ ਲਿਆ।

(For more news apart from  daily wage worker complained DC about selling Bhatura high prices News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement