
72 ਘੰਟੇ ਬਾਅਦ ਆਵੇਗੀ ਪੋਸਟਮਾਰਟਮ ਰਿਪੋਰਟ
Punjab News: ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚੋਂ ਮਨੁੱਖੀ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਨੁੱਖੀ ਪਿੰਜਰ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਹ ਪਿੰਜਰ ਯੂਨੀਵਰਸਿਟੀ ਵਿਚ ਕਿਵੇਂ ਪਹੁੰਚਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਪਿੰਜਰ ਯੂਨੀਵਰਸਿਟੀ ਵਿਚ ਬਣੇ ਕ੍ਰਿਕਟ ਦੇ ਸਟੇਡੀਅਮ ਵਿਚੋਂ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਪੋਸਟਮਾਰਟਮ ਰਿਪੋਰਟ 72 ਘੰਟੇ ਬਾਅਦ ਆਵੇਗੀ। ਪੁਲਿਸ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪਿੰਜਰ ਕਿੰਨਾ ਪੁਰਾਣਾ ਹੈ, ਇਹ ਮਰਦ ਦਾ ਹੈ ਜਾਂ ਕਿਸੇ ਔਰਤ ਦਾ, ਅਜਿਹੇ ਕਈ ਸਵਾਲ ਪੈਦਾ ਹੋ ਰਹੇ ਹਨ, ਇਨ੍ਹਾਂ ਸੱਭ ਦਾ ਜਵਾਬ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ। ਯੂਨੀਵਰਸਿਟੀ ਵਲੋਂ ਵੀ ਫਿਲਹਾਲ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਗਈ ਹੈ।